‘ਬਲਪ੍ਰੀਤ ਚੈਰੀਟੇਬਲ ਟਰੱਸਟ’ ਜੋ ਕਿ ਸਮਾਜ ਸੇਵਾ ਲਈ ਹਮੇਸ਼ਾ ਤੱਤਪਰ ਰਹਿੰਦੀ ਹੈ। ਜਿਸਦਾ ਮੁੱਖ ਮਕਸਦ ਉਹਨਾਂ ਬੱਚੀਆਂ ਲਈ ਸਹਾਇਤਾ ਮੁਹੱਈਆ ਕਰਵਾਉਣਾ ਹੈ ਜੋ ਕਿ ਪੜਾਈ ਵਿੱਚ ਅੱਗੇ ਤਾਂ ਵੱਧਣਾ ਚਾਹੁਂਦੇ ਹਨ ਪਰ ਪੈਸਿਆਂ ਦੀ ਘਾਟ ਜਾਂ ਕਿਸੇ ਹੋਰ ਕਮੀ ਕਰਕੇ ਆਪਣੀ ਪੜਾਈ ਨੂੰ ਜਾਰੀ ਰੱਖਣ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਸੰਸਥਾ ਦੇ ਸੰਸਥਾਪਕ ਸਰਦਾਰ ਨੱਛਤਰ ਸਿੰਘ ਕੂਨਰ (ਕਨੇਡਾ) ਹਨ ਤੇ ਮੈਂਬਰ ਵਜੋਂ ਇਸ ਟਰੱਸਟ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ, ਮੋਗਾ, ਮਾਨਯੋਗ ਸੀਨੀਅਰ ਪੁਲਿਸ ਕਪਤਾਨ, ਮੋਗਾ, ਵੀ ਸ਼ਾਮਿਲ ਹਨ। ਐੱਨ.ਆਰ.ਆਈ. ਨੱਛਤਰ ਸਿੰਘ ਕੂਨਰ ਜੋ ਕਿ ਕੈਨੇਡਾ ਦੇ ਸਰ੍ਹੀ ਵਿਖੇ ਇੱਕ ਉੱਘੇ ਵਪਾਰੀ ਅਤੇ ਨਾਮਵਰ ਹਸਤੀ ਹਨ, ਹਰ ਸਾਲ ਭਾਰਤ ਆਉਂਦੇ ਹਨ ਤੇ ਸਮਾਜ ਸੇਵਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਂਦੇ ਹਨ। ਉਹਨਾਂ ਦੀ ਰਹਿਨੁਮਾਈ ਹੇਠ ਟਰੱਸਟ ਵੱਲੋਂ ਕਈ ਤਰਾਂ ਦੇ ਉਪਰਾਲੇ ਕੀਤੇ ਜਾਂਦੇ ਹਨ। ਪਰ ਕੋਵਿਡ-19 ਕੋਰੋਨਾ ਮਹਾਂਮਾਰੀ ਦੇ ਚਲਦਿਆਂ ਉਹਨਾਂ ਦਾ ਭਾਰਤ ਆਉਣਾ ਮੁਮਕਿਨ ਨਾ ਹੋ ਸਕਿਆ ਤਾਂ ਉਹਨਾਂ ਵੱਲੋਂ ਟਰੱਸਟ ਦੇ ਐਕਜ਼ੀਕਿਉਟਿਵ ਮੈਂਬਰ ਸੰਜੀਵ ਕੁਮਾਰ ਸੈਣੀ ਜੀ ਦੀ ਡਿਉਟੀ ਲਗਾਈ ਗਈ ਕਿ ਉਹਨਾਂ ਦੇ ਜੱਦੀ ਪਿੰਡ ਬੁੱਟਰ ਦੇ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਦੇ ਲੋੜਵੰਦ ਬੱਚੀਆਂ ਨੂੰ ਠੰਡ ਦੇ ਮੋਸਮ ਨੂੰ ਦੇਖਦੇ ਹੋਏ ਗਰਮ ਬੂਟ ਤੇ ਸਵੈਟਰ ਆਦਿ ਵੰਡੇ ਜਾਣ। ਜਿਸ ਕਾਰਨ ਅੱਜ ਸਕੂਲ ਵਿੱਚ ਸੰਖੇਪ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਕੂਲ ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਜੀ ਦੇ ਸਹਿਯੋਗ ਨਾਲ ਐਕਜ਼ੀਕਿਉਟਿਵ ਮੈਂਬਰ ਸੰਜੀਵ ਕੁਮਾਰ ਸੈਣੀ ਵੱਲੋਂ ਲਗਭਗ 180 ਦੇ ਕਰੀਬ ਬੱਚੀਆਂ ਨੂੰ ਗਰਮ ਸਵੈਟਰ ਤੇ ਬੂਟ ਆਦਿ ਵੰਡੇ ਗਏ। ਇਸ ਮੌਕੇ ਟਰੱਸਟ ਦੇ ਸੰਸਥਾਪਕ ਵੀ ਆਨਲਾਇਨ (ਵਰਚੁਅਲ) ਤੌਰ ਤੇ ਕੈਨੇਡਾ ਤੋਂ ਇਸ ਸਮਾਗਮ ਵਿਚ ਹਾਜ਼ਰ ਰਹੇ ਤੇ ਉਹਨਾਂ ਵੱਲੋਂ ਇਹ ਸੁਨੇਹਾ ਵੀ ਦਿੱਤਾ ਗਿਆ ਕਿ ਅਗਰ ਬੱਚੀਆਂ ਨੂੰ ਕਿਸੇ ਵੀ ਤਰਾਂ ਦੀ ਹੋਰ ਲੋੜ ਹੈ ਤਾਂ ‘ਬਲਪ੍ਰੀਤ ਚੈਰੀਟੇਬਲ ਟਰੱਸਟ’ ਉਹਨਾਂ ਦੀ ਮਦਦ ਲਈ ਹਮੇਸ਼ਾ ਵੱਚਨਬੱਧ ਹੈ। ਅੱਜ ਦੇ ਸਮਾਗਮ ਮੌਕੇ ਸਮੂਹ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਇਸ ਤਰਾਂ ਦੇ ਟਰੱਸਟ ਜੋ ਕਿ ਸਮਾਜ ਸੇਵਾ ਲਈ ਹਮੇਸ਼ਾ ਤਿਆਰ ਰਹਿੰਦੇ ਹਨ ਤੇ ਉਹਨਾਂ ਵਿਦਿਆਰਥੀਆਂ ਦੇ ਸੁਪਨੇ ਪੂਰੇ ਕਰਨ ਵਿੱਚ ਆਪਣਾ ਵੱਡਮੁੱਲਾ ਯੋਗਾਦਾਨ ਪਾਉਂਦੇ ਹਨ ਜੋ ਕਿਸੇ ਕਾਰਨ ਕਰਕੇ ਆਪਣੀ ਪੜਾਈ ਪੂਰੀ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਟਰੱਸਟ ਵੱਲੋਂ ਪਹਿਲਾਂ ਵੀ 15 ਅਗਸਤ 2021 ਨੂੰ ਦੇਸ਼ ਦੇ 75ਵੇਂ ਸੁਤੰਤਰਤਾ ਦਿਹਾੜੇ ਮੌਕੇ ਤੇ ਮਾਨਯੋਗ ਡਿਪਟੀ ਕਮੀਸ਼ਨਰ ਮੋਗਾ ਜੀ ਹੱਥੋਂ ਉਹਨਾਂ ਬੱਚੀਆਂ ਨੂੰ ਸਹਾਇਤਾ ਰਾਸ਼ੀ ਮੁਹੱਈਆ ਕਰਵਾਈ ਗਈ ਜੋ ਕਿ ਗਰੀਬ ਹੋਣ ਕਰਕੇ ਉਚੇਰੀ ਸਿੱਖਿਆ ਹਾਸਲ ਕਰਨ ਵਿੱਚ ਅਸਮਰੱਥ ਸਨ। ਟਰੱਸਟ ਵੱਲੋਂ ਕੀਤੇ ਜਾ ਰਹੇ ਇਸ ਤਰਾਂ ਦੇ ਉਪਰਾਲੇ ਸ਼ਲਾਘਾਯੋਗ ਹਨ ਤੇ ਲੋੜਵੰਦ ਬੱਚੀਆਂ ਲਈ ਇਕ ਆਸ ਦੀ ਕਿਰਨ ਬਣਦੇ ਹਨ।
Comments are closed.