Latest News & Updates

ਬਲੂਮਿੰਗ ਬਡਜ਼ ਸਕੂਲ ਵਿੱਚ ‘ਪਾਣੀ ਬਚਾਓ, ਜੀਵਨ ਬਚਾਓ’ ਮੁਹਿੰਮ ਤਹਿਤ ਕਰਵਾਇਆ ਗਿਆ ਡਰਾਇੰਗ ਮੁਕਾਬਲਾ

ਬੱਚਿਆਂ ਨੇ ਪੇਂਟਿੰਗ ਰਾਹੀਂ ਦਿੱਤਾ ਪਾਣੀ ਬਚਾਉਣ ਦਾ ਸੰਦੇਸ਼ – ਕਮਲ ਸੈਣੀ

ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਕਲਾ ਕੁੰਜ ਸਟੂਡੀਓ ਵੱਲੋਂ ‘ਪਾਣੀ ਬਚਾਓ, ਜੀਵਨ ਬਚਾਓ’ ਨੂੰ ਲੈ ਕੇ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਤਹਿਤ ਸਕੂਲ ਵਿੱਚ ਡਰਾਇੰਗ/ਪੇਂਟਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਮੁਕਾਬਲੇ ਵਿੱਚ ਸਕੂਲ ਦੇ ਬੱਚਿਆਂ ਨੇ ਆਪਣੀ ਕਲਾਤਮਕ ਪ੍ਰਤਿਭਾ ਰਾਹੀਂ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਪਾਣੀ ਬਚਾਉਣ ਦਾ ਸੰਦੇਸ਼ ਦਿੱਤਾ ਅਤੇ ਪੂਰੀ ਪੀੜ੍ਹੀ ਨੂੰ ਜਲ ਸੰਭਾਲ ਲਈ ਪ੍ਰੇਰਿਤ ਕੀਤਾ। ਮੁਕਾਬਲੇ ਦੌਰਾਨ ਬੱਚਿਆਂ ਨੇ ਆਪਣੀਆਂ ਪੇਂਟਿੰਗਾਂ ਵਿੱਚ ਪਾਣੀ ਦੀ ਬੱਚਤ ਨਾਲ ਜੁੜੇ ਵੱਖ-ਵੱਖ ਮਹੱਤਵਪੂਰਨ ਸੰਦੇਸ਼ਾਂ ਨੂੰ ਰਚਨਾਤਮਕ ਢੰਗ ਨਾਲ ਪੇਸ਼ ਕੀਤਾ। ਜੂਨੀਅਰ ਵਰਗ ਦੀ ਇੱਕ ਬੱਚੀ ਨੇ ਆਪਣੀ ਪੇਂਟਿੰਗ ਰਾਹੀਂ ਘਰ ਦੀ ਖਰਾਬ ਟੂਟੀ ਨੂੰ ਤੁਰੰਤ ਠੀਕ ਕਰਵਾਉਣ ਦਾ ਸੰਦੇਸ਼ ਦਿੱਤਾ। ਉਸ ਦੀ ਪੇਂਟਿੰਗ ਇਸ ਗੱਲ ਦੀ ਸੁੰਦਰ ਉਦਾਹਰਨ ਰਹੀ ਕਿ ਬੱਚਿਆਂ ਦੇ ਮਨ ਵਿੱਚ ਪਾਣੀ ਦੀਆਂ ਛੋਟੀਆਂ-ਛੋਟੀਆਂ ਬਰਬਾਦੀਆਂ ਨੂੰ ਲੈ ਕੇ ਵੀ ਕਿੰਨੀ ਵੱਡੀ ਚਿੰਤਾ ਹੈ ਅਤੇ ਉਹ ਜਲ ਸੰਭਾਲ ਨੂੰ ਲੈ ਕੇ ਕਿੰਨੇ ਜਾਗਰੂਕ ਹਨ। ਇਸ ਦੋਰਾਨ ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਇਸ ਆਯੋਜਨ ਦੀ ਸ਼ਲਾਘਾ ਕਰਦੇ ਹੋਏ ਦੱਸਿਆ ਕਿ ਸਕੂਲ ਵਿੱਚ ਵੀ ਜਲ ਸੰਭਾਲ ਨੂੰ ਲੈ ਕੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਏ.