ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਸ਼੍ਰੀਮਤੀ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਅੱਜ ‘ਇੰਟਰਨੈਸ਼ਨਲ ਡੇ ਫਾਰ ਐਬੋਲੀਸ਼ਨ ਆਫ ਸਲੇਵਰੀ’ (ਗੁਲਾਮੀ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ) ਮੌਕੇ ਵਿਦਿਆਰਥੀਆਂ ਦੁਆਰਾ ਇੱਕ ਵਿਸ਼ੇਸ਼ ਚਰਚਾ ਕੀਤੀ ਗਈ। ਵਿਦਿਆਰਥੀਆਂ ਵੱਲੋਂ ਇਸ ਨਾਲ ਸਬੰਧਿਤ ਚਾਰਟ ਅਤੇ ਆਰਟੀਕਲ ਪੇਸ਼ ਕੀਤੇ ਗਏ ਅਤੇ ਇਸ ਦਿਨ ਸਬੰਧੀ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਕਿ ਗੁਲਾਮੀ ਦਾ ਇਤਿਹਾਸ ਸੁਮੇਰੀਅਨ ਜਾਂ ਮੇਸੋਪੋਟੇਮੀਆ ਦੀ ਸਭਿਅਤਾ ਦੇ ਸਮੇਂ ਤੋਂ ਹੀ ਚੱਲਿਆ ਆ ਰਿਹਾ ਹੈ। ਗੁਲਾਮੀ ਦੀ ਸ਼ੁਰੂਆਤ ਮਿਸਰੀ ਸਾਮਰਾਜੀਆਂ, ਪ੍ਰਾਚੀਨ ਗ੍ਰੀਸ ਅਤੇ ਰੋਮ ਦੁਆਰਾ ਅਤੇ ਬ੍ਰਿਟੇਨ ਦੇ ਵਾਈਕਿੰਗ ਸ਼ਾਸਨ ਦੌਰਾਨ ਹੋਈ ਸੀ। ਅਫ਼ਰੀਕੀ ਲੋਕਾਂ ਦਾ ਗੁਲਾਮਾਂ ਦੇ ਤੌਰ ਤੇ ਵਪਾਰ ਪੁਰਤਗਾਲੀ ਲੋਕਾਂ ਨਾਲ ਸ਼ੁਰੂ ਹੋਇਆ ਸੀ ਅਤੇ ਡੱਚ, ਅੰਗਰੇਜ਼ੀ ਅਤੇ ਫਰਾਂਸੀਸੀ ਵਪਾਰੀਆਂ ਦੁਆਰਾ ਵੀ ਇਹ ਗੁਲਾਮ ਖਰੀਦੇ ਜਾਂਦੇ ਸਨ।17ਵੀਂ ਅਤੇ 18ਵੀਂ ਸਦੀ ਵਿੱਚ ਅਣਗਿਣਤ ਅਫ਼ਰੀਕੀ ਲੋਕਾਂ ਨੂੰ ਅਮਰੀਕਾ ਵਿੱਚ ਗੁਲਾਮ ਬਣਾਉਣ ਲਈ ਲਿਜਾਇਆ ਗਿਆ ਸੀ। ਪਰ ਸੰਯੁਕਤ ਰਾਜ ਦੇ 16ਵੇਂ ਰਾਸ਼ਟਰਪਤੀ ਅਬ੍ਰਾਹਮ ਲਿੰਕਨ ਨੇ 1865 ਵਿੱਚ, ਸੰਯੁਕਤ ਰਾਜ ਵਿੱਚ ਗ਼ੁਲਾਮੀ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਇਸ ਨੂੰ ਗੈਰ ਕਨੂਨੀ ਘੋਸ਼ਿਤ ਕਰ ਦਿੱਤਾ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਬੱਚਿਆਂ ਨੂੰ ਦੱਸਿਆ ਕਿ 2 ਦਸੰਬਰ, 1949 ਨੂੰ, ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਮਤੇ 317 (ੀੜ) ਰਾਹੀਂ ਇਨਸਾਨਾਂ ਦੀ ਤਸਕਰੀ ਦੇ ਦਮਨ ਲਈ ਸੰਯੁਕਤ ਰਾਸ਼ਟਰ ਕਨਵੈਨਸ਼ਨ ਨੂੰ ਅਪਣਾਇਆ। ਉਪਰੋਕਤ ਸੰਮੇਲਨ ਨੂੰ ਦਰਸਾਉਣ ਲਈ 2 ਦਸੰਬਰ ਨੂੰ ਗੁਲਾਮੀ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਮਨਾਇਆ ਜਾਂਦਾ ਹੈ। ਪਿਛਲੇ ਪੰਜ ਸਾਲਾਂ ਵਿੱਚ, ਜਬਰੀ ਮਜ਼ਦੂਰੀ ਅਤੇ ਜ਼ਬਰਦਸਤੀ ਵਿਆਹਾਂ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਗੁਲਾਮੀ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਇੱਕ ਮਹੱਤਵਪੂਰਨ ਦਿਨ ਹੈ ਕਿਉਂਕਿ ਇਹ ਸਾਨੂੰ ਸਾਰਿਆਂ ਨੂੰ ਅਜਿਹੇ ਅੱਤਿਆਚਾਰਾਂ ਨੂੰ ਖਤਮ ਕਰਨ ਲਈ ਉਤਸ਼ਾਹਿਤ ਕਰਦਾ ਹੈ। ਇੰਟਰਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ ਦੇ ਤਾਜ਼ਾ ਅੰਦਾਜ਼ੇ ਦੱਸਦੇ ਹਨ ਕਿ 2016 ਦੇ ਗਲੋਬਲ ਅਨੁਮਾਨਾਂ ਦੇ ਮੁਕਾਬਲੇ 2021 ਵਿੱਚ ਇੱਕ ਕਰੋੜ ਹੋਰ ਲੋਕ ਆਧੁਨਿਕ ਗ਼ੁਲਾਮੀ ਵਿੱਚ ਸ਼ਾਮਿਲ ਹੋ ਚੁੱਕੇ ਸਨ। ਚੇਅਰਪਰਸਨ ਮੈਡਮ ਕਮਲ ਸੈਣੀ ਨੇ ਦੱਸਿਆ ਕਿ ਹਾਲਾਂਕਿ ਆਧੁਨਿਕ ਗ਼ੁਲਾਮੀ ਨੂੰ ਕਾਨੂੰਨ ਵਿੱਚ ਪਰਿਭਾਸ਼ਿਤ ਨਹੀਂ ਕੀਤਾ ਗਿਆ ਹੈ, ਇਸ ਦੇ ਕਈ ਰੂਪ ਹਨ ਜਿਵੇਂ ਜਬਰੀ ਮਜ਼ਦੂਰੀ, ਕਰਜ਼ੇ ਦੇ ਬੰਧਨ, ਜ਼ਬਰਦਸਤੀ ਵਿਆਹ ਅਤੇ ਮਨੁੱਖੀ ਤਸਕਰੀ ਆਦਿ। ਆਧੁਨਿਕ ਗੁਲਾਮੀ ਦੁਨੀਆ ਦੇ ਲਗਭਗ ਹਰ ਦੇਸ਼ ਵਿੱਚ ਹੁੰਦੀ ਹੈ ਅਤੇ ਨਸਲੀ, ਸੱਭਿਆਚਾਰਕ ਅਤੇ ਧਾਰਮਿਕ ਭਾਈਚਾਰੇ ਨੂੰ ਕੱਟਦੀ ਹੈ। ਇੰਟਰਨੈਸ਼ਨਲ ਲੇਵਰ ਆਰਗਨਾਈਜ਼ੇਸ਼ਨ ਦਾ ਢਾਂਚਾ ਜ਼ਬਰਦਸਤੀ ਮਜ਼ਦੂਰੀ ਨੂੰ ਖਤਮ ਕਰਨ ਲਈ ਗਲੋਬਲ ਯਤਨਾਂ ਨੂੰ ਮਜ਼ਬੂਤ ਕਰਨ ਲਈ ਤਿਆਰ ਕੀਤਾ ਗਿਆ। ਉਹਨਾਂ ਅੱਗੇ ਕਿਹਾ ਕਿ ਗੁਲਾਮੀ ਇੱਕ ਸਰਾਪ ਹੈ ਜੋ ਆਪਸੀ ਪਿਆਰ ਅਤੇ ਸਾਂਝ ਨੂੰ ਦੀਮਕ ਦੀ ਤਰ੍ਹਾਂ ਖਾ ਜਾਂਦਾ ਹੈ ਅਤੇ ਇਸ ਗੁਲਾਮੀ ਤੋ ਤੰਗ ਆਇਆਂ ਇਨਸਾਨ ਅੰਤ ਵਿੱਚ ਵਿਦਰੋਹ ਕਰਨ ਲਈ ਮਜ਼ਬੂਰ ਹੋ ਜਾਂਦਾ ਹੈ ਜੋ ਕਿ ਆਧੁਨਿਕ ਸਮਾਜ ਦੀ ਉਸਾਰੀ ਲਈ ਇੱਕ ਚੰਗੀ ਦਸ਼ਾ ਨਹੀ ਹੈ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।
Comments are closed.