Latest News & Updates

ਮੋਗਾ ਜ਼ਿਲੇ ਦੇ ਸਾਰੇ ਪ੍ਰਾਈਵੇਟ ਵਿਦਿਅਕ ਅਦਾਰੇ 13 ਨਵੰਬਰ ਨੂੰ ਰਹਿਣਗੇ ਬੰਦ

ਸਟੇਟ ਤੇ ਨੈਸ਼ਨਲ ਹਾਈਵੇ ਤੇ ਬੱਸਾਂ ਖੜੀਆਂ ਕਰਕੇ ਕੀਤਾ ਜਾਵੇਗਾ ਪ੍ਰਦਰਸ਼ਨ-ਪ੍ਰਧਾਨ

ਅੱਜ ਫੈਡਰੇਸ਼ਨ ਆਫ ਪ੍ਰਾਈਵੇਟ ਅਨਏਡਿਡ ਸਕੂਲ ਐਸੋਸੀਏਸ਼ਨ ਜ਼ਿਲਾ ਮੋਗਾ ਦੀ ਕੌਰ ਕਮੇਟੀ ਦੀ ਬਲੂਮਿੰਗ ਬਡਜ਼ ਸਕੂਲ ਵਿਖੇ ਮੀਟਿੰਗ ਹੋਈ। ਜਿਸ ਵਿੱਚ 13 ਨਵੰਬਰ ਨੂੰ ਹੋਣ ਵਾਲੀ ਸਿੱਖਿਆ ਬਚਾਓ-ਪੰਜਾਬ ਬਚਾਓ ਰੈਲੀ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਕਈ ਅਹਿਮ ਫੈਸਲੇ ਲਏ ਗਏ। ਇਸ ਮੀਟਿੰਗ ਵਿੱਚ ਜ਼ਿਲਾ ਪ੍ਰਧਾਨ ਕੁਲਵੰਤ ਸਿੰਘ ਦਾਨੀ, ਸੀਨਿਅਰ ਉਪ ਪ੍ਰਧਾਨ ਦਵਿੰਦਰ ਪਾਲ ਸਿੰਘ ਰਿੰਪੀ, ਪੰਜਾਬ ਰਾਜ ਕਨਵੀਨਰ ਸੰਜੀਵ ਕੁਮਾਰ ਸੈਣੀ ਤੇ ਕੌਰ ਕਮੇਟੀ ਦੇ ਮੈਂਬਰ ਨਰ ਸਿੰਘ ਬਰਾੜ, ਜਤਿੰਦਰ ਗਰਗ, ਇੰਦਰਜੀਤ ਸਿੰਘ, ਕੁਲਵੰਤ ਸਿੰਘ, ਕੁਲਦੀਪ ਸਹਿਗਲ, ਜਗਜੀਤ ਸਿੰਘ, ਮਨਦੀਪ ਮਾਲੜਾ, ਵਾਸੁ ਸ਼ਰਮਾ, ਪਰਮਵੀਰ ਸ਼ਰਮਾ, ਗੁਰਨਾਮ ਸਿੰਘ ਤੇ ਵੇਦ ਪ੍ਰਕਾਸ਼ ਜੀ ਨੇ ਸ਼ਮੂਲਿਅਤ ਕੀਤੀ। ਜ਼ਿਲਾ ਪ੍ਰਧਾਨ ਕੁਲਵੰਤ ਸਿੰਘ ਦਾਨੀ ਜੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ, ਜੁਆਇੰਟ ਐਸੋਸੀਏਸ਼ਨਜ਼ ਆਫ ਕਾਲਜਜ਼ (ਜੈਕ), ਰਾਸਾ (ਯੂ.ਕੇ.), ਰਾਸਾ (ਪੰਜਾਬ), ਕਾਸਾ, ਪੂਸਾ, ਪੀ.ਪੀ.ਐਸ.ਓ. ਅਤੇ ਈ.ਸੀ.