Latest News & Updates

ਫੈਪ ਵਲੋਂ ਮੋਗਾ ਫੇਰੀ ਦੋਰਾਨ ਕੈਬਿਨੇਟ ਮੰਤਰੀ ਅਤੇ ਆਪ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਨੂੰ ਦਿੱਤਾ ਮੰਗ ਪੱਤਰ

ਫੈਡਰੇਸ਼ਨ ਦੇ ਮੋਗਾ ਇਕਾਈ ਦੇ ਪ੍ਰਧਾਨ ਸ. ਦਵਿੰਦਰਪਾਲ ਸਿੰਘ ਤੇ ਪੰਜਾਬ ਕਨਵੀਨਰ ਡਾ. ਸੰਜੀਵ ਕੁਮਾਰ ਸੈਣੀ ਨੇ ਉਚੇਚੇ ਤੌਰ ਤੇ ਪ੍ਰਾਇਵੇਟ ਸਕੂਲਾਂ ਦਰਪੇਸ਼ ਸਮੱਸਿਆਵਾਂ ਸੰਬੰਧੀ ਮੰਗ ਪੱਤਰ ਕੈਬਿਨੇਟ ਮੰਤਰੀ ਸ਼੍ਰੀ ਅਮਨ ਅਰੋੜਾ ਜੋ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਵੀ ਹਨ, ਨੂੰ ਸੋਂਪਿਆ। ਮੰਤਰੀ ਸਾਹਿਬ ਉਚੇਚੇ ਤੌਰ ਤੇ ਮੋਗਾ ਵਿਖੇ ਨਵਨਿਯੁਕਤ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਨੂੰ ਅਹੁਦਾ ਅਤੇ ਜਿੰਮੇਵਾਰੀਆਂ ਸੰਭਾਲਣ ਲਈ ਆਏ ਸਨ। ਜਿੱਥੇ ਉਹਨਾਂ ਨੇ ਮੰਗ ਪੱਤਰ ਵਿੱਚ ਲਿਖਤ ਸਮੱਸਿਆਵਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਲਈ ਤੇ ਉੱਥੇ ਉਹਨਾਂ ਨੇ ਭਰੋਸਾ ਦਵਾਇਆ ਕਿ ਮੈਂ ਜਲਦ ਹੀ ਇਹਨਾਂ ਸਮੱਸਿਆਵਾਂ ਦਾ ਹੱਲ ਕਰਨ ਲਈ ੳੇਚੇ ਤੌਰ ਤੇ ਮਾਣਯੋਗ ਮੁੱਖ ਮੰਤਰੀ ਸ. ਭੰਗਵੰਤ ਸਿੰਘ ਮਾਨ ਨੂੰ ਮਿਲਾਂਗਾ ਤੇ ਉਹਨਾਂ ਨੂੰ ਪ੍ਰਾਇਵੇਟ ਸਕੂਲਾਂ ਦਰਪੇਸ਼ ਮੁਸ਼ਕਿਲਾਂ ਬਾਰੇ ਜਾਣਕਾਰੀ ਦਵਾਂਗਾ। ਮੰਤਰੀ ਸਾਹਿਬ ਨੇ ਭਰੋਸਾ ਦਵਾਇਆ ਕਿ ਮੋਜੂਦਾ ਸਰਕਾਰ ਹੲ ਖਿੱਤੇ ਵਿੱਚ ਮੋਜੂਦ ਅਤੇ ਉੱਭਰ ਰਹੀਆਂ ਸਮੱਸਿਆਵਾਂ ਨੂੰ ਛੇਤੀ ਹੱਲ ਕਰਨ ਲਈ ਵਚਨਬੱਧ ਹੈ ਅਤੇ ਦਰਪੇਸ਼ ਆਈਆਂ ਸਮੱਸਿਆਵਾਂ ਜਲਦੀ ਹੀ ਹੱਲ ਕਰ ਲਈਆਂ ਜਾਣਗੀਆਂ।
ਇੱਥੇ ਇਹ ਦੱਸਣਾ ਵੀ ਜ਼ਿਕਰਯੋਗ ਹੈ ਕਿ ਪੰਜਾਬ ਭਰ ਵਿੱਚ ਲਗਭਗ 9000 ਪ੍ਰਾਇਵੇਟ ਅਣ-ਏਡਿਡ ਸਕੂਲ ਹਨ ਜਿਹਨਾਂ ਦੀ ਇੱਕ ਬਾਡੀ ਫੈਡਰੇਸ਼ਨ ਆਫ ਪ੍ਰਾਈਵੇਟ ਅਣ-ਏਡਿਡ ਸਕੂਲਜ਼ ਤੇ ਐਸੋਸਿਏਸ਼ਨ ਆਫ ਪੰਜਾਬ ਨਾਲ ਰਜਿਸਟਰਡ ਹੈ। ਸਮੇਂ-ਸਮੇਂ ਤੇ ਇਹ ਫੈਡਰੇਸ਼ਨ ਸੂਬਾ ਅਤੇ ਕੇਂਦਰ ਸਰਕਾਰ ਨਾਲ ਤਾਲਮੇਲ ਕਰਕੇ ਇਹਨਾਂ ਸਮੱਸਿਆਵਾਂ ਨੂੰ ਹੱਲ ਕਰਦੀ ਰਹਿੰਦੀ ਹੈ। ਫੈਡਰੇਸ਼ਨ ਵੱਲੋਂ ਮੰਤਰੀ ਸਾਹਿਬ ਦਾ ਸਮਾਂ ਦੇਣ ਲਈ ਅਤੇ ਮੰਗ ਪੱਤਰ ਪ੍ਰਾਪਤ ਕਰਨ ਲਈ ਧੰਨਵਾਦ ਕੀਤਾ ਗਿਆ।