ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਜਿੱਥੇ ਵਿਦਿਅਕ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਨ ਬਣਾ ਰਹੀ ਹੈ ਉੱਥੇ ਹੀ ਖੇਡਾਂ ਦੇ ਖੇਤਰ ਵਿੱਚ ਵੀ ਆਪਣਾ ਸਿੱਕਾ ਜਮਾਉਂਦਾ ਅੱਗੇ ਵੱਧ ਰਿਹਾ ਹੈ। ਆਏ ਦਿਨ ਹੀ ਬਲੂਮਿੰਗ ਬਡਜ਼ ਸਕੂਲ ਦੇ ਖਿਡਾਰੀ ਕਿਸੇ ਨਾ ਕਿਸੇ ਖੇਡ ਵਿੱਚ ਆਪਣਾ ਖੇਡ ਪ੍ਰਦਰਸ਼ਨ ਕਰਕੇ ਮੈਡਮ ਜਿੱਤ ਰਹੇ ਹਨ। ਹਾਲ ਵਿੱਚ ਨਵੰਬਰ ਦੇ ਮਹੀਨੇ ਵਿੱਚ ਓਪਨ ਆਰਚਰੀ ਖੇਡ ਮੁਕਾਬਲੇ ਜੋ ਫੀਲਡ ਆਰਚਰੀ ਅਸ਼ੋਸ਼ੀਏਸ਼ਨ ਆਫ ਇੰਡੀਆ ਵੱਲੋਂ ਲਖਨਊ ਵਿਖੇ ਬਾਰਾਂਬੰਕੀ ਵਿੱਚ ਹੋਏ। ਇਹਨਾਂ ਖੇਡ ਮੁਕਾਬਲਿਆਂ ਵਿੱਚ ਅੱਡਰ-14, 17, ਵਰਗ ਦੇ ਖਿਡਾਰੀਆਂ ਨੇ ਭਾਗ ਲਿਆ। ਇਹਨਾਂ ਆਰਚਰੀ ਖੇਡ ਮੁਕਾਬਲਿਆਂ ਵਿੱਚ ਵੱਖ-ਵੱਖ ਸੂਬਿਆਂ ਤੋਂ ਲਗਭਗ 300 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਜਿਸ ਵਿੱਚ ਬੁਲ਼ਮਿੰਗ ਬਡਜ਼ ਸਕੂਲ ਦੇ ਤਿੰਨ ਆਰਚਰਾਂ ਨੇ 3 ਮੈਡਮ ਜਿੱਤੇ ਜਿਹਨਾਂ ਵਿੱਚੋਂ ਸਮਰਪ੍ਰੀਤ ਸਿੰਘ ਸਿੱਧੂ ਨੇ 1 ਸੋਨੇ ਦਾ ਤਗਮਾ, ਹਰਮਨਪ੍ਰੀਤ ਸਿੰਘ ਨੇ 1 ਚਾਂਦੀ ਦਾ ਅਤੇ ਹਰਸਿਮਰਨ ਸਿੰਘ ਸਿੱਧੂਨੇ 1 ਕਾਂਸੇ ਦਾ ਤਗਮਾ ਜਿੱਤ ਕੇ ਆਪਣੇ ਮਾਤਾ-ਪਿਤਾ, ਆਪਣੇ ਸੂਬੇ ਦਾ ਨਾਂ ਰੌਸ਼ਨ ਕੀਤਾ। ਸਕੂਲ ਪਹੁੰਚੇ ਇਹਨਾਂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਆਰਚਰੀ ਵਿੱਚ ਪੰਜਾਬ ਵਿੱਚੋਂ ਜਿਆਦਾਤਰ ਖਿਡਾਰੀ ਪਟਿਆਲਾ ਜਾਂ ਅਬੋਹਰ ਦੇ ਹੀ ਹੁੰਦੇ ਸਨ। ਇਸ ਖੇਡ ਨੂੰ ਹੋਰ ਪ੍ਰੋਮੋਟ ਕਰਨ ਲਈ ਬੀ.ਬੀ.ਐੱਸ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਨੇ ਮੋਗਾ ਸ਼ਹਿਰ ਵਿੱਚ ਸਬ ਤੋਂ ਪਹਿਲਾਂ ਬਲੂਮਿੰਗ ਬਡਜ਼ ਸਕੂਲ ਵਿੱਚ ਇਸ ਖੇਡ ਨੂੰ ਸ਼ੁਰੂ ਕੀਤਾ। ਸਕੂਲ ਵਿੱਚ ਇੰਡਿਅਨ ਰਾਉਂਡ, ਰਿਕਰਵ, ਕੰਪਾਉਂਡ ਆਰਚਰੀ ਲਈ ਮਾਹਰ ਕੌਚ ਮੁਹਈਆ ਕਰਵਾਏ ਜਿਹਨਾਂ ਸਦਕਾ ਇਸ ਸਕੂਲ ਵਿੱਚੋਂ ਬਹੁਤ ਸਾਰੇ ਖਿਡਾਰੀਆਂ ਨੇ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ ਤੇ ਆਰਚਰੀ ਦੇ ਕਈ ਮੁਕਾਬਲੇ ਜਿੱਤੇ ਤੇ ਆਪਣੇ ਮਾਪਿਆਂ, ਸਕੂਲ ਤੇ ਜ਼ਿਲੇ ਦਾ ਨਾਂਅ ਰੋਸ਼ਨ ਕੀਤਾ। ਇਹ ਲੜੀ ਅਜੇ ਵੀ ਨਿਰੰਤਰ ਜ਼ਾਰੀ ਹੈ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਸਕੂਲ ਦਾ ਮੁੱਖ ਮਤੰਵ ਸਿਰਫ ਪੜਾਈ ਹੀ ਨਹੀਂ ਸਗੋਂ ਵਿਦਿਆਰਥੀਆਂ ਨੂੰ ਖੇਡਾਂ ਲਈ ਵੀ ਪ੍ਰੇਰਿਤ ਕਰਨਾ ਹੈ ਤਾਂ ਜੋ ਉਹ ਹਰ ਖੇਤਰ ਵਿੱਚ ਅੱਗੇ ਵੱਧ ਸਕਣ। ਉਹਨਾਂ ਨੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ ਤੇ ਹੋਰ ਮੇਹਨਤ ਕਰਕੇ ਅੱਗੇ ਵਧਣ ਲਈ ਪ੍ਰੇਰਿਤ ਕਰਦਿਆਂ ਸ਼ੁਭ ਕਾਮਨਾਵਾਂ ਦਿੱਤੀਆਂ।
Comments are closed.