ਐਸ. ਦੇ ਸਾਂਝੇ ਸੱਦੇ ਤੇ ਪੰਜਾਬ ਦੀਆਂ ਸਮੂਹ ਵਿੱਦਿਅਕ ਸੰਸਥਾਵਾਂ 13 ਨਵੰਬਰ ਨੂੰ ਸਿੱਖਿਆ ਬਚਾਓ ਰੈਲੀ ਦੌਰਾਨ ਬੰਦ ਰਹਿਣਗੀਆਂ। ਇਸ ਰੈਲੀ ਦੇ ਪਹਿਲੇ ਕਦਮ ਵਜੋਂ ਸਿੱਖਿਆ ਸੰਸਥਾਵਾਂ ਵਿੱਚ ਚੱਲਣ ਵਾਲੀਆਂ ਬੱਸਾਂ ਸ਼ਾਂਤਮਈ ਤਰੀਕੇ ਨਾਲ ਪੰਜਾਬ ਦੀਆਂ ਮੁੱਖ ਨੈਸ਼ਨਲ ਅਤੇ ਸਟੇਟ ਹਾਈਵੇ ਉੱਪਰ ਖੜੀਆਂ ਕੀਤੀਆਂ ਜਾਣਗੀਆਂ। ਉਹਨਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਵਿਦਿਆਕ ਅਦਾਰੇ ਜੋ ਕਿ ਇਕ ਨਾਨ-ਪ੍ਰੋਫਿਟਏਬਲ ਸੰਸਥਵਾਂ ਹਨ ਤੇ ਵਿਦਿਆ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾ ਰਹੀਆਂ ਹਨ। ਪਰ ਸਰਕਾਰ ਵੱਲੋਂ ਇਹਨਾਂ ਵਿਦਿਅਕ ਅਦਾਰਿਆਂ ਵਿੱਚ ਚੱਲ ਰਹੀਆ ਬੱਸਾਂ, ਬਿਜਲੀ ਦੇ ਬਿਲਾਂ ਤੇ ਪ੍ਰਾਪਰਟੀ ਤੇ ਕਮਰਸ਼ੀਅਲ ਟੈਕਸ ਲਗ ਰਿਹਾ ਹੈ ਜਦ ਕਿ ਗਵਾਂਢੀ ਰਾਜ ਹਰਿਆਣਾ ਵਿੱਚ ਸਕੂਲੀ ਬੱਸਾਂ ਉੱਪਰ ਕੋਈ ਕਮਰਸ਼ੀਅਲ ਟੈਕਸ ਨਹੀਂ ਲਗਦਾ। ਪੰਜਾਬ ਵਿੱਚ ਵੀ ਸਿੱਖਿਆ ਨੂੰ ਟੈਕਸ ਫ੍ਰੀ ਕਰਨ ਲਈ ਇਸ ਰੈਲੀ ਦਾ ਆਯੋਜਨ ਕੀਤਾ ਜਾਣਾ ਹੈ। ਤਾਂ ਜੋ ਸਰਕਾਰ ਨੂੰ ਇਹ ਪਤਾ ਲਗ ਸਕੇ ਕਿ ਪੰਜਾਬ ਦੀਆਂ ਪ੍ਰਾਈਵੇਟ ਸੰਸਥਾਵਾਂ ਦਾ ਸਿੱਖਿਆ ਅਤੇ ਰੁਜ਼ਗਾਰ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਹੈ। ਇਹਨਾਂ ਸੰਸਥਾਵਾਂ ਨੇ ਅਸਲ ਵਿੱਚ ਘਰ-ਘਰ ਰੋਜ਼ਗਾਰ ਦਿੱਤੇ ਹਨ। ਇਹਨਾਂ ਸੰਸਥਾਵਾਂ ਵਿੱਚ ਲਗਭਗ 36 ਲੱਖ ਵਿਦਿਆਰਥੀ ਪੜ੍ਹਦੇ ਹਨ ਅਤੇ 7 ਲੱਖ ਕਰਮਚਾਰੀ ਕੰਮ ਕਰਦੇ ਹਨ। ਇਸ ਰੈਲੀ ਦਾ ਮੁੱਖ ਉਦੇਸ਼ ਲੋਕਾਂ ਨੂੰ ਅਤੇ ਸਰਕਾਰ ਨੂੰ ਸਿੱਖਿਆ ਸੰਸਥਾਵਾਂ ਦੀ ਅਹਿਮੀਅਤ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਸਿੱਖਿਆ ਨੂੰ ਟੈਕਸ ਮੁਕਤ ਕਰਵਾਉਣਾ ਹੈ। ਮੀਟਿੰਗ ਵਿੱਚ ਹਾਜ਼ਰ ਸਾਰੇ ਹੀ ਕੋਰ ਮੈਂਬਰਾਂ ਨੇ ਮਿਲ ਕੇ ਅਲੱਗ-ਅਲੱਗ ਜਗਾਹ ਤੇ ਬੱਸਾ ਖੜੀਆਂ ਕਰਨ ਦਾ ਰੂਟ ਬਣਾਇਆ ਜਿਸ ਵਿੱਚ ਮੁੱਖ ਤੌਰ ਤੇ ਮੋਗਾ ਤੋਂ ਤਲਵੰਡੀ ਭਾਈ, ਮੋਗਾ ਤੋਂ ਅਜੀਤਵਾਲ, ਮੋਗਾ ਤੋਂ ਕੋਟਕਪੂਰਾ ਰੋਡ ਹੁੰਦੇ ਹੋਏ ਬਾਘਾਪੁਰਾਣਾ ਤੱਕ ਤੇ ਬਾਘਾਪੁਰਾਣਾ ਤੋਂ ਨਿਹਾਲ ਸਿੰਘ ਵਾਲਾ ਰੋਡ, ਮੋਗਾ ਤੋਂ ਬੱਧਨੀ ਬਰਨਾਲਾ ਰੋਡ, ਮੋਗਾ ਤੋਂ ਅਮ੍ਰਿਤਸਰ ਰੋਡ ਹੁੰਦੇ ਹੋਏ ਕੋਟ-ਈਸੇ-ਖਾਂ, ਮਖੂ ਤੱਕ ਤੇ ਮੋਗਾ ਤੋਂ ਧਰਮਕੋਟ ਤੱਕ ਸਟੇਟ ਅਤੇ ਨੈਸ਼ਨਲ ਹਾਈਵੇ ਤੇ ਬੱਸਾਂ ਖੜੀਆਂ ਕਰਕੇ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਪੂਰਾ ਪ੍ਰਦਰਸ਼ਨ ਸ਼ਾਂਤਮਈ ਢੰਗ ਨਾਲ ਕੀਤਾ ਜਾਵੇਗਾ ਤੇ ਕਿਸੇ ਵੀ ਆਉਣ-ਜਾਣ ਵਾਲੇ ਨੂੰ ਜਾਂ ਟ੍ਰੈਫਿਕ ਨੂਮ ਰੋਕਿਆ ਨਹੀਂ ਜਾਵੇਗਾ। ਇਸ ਰੈਲੀ ਦਾ ਮੂਖ ਮੰਤੰਵ ਸਰਕਾਰ ਤੋਂ ਬੱਸਾਂ ਦਾ ਟੈਕਸ, ਪ੍ਰਾਪਰਟੀ ਟੈਕਸ ਅਤੇ ਕਮਰਸ਼ੀਅਲ ਬਿਜਲੀ ਦੇ ਬਿਲਾਂ ਤੋਂ ਛੋਟ ਕਰਵਾ ਕੇ ਇਸ ਦਾ ਫਾਇਦਾ ਵਿਦਿਆਰਥੀਆਂ ਦੇ ਮਾਪਿਆਂ ਨੂੰ ਦੇਣਾ ਹੈ।

Comments are closed.