ਸੀ., ਵਾਟਰ ਫਿਲਟਰ ਤੋਂ ਨਿਕਲਣ ਵਾਲੇ ਪਾਣੀ ਨੂੰ ਵਿਅਰਥ ਵਹਾਉਣ ਦੀ ਬਜਾਏ ਇੱਕ ਵੱਖਰੇ ਟੈਂਕ ਵਿੱਚ ਇਕੱਠਾ ਕੀਤਾ ਜਾਂਦਾ ਹੈ ਅਤੇ ਇਸ ਪਾਣੀ ਦਾ ਇਸਤੇਮਾਲ ਸਕੂਲ ਦੀ ਸਫਾਈ ਅਤੇ ਸੈਨੀਟੇਸ਼ਨ ਆਦਿ ਵਿੱਚ ਕੀਤਾ ਜਾਂਦਾ ਹੈ। ਸਕੂਲ ਦੇ ਇਨ੍ਹਾਂ ਯਤਨਾਂ ਨਾਲ ਵਿਦਿਆਰਥੀਆਂ ਨੂੰ ਵੀ ਪਾਣੀ ਦੇ ਮਹੱਤਵ ਅਤੇ ਇਸ ਦੇ ਸੰਰੱਖਣ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਮੁਸਕੁਰਾਹਟ ਸੇਵਾ ਟਰੱਸਟ ਦੇ ਚੇਅਰਪਰਸਨ ਨੀਰਾ ਅਗਰਵਾਲ ਨੇ ਸਕੂਲ ਦੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਬੀਬੀਐਸ ਸਕੂਲ, ਕਲਾ ਕੁੰਜ ਸਟੂਡੀਓ ਦੀ ‘ਪਾਣੀ ਬਚਾਓ, ਜੀਵਨ ਬਚਾਓ’ ਮੁਹਿੰਮ ਵਿੱਚ ਇੱਕ ਰੋਲ ਮਾਡਲ ਵਜੋਂ ਸਾਹਮਣੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਜਲ ਸੰਭਾਲ ਦੀ ਥੀਮ ਨੂੰ ਲੈ ਕੇ ਕਲਾ ਕੁੰਜ ਸਟੂਡੀਓ ਮੁਹਿੰਮ ਚਲਾ ਰਿਹਾ ਹੈ, ਉਸ ਦਿਸ਼ਾ ਵਿੱਚ ਸਕੂਲ ਪਹਿਲਾਂ ਤੋਂ ਹੀ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਰਿਹਾ ਹੈ। ਇਹ ਯਤਨ ਨਿਸ਼ਚਿਤ ਤੌਰ ‘ਤੇ ਸਮਾਜ ਅਤੇ ਦੇਸ਼ ਲਈ ਸ਼ਲਾਘਾਯੋਗ ਹੈ। ਮੁਕਾਬਲੇ ਵਿੱਚ ਭਾਗ ਲੈਣ ਵਾਲੇ ਬੱਚਿਆਂ ਵਿੱਚੋਂ ਵੱਖ-ਵੱਖ ਗਰੁੱਪਾਂ ਚੋਂ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਰਟੀਫੀਕੇਟ ਅਤੇ ਤੋਹਫੇ ਦਿੱਤੇ ਗਏ ਤੇ ਉਹਨਾਂ ਹੋਸਲਾ ਵਧਾਇਆ ਗਿਆ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਜਲ ਸੰਭਾਲ ਨੂੰ ਸਿਰਫ਼ ਇੱਕ ਮੁਕਾਬਲੇ ਜਾਂ ਮੁਹਿੰਮ ਤੱਕ ਸੀਮਿਤ ਨਹੀਂ ਰੱਖਣਾ ਚਾਹੀਦਾ। ਬੱਚਿਆਂ ਨੂੰ ਇਸ ਨੂੰ ਆਪਣੇ ਰੋਜ਼ਾਨਾ ਜੀਵਨ ਦੀ ਆਦਤ ਬਣਾਉਣਾ ਚਾਹੀਦਾ ਹੈ ਅਤੇ ਆਪਣੇ ਪਰਿਵਾਰ, ਦੋਸਤਾਂ ਅਤੇ ਆਸ-ਪਾਸ ਦੇ ਲੋਕਾਂ ਨੂੰ ਵੀ ਪਾਣੀ ਬਚਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਪ੍ਰੋਗਰਾਮ ਦੌਰਾਨ ਬੱਚਿਆਂ ਦੀ ਰਚਨਾਤਮਕਤਾ ਅਤੇ ਜਲ ਸੰਭਾਲ ਨੂੰ ਲੈ ਕੇ ਉਨ੍ਹਾਂ ਦੀ ਸੋਚ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਮੁਕਾਬਲੇ ਨੇ ਇਹ ਸੰਦੇਸ਼ ਦਿੱਤਾ ਕਿ ਪਾਣੀ ਦੀ ਹਰ ਬੂੰਦ ਕੀਮਤੀ ਹੈ ਅਤੇ ਜਲ ਸੰਭਾਲ ਦੀ ਸ਼ੁਰੂਆਤ ਛੋਟੀਆਂ-ਛੋਟੀਆਂ ਆਦਤਾਂ ਨਾਲ ਹੀ ਹੁੰਦੀ ਹੈ।