Latest News & Updates

ਬਲੂਮਿੰਗ ਬਡਜ਼ ਸਕੂਲ ਦੀਆਂ 20 ਵਿਦਿਆਰਥਣਾਂ ਐਨ.ਸੀ.ਸੀ. ਦੇ ਪਹਿਲੇ ਸਾਲ ਲਈ ਹੋਈਆਂ ਰਜਿਸਟਰਡ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਸਿੱਖਿਆ, ਖੇਡਾਂ, ਸੱਭਿਆਚਾਰਕ ਅਤੇ ਸਮਾਜਿਕ ਗਤੀਵਿਧੀਆਂ ਦੇ ਖੇਤਰ ਵਿੱਚ ਤਾਂ ਆਪਣੀ ਇੱਕ ਵੱਖਰੀ ਪਹਿਚਾਣ ਬਣਾ ਚੁੱਕਾ ਹੈ ਇਸ ਦੇ ਨਾਲ-ਨਾਲ ਹੀ ਰਾਸ਼ਟਰ ਨਾਲ ਸੰਬੰਧਤ ਗਤੀਵਿਧੀਆਂ ਵਿੱਚ ਵੀ ਅਗਾਂਹਵਧੂ ਸੋਚ ਲੈਕੇ ਚੱਲ ਰਿਹਾ ਹੈ। ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਸਕੂਲ਼ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਬੀਤੇ ਦਿਨੀਂ ਸਕੂਲ ਵਿੱਚੋਂ 20 ਵਿਦਿਆਰਥਣਾ ਐਨ.ਸੀ.ਸੀ. ਗਰਲਜ਼ ਕੈਡੇਟ ਵਜੋਂ ਚੁਣੀਆਂ ਗਈਆਂ ਅਤੇ ਉਹਨਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ। ਇਸ ਮੋਕੇ 5ਵੀਂ ਪੰਜੲਬ ਗਰਲਜ਼ ਬਟਾਲਿਅਨ ਐਨ.ਸੀ.ਸੀ. ਮੋਗਾ ਇਕਾਈ ਤੋਂ ਨੈਬ ਸੂਬੇਦਾਰ ਸਤੀਸ਼ ਆਰ. ਦੀ ਅਗੁਵਾਈ ਉਹਨਾਂ ਦੀ ਟੀਮ ਵਿੱਚੋਂ ਹਵ. ਅਰੁਣ ਸ਼ਾਹ ਅਤੇ ਨਾਇਕ ਸੱਤਿਆਵੀਰ ਸਿੰਘ ਜੀ ਵੱਲੋਂ, ਸਕੂਲ ਦੀ ਐਨ. ਸੀ. ਸੀ. ਇੰਚਾਰਜ ਮੈਡਮ ਸਤਵੀਰ ਕੌਰ ਦੀ ਦੇਖ-ਰੇਖ ਵਿੱਚ ਇਸ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਮੁਕੰਮਲ ਕੀਤਾ ਗਿਆ। ਉਹਨਾਂ ਅੱਗੇ ਦੱਸਿਆ ਕਿ ਬਲੂਮਿੰਗ ਬਡਜ਼ ਸਕੂਲ਼ ਨੂੰ ਐਨ.ਸੀ.ਸੀ. ਗਰਲਜ਼ ਕੈਡੇਟ ਸ਼੍ਰੇਣੀ ਵਿੱਚ 50 ਸੀਟਾਂ ਮਿਲੀਆਂ ਹੋਈਆਂ ਹਨ, ਜਿੰਨਾਂ ਵਿੱਚ 30 ਸੀਟਾਂ ਉੱਪਰ 30 ਵਿਦਿਆਰਥਣਾਂ ਐਨ.