ਬਲੂਮਿੰਗ ਬਡਜ਼ ਸਕੂਲ ਵੱਲੋਂ ਤੀਜੇ ਫੇਸ ਵਿੱਚ 6ਵੀਂ ਤੋਂ 9ਵੀਂ ਤੇ 11ਵੀਂ ਕਲਾਸ ਦੇ ਸਲਾਨਾ ਨਤੀਜੇ ਘੋਸ਼ਿਤ ਕੀਤੇ
ਸਕੂਲ ਦਾ ਸਲਾਨਾ ਨਤੀਜਾ ਰਿਹਾ 100 ਫੀਸਦੀ - ਸੈਣੀ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਦੇ ਸਾਲ 2021-2022 ਦੇ ਸਲਾਨਾ ਨਤੀਜਿਆਂ ਦੇ ਤੀਜੇ ਫੇਸ ਵਿੱਚੋਂ 6ਵੀਂ ਤੋਂ 9ਵੀਂ ਅਤੇ 11ਵੀਂ ਕਲਾਸ ਦੇ ਨਤੀਜੇ ਘੋਸ਼ਿਤ ਕੀਤੇ ਗਏ। ਜਿਸ ਵਿੱਚ ਵਿਦਿਆਂਰਥੀਆਂ ਨੇ ਸਲਾਨਾ ਪੇਪਰ ਸਕੂਲ ਵਿੱਚ ਆ ਕੇ ਹੀ ਦਿੱਤੇ ਸਨ। ਸਕੂਲ ਵੱਲੋਂ ਸਲਾਨਾ ਨਤੀਜੇ ਅਲੱਗ-ਅਲੱਗ ਵਿੱਚ ਫੇਸ ਘੋਸ਼ਿਤ ਕਰਨ ਦਾ ਕਾਰਨ ਸੀ ਕਿ ਮਾਪਿਆਂ ਦਾ ਇਕੱਠ ਨਾ ਹੋ ਸਕੇ। ਕਰੋਨਾ ਮਹਾਂਮਾਰੀ ਕਰਕੇ ਜਿੱਥੇ ਸਕੂਲ ਦੁਬਾਰਾ ਬੰਦ ਹੋਣ ਤੇ ਵਿਦਿਆਰਥੀਆਂ ਦੀ ਪੜਾਈ ਆਨਲਾਇਨ ਕਲਾਸਾਂ ਰਾਹੀਂ ਕਰਵਾਈ ਗਈ। 7 ਫਰਵਰੀ ਤੋਂ ਸਰਕਾਰ ਵੱਲੋਂ 6ਵੀਂ ਤੋਂ 12ਵੀਂ ਕਲਾਸਾਂ ਦੇ ਵਿਦਿਆਰਥੀਆਂ ਲਈ ਸਕੂਲ ਖੋਲ ਦਿੱਤੇ ਗਏ ਸਨ ਜਿਸ ਕਰਕੇ ਵਿਦਿਆਰਥੀਆਂ ਦੀਆਂ ਸਲਾਨਾ ਪ੍ਰਿਖਿਆਵਾਂ ਆਫਲਾਇਨ ਲਈਆਂ ਗਈਆਂ। ਅੱਜ ਸਕੂਲ ਵਿੱਚ ਮਾਪਿਆਂ ਨਾਲ ਵਿਦਿਆਰਥੀਆਂ ਦੇ ਸਲਾਨਾ ਨਤੀਜੇ ਸਾਂਝੇ ਕੀਤੇ ਗਏ। ਐਲਾਨੇ ਗਏ ਨਤੀਜਿਆਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀ ਅਲੱਗ-ਅਲੱਗ ਸੈਕਸ਼ਨਾਂ ਚੋਂ ਇਸ ਪ੍ਰਕਾਰ ਹਨ: 11ਵੀਂ ਨਾਨ-ਮੈਡੀਕਲ ਵਿੱਚੋਂ ਰਵਿੰਦਰਜੀਤ ਸਿੰਘ, ਅਰਸ਼ਨੂਰ ਕੌਰ, ਗੁਰਲੀਨ ਕੌਰ, ਮੈਡੀਕਲ ਵਿੱਚੋਂ ਮੁਸਕਾਨ ਕੁਮਾਰੀ, ਸੁਖਰਾਜ, ਹਰਮਨਪ੍ਰੀਤ ਕੌਰ, ਕਾਮਰਸ ਵਿੱਚੋਂ ਕੁਨਾਲ ਕੋਹਲੀ ਅਤੇ ਗੁਰਲੀਨ ਕੌਰ, ਅਰਸ਼ਦੀਪ ਸਿੰਘ ਅਤੇ ਪਰਮਿੰਦਰ ਸਿੰਘ, ਰਮਨੀਤ ਕੌਰ ਅਤੇ ਆਸਥਾ, ਅਤੇ ਆਰਟਸ ਵਿੱਚੋਂ ਖੁਸ਼ਵੀਰ ਕੌਰ, ਏਕਨੂਰ ਸਿੰਘ, ਅਮਨਦੀਪ ਕੌਰ ਕਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਰਹੇ। ਨੌਵੀਂ ਕਲਾਸ ਵਿੱਚੋਂ ਹਰਮਨਪ੍ਰੀਤ, ਪਰਨੀਤ ਕੌਰ ਸਿੱਧੂ, ਬਲਬੀਰ ਕੌਰ, ਸਿਮਰਨ ਘਟੂਰੇ ਪਹਿਲੇ ਸਥਾਨ ਤੇ, ਸੋਨਲਪ੍ਰੀਤ ਕੌਰ, ਮਨਜੋਤ ਕੌਰ ਗਿੱਲ, ਜਸਮੀਨ ਕੌਰ, ਸਨਮੀਤ ਕੌਰ ਦੂਸਰੇ ਸਥਾਨ ਤੇ, ਹਰਜੋਤ ਸਿੰਘ, ਲਕਸ਼ਯ ਨਰੂਲਾ, ਆਂਚਲਪ੍ਰੀਤ ਕੌਰ, ਅਰਸ਼ਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੱਠ੍ਹਵੀਂ ਕਲਾਸ ਵਿੱਚੋਂ ਗੁਰਬਾਜ ਸਿੰਘ, ਸੁੱਖਪ੍ਰੀਤ ਸ਼ਰਮਾ, ਗੁਣਨਿੱਧ ਸਿੰਘ ਸਿੱਧੂ, ਸਿਮਰਨਜੀਤ ਕੌਰ ਗਿੱਲ, ਯੁਵਰਾਜ ਸਿੰਘ ਨੇ ਪਹਿਲਾਂ ਸਥਾਨ ਹਾਸਿਲ ਕੀਤਾ। ਅਮਨਦੀਪ ਕੌਰ, ਹਰਮਨਜੋਤ ਕੌਰ ਮੱਲ੍ਹੀ, ਪਰਵੀਨ ਕੌਰ ਗਿੱਲ, ਹਰਮੀਨ ਕੌਰ, ਅਮਾਨਤਦੀਪ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ। ਹਰਮਨਦੀਪ ਕੌਰ, ਸੁੱਖਮਨਪ੍ਰੀਤ ਸਿੰਘ, ਮਨੱਤ ਸਿੱਧੂ, ਜਸ਼ਨਦੀਪ ਕੌਰ, ਜਸਪ੍ਰੀਤ ਕੌਰ, ਹਰਲੀਨ ਕੌਰ ਰੱਖੜਾ, ਪ੍ਰਿਯਾਂਸ਼ੀ ਅਤੇ ਹਰਜੋਤ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਸੱਤਵੀਂ ਕਲਾਸ ਚੋਂ ਪਰਨੀਤ ਕੌਰ, ਸਿਮਰਨਪ੍ਰੀਤ ਕੌਰ, ਮਨਮੀਤ ਕੌਰ, ਹਰਸਿਮਰਨ ਕੌਰ, ਮਨਰੀਤ ਕੌਰ ਪਹਿਲੇ ਸਥਾਨ ਤੇ ਰਹੇ। ਗੁਰਲੀਨ ਕੌਰ, ਗ੍ਰੈਸ਼ੀ, ਜਸਲੀਨ ਕੌਰ, ਰਿਆਂਸ਼ੀ, ਪਰਨੀਤ ਕੌਰ ਦੂਜੇ ਸਥਾਨ ਤੇ ਰਹੇ। ਜਸਮੀਨ ਕੌਰ ਧਾਲੀਵਾਲ, ਰਮਨਪ੍ਰੀਤ ਕੌਰ, ਜਸ਼ਨਦੀਪ ਕੌਰ, ਚੰਨਵੀਰ ਕੌਰ ਗਿੱਲ ਅਤੇ ਗੁਰਨੂਰ ਕੌਰ ਤੀਸਰੇ ਸਥਾਨ ਤੇ ਰਹੇ। ਛੇਵੀਂ ਕਲਾਸ ਚੋਂ ਪਾਵਨੀ, ਪਵਨੀਤ ਸਿੰਘ, ਸ਼ਹਿਰੀਨ ਸੀਬੀਆ, ਅਭੀਨੰਦਨ ਪਹਿਲੇ ਸਥਾਨ ਤੇ ਰਹੇ। ਸੰਯੋਗਿਤਾ ਜੇਠੀ, ਮੋਹਿਤਇੰਦਰ ਸਿੰਘ, ਹੁਸਨਦੀਪ ਕੌਰ, ਫਤਿਹਜੋਤ ਕੌਰ ਦੂਸਰੇ ਸਥਾਨ ਤੇ ਰਹੇ। ਨਵਨੀਰ ਸਿੰਘ, ਹਰਗੁਨਦੀਪ ਕੌਰ, ਮੇਹਰਬਾਨ ਸਿੰਘ, ਮਨਕੀਰਤ ਕੌਰ ਤੀਸਰੇ ਸਥਾਨ ਤੇ ਰਹੇ। ਇਸ ਮੌਕੇ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ, ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਸਾਂਝੇ ਤੌਰ ਤੇ ਵਿਦਿਆਰਥੀਆਂ ਨੂੰ ਅਗਲੀ ਕਲਾਸ ਵਿੱਚ ਪ੍ਰਮੋਟ ਹੋਣ ਤੇ ਵਧਾਈ ਦਿੱਤੀ ਤੇ ਕਿਹਾ ਕਿ ਇਹਨਾਂ ਸਾਰੇ ਪੁਜੀਸ਼ਨਾ ਹਾਸਿਲ ਕਰਨ ਵਾਲੇ ਵਿਦਿਆਂਰਥੀਆਂ ਨੂੰ ਸਕੂਲ ਦੇ ਸਲਾਨਾ ਸਮਾਗਮ ਦੋਰਾਨ ਟ੍ਰਾਫੀਆਂ ਤੇ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
Comments are closed.