Latest News & Updates

ਬਲੂਮਿੰਗ ਬਡਜ਼ ਸਕੂਲ ਵਿੱਚ ਦੂਸਰੇ ਫੇਸ ਵਿੱਚ ਪਹਿਲੀ ਤੋਂ ਪੰਜਵੀਂ ਕਲਾਸ ਦੇ ਸਲਾਨਾ ਨਤੀਜੇ ਕੀਤੇ ਘੋਸ਼ਿਤ

ਸਾਲ 2025-26 ਦਾ ਨਵਾਂ ਸੈਸ਼ਨ ਪਹਿਲੀ ਅਪ੍ਰੈਲ ਤੋਂ ਸ਼ੁਰੂ: ਪ੍ਰਿੰਸੀਪਲ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਅੱਜ ਅਕੈਡਮਿਕ ਸਾਲ 2024-2025 ਦੇ ਸਲਾਨਾ ਨਤੀਜਿਆਂ ਦੇ ਦੂਸਰੇ ਫੇਸ ਵਿੱਚ ਪਹਿਲੀ ਤੋਂ ਪੰਜਵੀਂ ਕਲਾਸ ਦੇ ਨਤੀਜੇ ਘੋਸ਼ਿਤ ਕੀਤੇ ਗਏ। ਜਿਸ ਦੋਰਾਨ ਵਿਦਿਆਰਥੀਆਂ ਦੀ ਸਲਾਨਾ ਰਿਪੋਰਟ ਮਾਪਿਆਂ ਨਾਲ ਸਾਂਝੀ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਸਾਰਾ ਸਾਲ ਮੇਹਨਤ ਨਾਲ ਪੜਾਈ ਕਰਨ ਤੋਂ ਬਾਅਦ ਰਿਜ਼ਲਟ ਵਾਲਾ ਦਿਨ ਹਰ ਵਿਦਿਆਰਥੀ ਲਈ ਬਹੁਤ ਖਾਸ ਹੁੰਦਾ ਹੈ। ਰਿਜ਼ਲਟ ਲਈ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਕੂਲ ਦਾ ਨਵਾਂ ਸੈਸ਼ਨ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਐਲਾਨੇ ਗਏ ਨਤੀਜਿਆਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀ ਅਲੱਗ-ਅਲੱਗ ਸੈਕਸ਼ਨਾਂ ਚੋਂ ਇਸ ਪ੍ਰਕਾਰ ਹਨ: ਪਹਿਲੀ ਕਲਾਸ ਚੋਂ ਗੁਰਤਾਜ ਸਿੰਘ ਗਿਲ, ਸੁਖਵੀਰ ਕੌਰ, ਨਿਮਰਤ ਕੌਰ, ਸਹਿਜਪ੍ਰੀਤ ਕੌਰ, ਮਨਸੀਰਤ ਕੌਰ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ। ਇਸੇ ਤਰਾਂ ਪ੍ਰਭਨੂਰ ਕੌਰ, ਅਮਰ ਕੌਰ, ਸਮਾਇਰਾ, ਜਾਪਵੀਰ ਕੌਰ ਭੱਲਾ, ਹਰਫਤਿਹ ਸਿੰਘ ਨੇ ਦੂਸਰੀ ਪੁਜੀਸ਼ਨ ਹਾਸਲ ਕੀਤੀ। ਗੁਰਜੋਤ ਕੌਰ, ਜਸਮੀਨ ਕੌਰ, ਸ਼੍ਰੇਆ ਗੁਪਤਾ, ਸਹਿਜਪ੍ਰੀਤ, ਸਰਤਾਜ ਸਿੰਘ ਨੇ ਤੀਸਰੀ ਪੁਜੀਸ਼ਨ ਹਾਲ ਕੀਤੀ। ਦੂਜੀ ਕਲਾਸ ਚੋਂ ਜਪਜੀ ਕੌਰ, ਨਿਸ਼ਾਨਜੋਤ ਸਿੰਘ, ਰਣਬੀਰ ਸਿੰਘ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ। ਚਿਰਾਗ, ਕਰਮਨਬੀਰ ਸਿੰਘ, ਸੀਰਤ ਕੌਰ ਧਾਲੀਵਾਲ ਨੇ ਦੂਸਰੀ ਪੁਜੀਸ਼ਨ ਹਾਸਲ ਕੀਤੀ। ਅਰਸ਼ਦੀਪ ਸਿੰਘ, ਨਿਲੇਸ਼ ਸੈਣੀ, ਸਾਰਾ ਸ਼ਰਮਾ ਨੇ ਤੀਸਰੀ ਪੁਜੀਸ਼ਨ ਹਾਸਲ ਕੀਤੀ। ਤੀਜੀ ਕਲਾਸ ਚੋਂ ਸਾਤਵਿਕ ਸੇਠੀ, ਮਨਜੋਤ ਸਿੰਘ ਮੱਲ੍ਹੀ, ਗੁਰਬਾਜ ਸਿੰਘ, ਸਰਵਸਰੂਪ ਸਚਦੇਵਾ, ਕ੍ਰਿਤਿਕਾ ਸ਼ਰਮਾ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ। ਰਿਯਾਂਸ਼ ਸਾਹੂ, ਟੀਆ ਕੌਰ ਸੰਘਾ, ਰਣਮੀਕ ਕੌਰ, ਮਾਨਿਆ, ਗੁਨਤਾਜ ਸਿੰਘ ਗਿੱਲ ਨੇ ਦੂਸਰੀ ਪੁਜੀਸ਼ਨ ਹਾਸਲ ਕੀਤੀ। ਹਰਜਸ ਸਿੰਘ, ਇਸ਼ਾਨ ਸ਼ਰਮਾ, ਰਣਵੀਰ ਸਿੰਘ, ਤਕਦੀਰ ਕੌਰ, ਹਰਸੀਰਤ ਕੌਰ, ਪੁਨੀਤ ਕੌਰ ਗਿੱਲ ਨੇ ਤੀਸਰੀ ਪੁਜੀਸ਼ਨ ਹਾਸਲ ਕੀਤੀ। ਚੌਥੀ ਕਲਾਸ ਚੋਂ ਪਰਮਵੀਰ ਸਿੰਘ, ਅਰਪਿਤ ਸਿੰਘ ਦੁੱਗ, ਜਸਨੂਰ ਕੌਰ, ਖਵਾਹਿਸ਼, ਉਦੈਵੀਰ ਸਿੰਘ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ। ਜਸਲੀਨ ਕੌਰ, ਆਰੁਸ਼ ਗਾਂਧੀ, ਸਮਰਪ੍ਰੀਤ ਸਿੰਘ, ਰੂਬੀ, ਜਸਪ੍ਰੀਤ ਕੌਰ ਨੇ ਦੂਸਰੀ ਪੁਜੀਸ਼ਨ ਹਾਸਲ ਕੀਤੀ। ਨੂਰਜੋਤ ਕੌਰ, ਸਹਿਜਪ੍ਰਤਾਪ ਸਿੰਘ, ਚੰਨਪ੍ਰੀਤ ਕੌਰ, ਰਾਜਵੀਰ ਸਿੰਘ, ਗੁਰਰਾਜ ਸਿੰਘ ਨੇ ਤੀਸਰੀ ਪੁਜੀਸ਼ਨ ਹਾਸਲ ਕੀਤੀ। ਪੰਜਵੀ ਕਲਾਸ ਚੋਂ ਪ੍ਰਭਜੋਤ ਕੌਰ, ਗੁਰਲੀਨ ਕੌਰ, ਐਸ਼ਵੀਰ ਕੌਰ, ਅਰਮਾਨ ਸਿੰਘ ਸੰਧੂ ਨੇ ਪਹਿਲੀ ਪੁਜੀਸ਼ਨ ਤੇ ਅਵਨੀਸ਼ ਕੌਰ, ਜਾਨਵੀ ਖੂਰਾਨਾ, ਪ੍ਰਭਸਿਮਰਤ ਕੌਰ, ਅਰਾਧਿਆ ਨੇ ਦੂਸਰੀ ਅਤੇ ਪਰਨੀਤ ਕੌਰ, ਅਵਤਾਜ ਸਿੰਘ ਧਾਲੀਵਾਲ, ਸੁਖਮਨਦੀਪ ਕੌਰ, ਅਰਮਾਨਦੀਪ ਸਿੰਘ ਤੂਰ ਨੇ ਤੀਸਰੀ ਪੁਜੀਸ਼ਨ ਹਾਸਲ ਕੀਤੀ। ਇਸ ਮੌਕੇ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ, ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਸਾਂਝੇ ਤੌਰ ਤੇ ਵਿਦਿਆਰਥੀਆਂ ਨੂੰ ਅਗਲੀ ਕਲਾਸ ਵਿੱਚ ਪ੍ਰਮੋਟ ਹੋਣ ਤੇ ਵਧਾਈ ਦਿੱਤੀ ਤੇ ਕਿਹਾ ਕਿ ਇਹਨਾਂ ਸਾਰੇ ਪੁਜੀਸ਼ਨਾ ਹਾਸਿਲ ਕਰਨ ਵਾਲੇ ਵਿਦਿਆਂਰਥੀਆਂ ਨੂੰ ਸਕੂਲ ਦੇ ਸਲਾਨਾ ਸਮਾਗਮ ਦੋਰਾਨ ਟ੍ਰਾਫੀਆਂ ਤੇ ਮੈਰਿਟ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।