ਸੀ.ਸੀ. ਦੇ ਦੂਸਰੇ ਸਾਲ ਵਿੱਚ ਪਹਿਲਾਂ ਹੀ ਰਜਿਸਟਰਡ ਹਨ ਅਤੇ 20 ਵਿਦਿਆਰਥਣਾਂ ਇਸ ਵਾਰ ਪਹਿਲੇ ਸਾਲ ਲਈ ਚੁਣੀਆਂ ਗਈਆਂ ਹਨ। ਇਸ ਸਾਲ ਚੁਣੀਆਂ ਗਈਆਂ 20 ਗਰਲਜ਼ ਕੈਡੇਟ ਦੇ ਨਾਮ ਤਨਵੀਰ ਕੌਰ, ਅਨੁਰਾਜਦੀਪ ਕੌਰ, ਏਕਮਜੋਤ ਕੌਰ, ਰਮਨਪ੍ਰੀਤ ਕੌਰ, ਪ੍ਰਭਦੀਪ ਕੌਰ, ਸਿਮਰਨਪ੍ਰੀਤ ਕੌਰ, ਜਸਮੀਨ ਕੌਰ, ਰਾਜਵੀਰ ਕੌਰ, ਗੁਰਸੀਰਤ ਕੌਰ, ਸ਼ੁਭਨੀਤ ਕੌਰ, ਤਰਨਪ੍ਰੀਤ ਕੌਰ, ਕਣਿਕਾ, ਸੁਖਮਨ ਕੌਰ, ਜਪਨੀਤ ਕੌਰ, ਖੁਸ਼ੀ, ਜਸਮੀਤ ਕੌਰ, ਅਭਿਜੋਤ ਕੌਰ, ਸੁਖਮਨਦੀਪ ਕੌਰ, ਹਰਲੀਨ ਕੌਰ ਅਤੇ ਜਸਲੀਨ ਕੌਰ ਹਨ। ਇਸ ਮੌਕੇ ਸਕੂਲ਼ ਪ੍ਰਿੰਸੀਪਲ ਵੱਲੋਂ ਐਨ.ਸੀ.ਸੀ. ਮੋਗਾ ਇਕਾਈ ਤੋਂ ਆਏ ਨੈਬ ਸੂਬੇਦਾਰ ਸਤੀਸ਼ ਆਰ., ਹਵ. ਅਰੁਣ ਸ਼ਾਹ ਅਤੇ ਨਾਇਕ ਸੱਤਿਆਵੀਰ ਸਿੰਘ ਜੀ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਬਾਰੇ ਗੱਲ ਕਰਦਿਆਂ ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਦੱਸਿਆ ਕਿ ਹੁਣ ਜਦੋਂ ਭਾਰਤੀ ਸਵੀਧਾਨ ਅਨੁਸਾਰ ਲੜਕੀਆਂ ਵੀ ਭਾਰਤੀ ਸਸ਼ਸਤਰ ਬਲ ਵਿੱਚ ਹਰ ਇੱਕ ਰੈਂਕ ਲਈ ਆਪਣੀ ਪੁਖਤਾ ਦਾਅਵੇਦਾਰੀ ਪੇਸ਼ ਕਰ ਸਕਦੀਆਂ ਹਨ ਤਾਂ ਮਾਪਿਆਂ ਦੀ ਅਤੇ ਸਕੂਲ ਦੀ ਵੀ ਇਹ ਜਿੰਮੇਵਾਰੀ ਬੰਣਦੀ ਹੈ ਕਿ ਲੜਕੀਆਂ ਵਾਸਤੇ ਭਾਰਤੀ ਸੇਨਾ ਵਿੱਚ ਜਾਣ ਦੇ ਰਸਤੇ ਨੂੰ ਹੋਰ ਆਸਾਨ ਬਣਾਇਆ ਜਾਵੇ ਅਤੇ ਐਨ.ਸੀ.ਸੀ. ਇਸ ਉਪਰਾਲੇ ਦੀ ਸ਼ੁਰੂਆਤ ਲਈ ਇੱਕ ਢੁੱਕਵਾਂ ਕਦਮ ਹੈ।