Latest News & Updates

ਬਲੂਮਿੰਗ ਬਡਜ਼ ਸਕੂਲ ਵਿੱਚ ਪਹਿਲੇ ਫੇਸ ਚ ਕਿੰਡਰਗਾਰਡਨ ਕਲਾਸਾਂ ਦੇ ਸਲਾਨਾ ਨਤੀਜੇ ਕੀਤੇ ਗਏ ਘੋਸ਼ਿਤ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਦਾ ਸਾਲ 2020-2021 ਦੇ ਸਲਾਨਾ ਨਤੀਜੇ ਤਿੰਨ ਫੇਸਾਂ ਵਿੱਚ ਘੋਸ਼ਿਤ ਕੀਤੇ ਗਏ। ਜਿਹਨਾਂ ਵਿੱਚੋਂ ਪਹਿਲੇ ਫੇਸ ਵਿੱਚ ਕਿੰਡਰਗਾਰਡਨ ਵਿੰਗ ਦਾ ਨਤੀਜਾ ਘੋਸ਼ਿਤ ਹੋਇਆ ਜਿਸ ਵਿੱਚ ਰਿਜ਼ਲਟ 100% ਰਿਹਾ। ਕੋਵਿਡ-19 ਦੀ ਮਹਾਂਮਾਰੀ ਕਰਕੇ ਸਕੂਲ ਲੰਬੇ ਸਮੇਂ ਤੋਂ ਬੰਦ ਸੀ ਪਰ ਬੀ.ਬੀ.ਐੱਸ. ਵਿੱਚ ਵਿਦਿਆਂਰਥੀਆਂ ਨੂੰ ਘਰ ਬੈਠੇ ਆਨਲਾਇਨ ਪੜਾਈ ਕਰਵਾਈ ਗਈ। 1 ਫਰਵਰੀ ਤੋਂ ਸਰਕਾਰ ਵੱਲੋਂ ਸਕੂਲ ਖੋਲੇ ਗਏ ਤਾਂ ਵਿਦਿਆਂਰਥੀਆਂ ਨੇ ਸਕੂਲ ਆ ਕੇ ਕਲਾਸਾਂ ਲਗਾਇੀਆਂ ਤੇ ਸਿੱਖਿਆ ਪ੍ਰਾਪਤ ਕੀਤੀ ਤੇ ਸਲਾਨਾ ਪੇਪਰ ਵੀ ਸਕੂਲ ਵਿੱਚ ਹੀ ਲਏ ਗਏ ਸਨ। ਵਿਦਿਆਰਥੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸਕੂਲ ਵਿੱਚ ਆਟੋਮੈਟਿਕ ਸੈਨੀਟਾਇਜ਼ਰ ਮਸ਼ੀਨਾਂ ਲਗਾਈਆਂ ਗਈਆਂ। ਇਸੇ ਤਰਾਂ੍ਹ ਵਿਦਿਆਰਥੀਆਂ ਵਿੱਚਕਾਰ ਸੋਸ਼ਲ ਡਿਸਟੈਂਸਿੰਗ ਦਾ ਵੀ ਪੂਰਾ ਧਿਆਨ ਰੱਖਦੇ ਹੋਏ ਪੇਪਰ ਲਏ ਗਏ। ਨਤੀਜੇ ਸਕੂਲ ਵਿੱਚ ਸਿਰਫ ਮਾਪਿਆਂ ਨੂੰ ਹੀ ਬੁਲਾ ਕੇ ਦਿੱਤੇ ਗਏ ਸਨ। ਸਕੂਲ ਵਿੱਚ ਪਹੁੰਚੇ ਹਰ ਮਾਤਾ-ਪਿਤਾ ਦੀ ਥਰਮਲ ਜਾਂਚ ਕੀਤੀ ਗਈ ਤੇ ਮਾਸਕ ਪਾਉਣ ਤੇ ਸੋਸ਼ਲ ਡਿਸਟੈਂਸਿੰਗ ਰੱਖਣ ਦੀ ਹਦਾਇਤ ਦਿੱਤੀ ਗਈ। ਮਾਪਿਆਂ ਨਾਲ ਵਿਦਿਆਰਥੀਆਂ ਦੀ ਪੂਰੀ ਪ੍ਰੋਗਰੈਸ ਰਿਪੋਰਟ ਸਾਂਝੀ ਕੀਤੀ ਗਈ। ਪਹਿਲੇ ਫੇਸ ਦੇ ਨਤੀਜਿਆਂ ਦੌਰਾਨ ਕਿੰਡਰਗਾਰਡਨ ਸੈਕਸਨ ਵਿੱਚੋਂ ਯੂ.