ਪੰਜਾਬ ਭਰ ਵਿੱਚ ਸਰਕਾਰ ਵੱਲੋਂ ਕਰੋਨਾ ਦੀ ਆੜ ਵਿੱਚ ਸਕੂਲ ਬੰਦ ਕਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਅੱਜ ਮੋਗਾ ਵਿੱਚ ਰੋਸ ਪ੍ਰਦਰਸ਼ਨ ਕਰਦਿਆਂ ਵਿਸ਼ਾਲ ਰੈਲੀ ਕੱਢੀ ਗਈ। ਜਿਸ ਨਾਂ ਸਿਰਫ ਸਕੂਲ ਮਾਲਕ ਹੀ ਨਹੀਂ ਸਗੋਂ ਸਮੂਹ ਸਕੂਲ ਸਟਾਫ ਟੀਚਿਂਗ, ਨਾਨ-ਟੀਚਿਂਗ, ਡਰਾਇਵਰ, ਕੰਡਕਟਰ, ਦਰਜਾ ਚਾਰ ਕਰਮਚਾਰੀਆਂ ਤੇ ਖਾਸ ਤੌਰ ਤੇ ਮਾਪਿਆਂ ਨੇ ਸ਼ਿਰਕਤ ਕੀਤੀ ਤੇ ਸਰਕਾਰ ਦੇ ਸਕੂਲ ਬੰਦ ਕਰਨ ਦੇ ਫੈਸਲੇ ਦਾ ਵਿਰੋਧ ਕੀਤਾ। ਇਸ ਵਿਸ਼ਾਲ ਰੈਲੀ ਦੀ ਸ਼ੁਰੂਆਤ ਨਵੀਂ ਦਾਨਾ ਮੰਡੀ ਮੋਗਾ ਤੋਂ ਹੋਈ ਤੇ ਮੋਗਾ ਬੱਸ ਸਟੈਂਡ ਦੇ ਸਾਹਮਣੇ ਮੇਨ ਚੌਂਕ ਵਿੱਚ ਸਾਰਿਆਂ ਵੱਲੋਂ ਸਰਕਾਰ ਖਿਲਾਫ ਨਾਰੇ ਲਗਾਏ ਗਏ ਜਿਵੇਂ ਕਿ ‘ਪੰਜਾਬ ਸਰਕਾਰ ਨੇ ਲਾਹੀ ਸੰਗ’ ‘ਖੁੱਲੇ ਠੇਕੇ ਸਕੂਲ ਬੰਦ’, ‘ਕਰੋਨਾ ਤਾਂ ਇਕ ਬਹਾਨਾ ਹੈ’ ‘ਅਸਲੀ ਹੋਰ ਨਿਸ਼ਾਨਾ ਹੈ, ‘ਸਿਆਸੀ ਕਰੋਨਾ ਬੰਦ ਕਰੋ ਆਦਿ। ਇਹ ਰੈਲੀ ਫਿਰ ਮੇਨ ਚੋਂਕ ਚੋਂ ਹੁੰਦੇ ਹੋਏ ਬੁਘੀਪੁਰਾ ਬਾਈਪਾਸ ਤੋਂ ਯੁ ਟਰਨ ਲੈ ਕੇ ਵਾਪਿਸ ਡੀ.ਸੀ. ਦਫਤਰ ਦੇ ਸਾਹਮਣੇ ਖਤਮ ਹੋਈ। ਇਸ ਰੋਸ ਪ੍ਰਦਰਸ਼ਨ ਮੌਕੇ ਸਕੂਲ ਐਸੋਸਿਏਸ਼ਨ ਮੋਗਾ ਦੇ ਪ੍ਰਧਾਨ ਕੁਲਵੰਤ ਸਿੰਘ ਦਾਨੀ, ਸੀਨਿਅਰ ਉਪ ਪ੍ਰਧਾਨ ਸੰਜੀਵ ਕੁਮਾਰ ਸੈਣੀ, ਉਪ ਪ੍ਰਧਾਨ ਦਵਿੰਦਰ ਪਾਲ ਸਿੰਘ (ਰਿੰਪੀ) ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਕੂਲ ਹੀ ਕਿਉਂ ਬੰਦ ਕੀਤੇ ਹਨ ਜਦ ਕਿ ਬਾਕੀ ਸਾਰੇ ਅਦਾਰੇ, ਬਾਜ਼ਾਰ, ਸ਼ਾਪਿੰਗ ਮਾਲ ਆਦਿ ਖੁੱਲੇ ਹਨ। ਪਿਛਲੇ ਸਾਲ ਵੀ ਸਰਕਾਰ ਨੇ ਸਭ ਤੋਂ ਪਹਿਲਾਂ ਸਕੂਲ ਹੀ ਬੰਦ ਕੀਤੇ ਸਨ ਤੇ ਆਖਿਰ ਵਿੱਚ ਖੋਲੇ ਸਨ। ਉਹਨਾਂ ਕਿਹਾ ਕਿ ਭਾਂਵੇ ਕਰੋਨਾ ਦੀ ਫਿਟ ਕਾਫੀ ਭਾਰੀ ਹੈ ਪਰ ਸਕੂਲ ਪੂਰਨ ਤੌਰ ਤੇ ਬੰਦ ਕਰਨਾ ਇਸ ਦਾ ਹੱਲ ਨਹੀਂ ਹੈ ਕਿਉਂਕਿ ਬੱਚੇ ਬਾਜ਼ਾਰਾਂ ਵਿੱਚ, ਵਿਆਹ-ਸ਼ਾਦੀਆਂ ਵਿੱਚ ਤੇ ਹੋਰ ਸਮਾਗਮਾਂ ਵਿੱਚ ਵੀ ਜਾ ਰਹੇ ਹਨ, ਸਬ ਰਾਜਨਿਤਿਕ ਰੈਲੀਆਂ ਦਾ ਵੱਡਾ ਇਕੱਠ ਹੋ ਰਿਹਾ ਹੈ ਕੀ ਉੱਥੇ ਕਰੋਨਾ ਦਾ ਡਰ ਨਹੀਂ ਹੈ? ਸਗੋਂ ਸਕੂਲ ਵਿੱਚ ਬੱਚੇ ਜਿਆਦਾ ਅਨੁਸ਼ਾਸਨ ਵਿੱਚ ਰਹਿੰਦੇ ਹਨ, ਘਰਾਂ ਵਿੱਚ ਰਹਿ ਕ ਬਹੁਤ ਸਾਰੇ ਬੱਚੇ ਅਨੁਸ਼ਾਸਨਹੀਨ ਹੋ ਰਹੇ ਹਨ। ਸਕੂਲ਼ਾਂ ਵਿੱਚ ਸਮੇਂ-ਸਮੇਂ ਤੇ ਜ਼ਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾ ਰਹੀ ਹੈ ਤੇ ਬੱਚਿਆਂ ਦੀ ਸੁਰੱਖਿਆ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਪਹਿਲਾਂ ਹੀ ਸਕੂਲ ਬੰਦ ਰਹਿਣ ਕਰਕੇ ਬੱਚਿਆਂ ਦੀ ਪੜਾਈ ਦਾ ਬਹੁਤ ਨਕਸਾਨ ਹੋ ਚੁੱਕਾ ਹੈ ਤੇ ਬੋਰਡ ਦੀਆਂ ਕਲਾਸਾਂ 10ਵੀਂ ਤੇ 12ਵੀਂ ਦੇ ਪੇਪਰ ਮਈ ਵਿੱਚ ਸ਼ੁਰੂ ਹੋਣ ਜਾ ਰਹੇ ਹਣ ਅਗਰ ਹੁਣ ਵੀ ਸਕੂਲ਼ ਕਰੋਨਾ ਦੀ ਆੜ ਵਿੱਚ ਬੰਦ ਰਹੇ ਤਾਂ ਉਹਨਾਂ ਨੇ ਜੋ ਅਪ੍ਰੈਲ ਦੇ ਮਹੀਨੇ ਵਿਚ ਵੀ ਪੇਪਰਾਂ ਦੀ ਤਿਆਰੀ ਨਹੀਂ ਕਰ ਪਾਉਣਗੇ। ਇਸ ਸੰਬੰਧੀ ਸਕੂਲ ਅੇਸੋਸਿਏਸ਼ਨ ਮੋਗਾ ਨੇ ਮੋਗਾ ਦੇ ਡਿਪਟੀ ਕਮੀਸਨਟ ਸ਼੍ਰੀ ਸੰਦੀਪ ਹੰਸ ਜੀ ਨੁੰ ਸਕੂਲ ਖੋਲਣ ਸੰਬੰਧੀ ਮੰਗ ਪੱਤਰ ਸੋਂਪਿਆ ਤੇ ਅਰਜ਼ ਕੀਤੀ ਕਿ ਸਕੂਲ ਜਲਦੀ ਤੋਂ ਜਲਦੀ ਖੁਲੱ ਜਾਣ ਤਾਂ ਜੋ ਵਿਦਿਆਂਰਥੀਆਂ ਦੀ ਪੜਾਈ ਦਾ ਹੋਰ ਨੁਕਸਾਨ ਨਾ ਹੋਵੇ। ਇਸ ਰੋਸ ਪ੍ਰਦਰਸ਼ਨ ਵਿੱਚ ਵੱਢੀ ਗਿਣਤੀ ਵਿੱਚ ਹਿੱਸਾ ਲੈਂਦਿਆਂ ਮਾਪਆਂ ਨੇ ਵੀ ਆਪਣਾ ਗੁੱਸਾ ਸਰਕਾਰ ਤੇ ਬੰਨਿਆ ਕਿ ਸਕੂਲ ਬੰਦ ਹੋਣ ਕਾਰਨ ਬੱਚਿਆਂ ਦਾ ਜੋ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਨਹੀਂ ਹੋ ਪਾਏਗੀ। ਘਰ ਵਿੱਚ ਰਹਿ ਕੇ ਬੱਚਿਆਂ ਦਾ ਮਾਨਸਿਕ ਅਤੇ ਸਰੀਰਕ ਤੌਰ ਤੇ ਵੀ ਬਹੁਤ ਨੁਕਸਾਨ ਹੋ ਰਿਹਾ ਹੈ। ਆਨਲਾਇਨ ਕਲਾਸਾਂ ਲਗਾਉਣ ਕਰਕੇ ਬੱਚਿਆਂ ਦੀ ਅੱਖਾਂ ਬਹੁਤ ਖਰਾਬ ਹੋ ਰਹੀਆਂ ਹਨ। ਅਗਰ ਸਕੂਲ ਅਜੇ ਵੀ ਨਹੀਂ ਖੁਲਦੇ ਤਾਂ ਇਸ ਸੰਗਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
Comments are closed.