Latest News & Updates

ਬਲੂਮਿੰਗ ਬਡਜ਼ ਸਕੂਲ ਦਾ 12ਵੀਂ (ਟਰਮ-1) ਦਾ ਨਤੀਜਾ ਰਿਹਾ ਸ਼ਾਨਦਾਰ

ਹਰ ਸਟ੍ਰੀਮ ‘ਚ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ-ਸੈਣੀ

ਬੀਤੇ ਦਿਨੀ ਸੀ.ਬੀ.ਐੱਸ.ਸੀ ਦੀ 12ਵੀਂ ਦੀ ਪ੍ਰੀਖਿਆ ਦੇ ਪਹਿਲੀ ਟਰਮ ਦੇ ਨਤੀਜੇ ਘੋਸ਼ਿਤ ਹੋਏ ਜਿਸ ਵਿੱਚ ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਮੋਗਾ ਦੇ ਵਿਦਿਆਰਥੀਆਂ ਨੇ ਸਕੂਲ ਦੀ ਮੈਨੇਜਮੈਂਟ ਅਤੇ ਸਟਾਫ ਦੀ ਸਰਬੋਤਮ ਕਾਰਗੁਜ਼ਾਰੀ ਨੂੰ ਉਜਾਗਰ ਕਰ ਦਿੱਤਾ। ਨਤੀਜਿਆਂ ਵਿੱਚ ਬਲੂਮਿੰਗ ਬਡਜ਼ ਸਕੂਲ ਦੇ ਵਿਦਿਆਰਥੀਆਂ ਨੇ ਆਰਟਸ, ਕਾਮਰਸ, ਮੈਡੀਕਲ ਅਤੇ ਨੌਨ-ਮੈਡੀਕਲ, ਹਰ ਸਟ੍ਰੀਮ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਿਸ ਵਿੱਚ ਕਾਮਰਸ ਸਟ੍ਰੀਮ ਵਿੱਚ ਦੀਪਕ (95.6%) ਨੇ ਪਹਿਲਾ, ਵੰੰਸ਼ ਗੋਇਲ (94.4%) ਅਤੇ ਰਣਦੀਪ ਸਿੰਘ (90.8%) ਨੇ ਤੀਸਰਾ ਸਥਾਨ ਹਾਸਿਲ ਕੀਤਾ। ਮੈਡੀਕਲ ਸਟ੍ਰੀਮ ਵਿੱਚ ਸੁੱਖਪ੍ਰੀਤ ਕੌਰ (94%) ਨੇ ਪਹਿਲਾ, ਅਰਮਾਨ ਕੋਹਲੀ (88.8%) ਨੇ ਦੂਸਰਾ ਅਤੇ ਅਰਮਾਨਪ੍ਰੀਤ ਕੌਰ (88.0%) ਨੇ ਤੀਸਰਾ ਸਥਾਨ ਹਾਸਿਲ ਕੀਤਾ ਅਤੇ ਨੌਨ-ਮੈਡੀਕਲ ਸਟ੍ਰੀਮ ਵਿੱਚ ਦਿਪਾਂਸ਼ ਭੰਡਾਰੀ (93.6%) ਨੇ ਪਹਿਲਾ, ਲਿਪਿਕਾ ਬੰਸਲ (90.4%) ਨੇ ਦੂਸਰਾ ਅਤੇ ਮਨਵੀਰ ਸਿੰਘ ਪੁਰਬਾ (87.2%) ਨੇ ਤੀਸਰਾ ਸਥਾਨ ਹਾਸਿਲ ਕੀਤਾ। ਆਰਟਸ ਸਟ੍ਰੀਮ ਵਿੱਚੋਂ ਪਰਦੀਪ ਸਿੰਘ (90.4%) ਨੇ ਪਹਿਲਾ, ਉੱਧਮਵੀਰ ਸਿੰਘ (89.6%) ਦੂਸਰਾ ਅਤੇ ਦਿਲਜੀਤ ਕੌਰ (87.2%) ਨੇ ਤੀਸਰਾ ਸਥਾਨ ਹਾਸਿਲ ਕੀਤਾ। ਜ਼ਿਕਰਯੋਗ ਹੈ ਕਿ ਬਲੂਮਿੰਗ ਬਡਜ਼ ਸਕੂਲ ਦੇ 55 ਵਿਦਿਆਰਥੀਆਂ ਨੇ 85% ਤੋਂ ਉੱਪਰ ਅੰਕ ਹਾਸਿਲ ਕੀਤੇ। ਇਸ ਤਰ੍ਹਾਂ ਬਲੂਮਿੰਗ ਬਡਜ਼ ਸਕੂਲ ਦਾ ਨਤੀਜਾ 100 ਫੀਸਦੀ ਰਿਹਾ। ਇਸ ਮੌਕੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਸ਼੍ਰੀਮਤੀ ਕਮਲ ਸੈਣੀ ਨੇ ਕਿਹਾ ਕਿ ਪਲਸ-2 ਦਾ ਇਹ ਸ਼ਾਨਦਾਰ ਨਤੀਜਾ ਬੱਚਿਆਂ ਅਤੇ ਟੀਚਿੰਗ ਸਟਾਫ ਦੀ ਅਣਥੱਕ ਮਿਹਨਤ ਦੇ ਸਦਕਾ ਹੈ ਕਿਉਂਕਿ ਕੋਰੋਨਾ ਪਾਬੰਧੀਆਂ ਦੇ ਚਲਦਿਆਂ ਹੋਇਆਂ ਵੀ ਬੀ.ਬੀ.ਐਸ. ਦੇ ਸਟਾਫ ਨੇ ਵਿਦਿਆਰਥੀਆਂ ਦੀ ਤਿਆਰੀ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ। ਉਹਨਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਬਲੂਮਿੰਗ ਬਡਜ਼ ਸਕੂਲ ਇਸ ਤਰ੍ਹਾਂ ਦੇ ਸ਼ਾਨਦਾਰ ਨਤੀਜੇ ਦਿੰਦਾ ਰਹੇਗਾ। ਸਕੂਲ ਮੈਨੇਜਮੈਂਟ ਵੱਲੋਂ ਸੰਜੀਵ ਕੁਮਾਰ ਸੈਣੀ ਚੇਮਰਮੈਨ ਬਲੂਮਿੰਗ ਬਡਜ਼ ਗਰੁਪ, ਕਮਲ ਸੈਣੀ ਚੇਅਰਪਰਸਨ ਬਲੂਮਿੰਗ ਬਡਜ਼ ਸਕੂਲ ਅਤੇ ਡਾ. ਹਮੀਲੀਆ ਰਾਣੀ ਸਕੂਲ ਪ੍ਰਿੰਸੀਪਲ ਨੇ ਬੱਚਿਆਂ ਨੂੰ ਇਹ ਕਹਿੰਦੇ ਹੋਏ ਵਧਾਈ ਦਿੱਤੀ ਕਿ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ, ਮਿਹਨਤ ਦਾ ਫਲ਼ ਜ਼ਰੂਰ ਮਿਲਦਾ ਹੈ ਅਤੇ ਅੱਗੇ ਜਿੰਦਗੀ ਵਿੱਚ ਉੱਚ ਮੁਕਾਮ ਹਾਸਲ ਕਰਨ ਲਈ ਇਸੇ ਤਰ੍ਹਾਂ ਮਿਹਨਤ ਜਾਰੀ ਰੱਖਣ।

Comments are closed.