ਕੇ.ਜੀ. ਜਮਾਤ ਚੋਂ ਸਹਿਜਪ੍ਰੀਤ ਸਿੰਘ, ਮਨਪ੍ਰੀਤ ਕੌਰ, ਦਿਲਜੋਤ ਕੌਰ ਸਿੱਧੂ ਅਤੇ ਜਸਨੂਰ ਕੌਰ ਪਹਿਲੇ ਦਰਜੇ ਤੇ ਰਹੇ ਤਨਵੀਰ ਕੌਰ, ਆਰੂਸ਼ ਗਾਂਧੀ, ਸ਼ਾਨਵੀਰ ਕੌਰ, ਸੁਹਾਨੀ ਦੂਜੇ ਦਰਜੇ ਤੇ ਸੁਹਾਨ ਕੌਰ, ਅਰਪਿਤ ਸਿੰਘ, ਸੁਖਦੇਵ ਸਿੰਘ, ਚੰਨਪ੍ਰੀਤ ਕੌਰ, ਏਕਨੂਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰਾਂ੍ਹ ਐਲ. ਕੇ. ਜੀ ਚੋਂ ਹਰਸੀਰਤ ਕੌਰ, ਤਕਦੀਰ ਕੌਰ, ਦਇਆ ਸਿੰਘ, ਜਸਨੂਰ ਸਿੰਘ ਪਾਸੀ ਪਹਿਲੇ ਸਥਾਨ ਤੇ ਰਹੇ ਦੂਜੇ ਸਥਾਨ ਤੇ ਹਰਜਾਪ ਮੱਲੀ, ਨਵਦੀਪ ਕੌਰ, ਪ੍ਰਭਦੀਪ ਕੌਰ, ਪ੍ਰਭਲੀਨ ਕੌਰ ਅਤੇ ਸਰਵਸਰੂਪ ਸਚਦੇਵਾ, ਗੁਰਲੀਨ ਕੌਰ, ਮਹਿਕਪ੍ਰੀਤ ਕੌਰ, ਮਨਵੀਰ ਸਿੰਘ, ਪ੍ਰਭਜੋਤ ਕੌਰ ਤੀਜੇ ਸਥਾਨ ਹਾਸਲ ਕੀਤਾ। ਨਰਸਰੀ ਜਮਾਤ ਵਿੱਚੋਂ ਜਪਜੀ ਕੌਰ, ਨਿਮਰਤ ਕੌਰ, ਮੰਨਤਪ੍ਰੀਤ ਕੌਰ ਪਹਿਲੇ ਦਰਜੇ ਤੇ ਰਹੇ। ਅਰਸ਼ਦੀਪ ਸਿੰਘ, ਚਿਰਾਗ ਕੰਢਾ ਅਤੇ ਅਮਨਦੀਪ ਕੌਰ ਨੇ ਦੂਜਾ ਸਥਾਨ ਅਤੇ ਜਸਲੀਨ ਕੌਰ, ਐਸ਼ਰੀਨ ਕੌਰ, ਅੰਸ਼ਵੀਰ ਸਿੰਘ ਤੂਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ, ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਸਾਂਝੇ ਤੌਰ ਤੇ ਵਿਦਿਆਰਥੀਆਂ ਨੂੰ ਅੱਗਲੀ ਕਲਾਸ ਵਿੱਚ ਪ੍ਰਮੋਟ ਹੋਣ ਤੇ ਵਧਾਈ ਦਿੱਤੀ।

Comments are closed.