Latest News & Updates

ਬਲੂਮਿੰਗ ਬਡਜ਼ ਸਕੂਲ ਵਿੱਚ ਈਸਰੋ ਦੇ ਸੰਸਥਾਪਕ ‘ਵਿਕਰਮ ਸਾਰਾਭਾਈ’ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੰਟਰ ਹਾਊਸ ਸਾਈਂਸ ਓਲੰਪਿਆਡ ਕਰਵਾਇਆ ਗਿਆ

ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਸ੍ਰੀਮਤੀ ਕਮਲ ਸੈਣੀ ਦੀ ਅਗਵਾਈ ਹੇਠ ਕਲਾਸ ਪਹਿਲੀ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਲਈ ਇੰਟਰ ਹਾਊਸ ਸਾਈਂਸ ਓਲੰਪਿਆਡ ਕਰਵਾਇਆ ਗਿਆ। ਇਸ ਓਲੰਪਿਆਡ ਦਾ ਮੁੱਖ ਮਕਸਦ ਸਾਈਂਸ ਵਿਸ਼ੇ ਪ੍ਰਤੀ ਵਿਦਿਆਰਥੀਆਂ ਦੀ ਰੁਚੀ ਵਧਾਉਣਾ ਅਤੇ ਉਨ੍ਹਾਂ ਦੀ ਯੋਗਤਾ ਨੂੰ ਨਿਖਾਰਨਾ ਸੀ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਡਾ. ਹਮਿਲੀਆ ਰਾਣੀ ਨੇ ਇੰਡੀਅਨ ਸਪੇਸ ਰਿਸਰਚ ਔਰਗਨਾਈਜ਼ੇਜ਼ਨ (ਈਸਰੋ) ਦੇ ਸੰਸਥਾਪਕ ਵਿਕਰਮ ਸਾਰਾਭਾਈ ਦੇ ਜਨਮ ਦਿਹਾੜੇ ਮੌਕੇ ਉਹਨਾਂ ਨੂੰ ਪੁਸ਼ਪਾਂਜਲੀ ਭੇਂਟ ਕੀਤੀ ਇਸ ਸਾਈਂਸ ਓਲੰਪਿਆਡ ਨੂੰ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦਿਆਂ ਇਸ ਓਲੰਪਿਆਡ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਕਲਾਸ ਪਹਿਲੀ ਤੋਂ ਬਾਰ੍ਹਵੀਂ ਤੱਕ ਦੇ 300 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਹ ਮੁਕਾਬਲਾ ਸਕੂਲ ਦੇ ਚਾਰ ਹਾਊਸ—ਰੈੱਡ, ਬਲੂ, ਯੈਲੋ ਅਤੇ ਗ੍ਰੀਨ ਹਾਊਸ—ਵਿਚਕਾਰ ਕਰਵਾਇਆ ਗਿਆ। ਇਸ ਓਲੰਪਿਆਡ ਲਈ ਵਿਦਿਆਰਥੀਆਂ ਦੀ ਚੋਣ ਤਿੰਨ ਪੜਾਵਾਂ ਵਿੱਚ ਕੀਤੀ ਗਈ। ਪਹਿਲੇ ਪੜਾਅ ਵਿੱਚ ਹਰੇਕ ਸੈਕਸ਼ਨ ਵਿੱਚੋਂ 8 ਵਿਦਿਆਰਥੀਆਂ ਦੀ ਚੋਣ ਕੀਤੀ ਗਈ, ਜਿਨ੍ਹਾਂ ਵਿੱਚ ਹਰੇਕ ਹਾਊਸ ਦੇ ਦੋ-ਦੋ ਵਿਦਿਆਰਥੀ ਸ਼ਾਮਲ ਸਨ। ਇਸ ਤੋਂ ਬਾਅਦ ਅਗਲੇ ਪੜਾਅ ਵਿੱਚ ਹਰੇਕ ਕਲਾਸ ਅਤੇ ਹਾਊਸ ਵਿੱਚੋਂ ਇੱਕ-ਇੱਕ ਵਿਦਿਆਰਥੀ ਦੀ ਚੋਣ ਕੀਤੀ ਗਈ। ਆਖਰੀ ਪੜਾਅ ਵਿੱਚ ਕਵਿਜ਼ ਰਾਹੀਂ ਸਭ ਤੋਂ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਫਾਈਨਲ ਰਾਊਂਡ ਲਈ ਚੁਣਿਆ ਗਿਆ। ਵਿਦਿਆਰਥੀਆਂ ਨੂੰ ਉਨ੍ਹਾਂ ਦੀ ਉਮਰ ਅਤੇ ਕਲਾਸ ਦੇ ਪੱਧਰ ਅਨੁਸਾਰ ਗਰੁੱਪਾਂ ਵਿੱਚ ਵੰਡਿਆ ਗਿਆ—ਕਲਾਸ 1-2, ਕਲਾਸ 3-4, ਕਲਾਸ 5-6, ਕਲਾਸ 7-8, ਕਲਾਸ 9-10 ਅਤੇ ਕਲਾਸ 11-12। ਫਾਈਨਲ ਰਾਊਂਡ ਵਿੱਚ ਹਰ ਗਰੁੱਪ ਵਿੱਚੋਂ ਇੱਕ ਵਿਦਿਆਰਥੀ ਨੂੰ ਜੇਤੂ ਚੁਣਿਆ ਗਿਆ। ਕਲਾਸ ਪਹਿਲੀ-ਦੂਸਰੀ ਦੇ ਗਰੁੱਪ ਵਿੱਚੋਂ ਦਰਿਸ਼ਟੀ ਸੇਠੀ (ਬਲੂ ਹਾਊਸ) ਨੇ ਪਹਿਲਾ ਸਥਾਨ ਹਾਸਲ ਕੀਤਾ। ਕਲਾਸ ਤੀਸਰੀ-ਚੌਥੀ ਸਤਵੀਰ ਸਿੰਘ (ਯੈਲੋ ਹਾਊਸ) ਜੇਤੂ ਰਹੇ। ਕਲਾਸ ਪੰਜਵੀ-ਛੇਵੀ ਵਿੱਚੋਂ ਅਦਿੱਤਆ ਸਿੰਘ (ਰੈਡ ਹਾਊਸ) ਜੇਤੂ ਰਿਹਾ, ਕਲਾਸ ਸੱਤਵੀ-ਅੱਠ੍ਹਵੀਂ ਵਿੱਚੋਂ ਇਸ਼ਾਨ ਜੈਦਕਾ (ਗ੍ਰੀਨ ਹਾਊਸ), ਨੇਹਚਲਪ੍ਰੀਤ ਕੌਰ (ਰੈਡ ਹਾਊਸ) ਜੇਤੂ ਰਹੇ, ਕਲਾਸ ਨੌਵੀਂ-ਦਸਵੀਂ ਵਿੱਚੋਂ ਖੁਸਮਨ ਸ਼ਰਮਾ ਜੇਤੂ ਰਹੀ ਅਤੇ ਕਲਾਸ 11ਵੀਂ-12ਵੀਂ ਦੇ ਗਰੁੱਪ ਵਿੱਚੋਂ ਮਨਕੀਰਨਤ ਕੌਰ (ਬਲੂ ਹਾਊਸ) ਜੇਤੂ ਰਹੀ। ਮੁਕਾਬਲੇ ਦੌਰਾਨ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਵਿਦਿਆਰਥੀਆਂ ਨੇ ਵਿਗਿਆਨ ਦੀ ਤਿੰਨੋ ਪ੍ਰਣਾਲੀਆਂ ਜਿਵੇਂ ਭੌਤਿਕ ਵਿਗਿਆਨ, ਰਸਾਇਨ ਵਿਗਿਆਨ ਅਤੇ ਜੀਵ ਵਿਗਿਆਨ ਨਾਮ ਸੰਬੰਧਤ ਵੱਖ-ਵੱਖ ਪ੍ਰਸ਼ਨਾਂ ਨੂੰ ਤੇਜ਼ੀ ਅਤੇ ਤਰਕਸ਼ੀਲ ਢੰਗ ਨਾਲ ਹੱਲ ਕਰਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਹਮਿਲੀਆ ਰਾਣੀ ਨੇ ਕਿਹਾ ਕਿ ਓਲੰਪਿਆਡ ਦੇ ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਭਾਵਨਾ, ਆਤਮ-ਵਿਸ਼ਵਾਸ, ਤਰਕਸ਼ਕਤੀ ਅਤੇ ਟੀਮ ਵਰਕ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਬਲੂਮਿੰਗ ਬਡਜ਼ ਸਕੂਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਵਚਨਬੱਧ ਹੈ। ਇਸੇ ਉਦੇਸ਼ ਤਹਿਤ ਸਕੂਲ ਵਿੱਚ ਸਮੇਂ-ਸਮੇਂ ’ਤੇ ਅਕਾਦਮਿਕ, ਖੇਡਾਂ, ਸੱਭਿਆਚਾਰਕ ਅਤੇ ਰਚਨਾਤਮਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।