Latest News & Updates

ਬਲੂਮਿੰਗ ਬਡਜ਼ ਸਕੂਲ ਦੇ ਆਰਚਰੀ ਖਿਡਾਰੀਆਂ ਨੇ ਜ਼ਿਲਾ ਸਕੂਲ ਖੇਡਾਂ ਚ ਜਿੱਤੇ 32 ਮੈਡਲ

09 ਆਰਚਰੀ ਖਿਡਾਰੀ ਰਾਜ ਪੱਧਰੀ ਖੇਡਾਂ ‘ਚ ਲੈਣਗੇ ਹਿੱਸਾ - ਪ੍ਰਿੰਸੀਪਲ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਜਿੱਥੇ ਵਿਦਿਅਕ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਨ ਬਣਾ ਰਹੀ ਹੈ ਉੱਥੇ ਹੀ ਖੇਡਾਂ ਦੇ ਖੇਤਰ ਵਿੱਚ ਵੀ ਆਪਣਾ ਸਿੱਕਾ ਜਮਾਉਂਦਾ ਅੱਗੇ ਵੱਧ ਰਹੀ ਹੈ। ਆਏ ਦਿਨ ਹੀ ਬਲੂਮਿੰਗ ਬਡਜ਼ ਸਕੂਲ ਦੇ ਖਿਡਾਰੀ ਕਿਸੇ ਨਾ ਕਿਸੇ ਖੇਡ ਵਿੱਚ ਆਪਣਾ ਖੇਡ ਪ੍ਰਦਰਸ਼ਨ ਕਰਕੇ ਮੈਡਲ਼ ਜਿੱਤ ਰਹੇ ਹਨ। ਹਾਲ ਹੀ ਵਿੱਚ ਜ਼ਿਲਾ ਮੋਗਾ ਦੀਆਂ 25ਵੀਆਂ ਜ਼ਿਲਾ ਸਕੂਲ ਖੇਡਾਂ ਵਿੱਚ ਆਰਚਰੀ ਖਿਡਾਰੀਆ ਨੇ ਕੁੱਲ 32 ਮੈਡਲ ਜਿੱਤੇ ਅਤੇ ਨਾਲ ਹੀ 09 ਖਿਡਾਰੀਆਂ ਨੇ ਰਾਜ ਪੱਧਰੀ ਸਕੂਲ ਖੇਡ ਮੁਕਾਬਲਿਆਂ ਵਿੱਚ ਆਪਣੀ ਜਗਾ ਪੱਕੀ ਕੀਤੀ। ਮੁਕਾਬਲਿਆ ਤੋਂ ਬਾਅਦ ਸਕਲੂ ਪਹੁੰਚੇ ਖਿਡਾਰੀਆ ਨੂੰ ਸਵੇਰ ਦੀ ਸਭਾ ਦੋਰਾਨ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਅੰਡਰ-14 ਲੜਕੀਆਂ ਨੇ 3 ਸਿਲਵਰ ਮੈਡਲ ਜਿੱਤੇ ਤੇ ਨਵਨੀਤ ਕੌਰ ਨੇ ਰਾਜ ਪੱਧਰੀ ਮੁਕਾਬਲਿਆਂ ਲਈ ਜਗਾ੍ਹ ਪੱਕੀ ਕੀਤੀ। ਅੰਡਰ-14 ਲੜਕਿਆਂ ਨੇ ਕੰਪਾਉਂਡ ਆਰਚਰੀ ਵਿੱਚ 4 ਬ੍ਰਾਂਜ਼ ਮੈਡਲ ਜਿੱਤੇ। ਅੰਡਰ-17 ਲੜਕਿਆ ਨੇ ਰਿਕਰਵ ਰੱਉਂਡ ਵਿੱਚ 3 ਗੋਲਡ ਮੈਡਲ ਜਿੱਤੇ ਤੇ 2 ਖਿਡਾਰੀ ਗੁਰਿੰਦਰ ਸਿੰਘ ਤੇ ਆਗਿਆਪਾਲ ਨੇ ਰਾਜ ਪੱਧਰੀ ਖੇਡਾਂ ‘ਚ ਜਗਾ੍ਹ ਬਣਾਈ। ਇਸ ਦੇ ਨਾਲ ਹੀ ਅੰਡਰ-17 ਲੜਕਿਆਂ ਨੇ ਕੰਪਾਉਂਡ ਆਰਚਰੀ ਵਿੱਚ 3 ਗੋਲਡ ਮੈਡਲ ਜਿੱਤੇ ਤੇ ਜਸਕਰਨ ਸਿੰਘ, ਹਰਸਿਮਰ ਸਿੰਘ ਸਿੱਧੂ ਤੇ ਸਮਰਪ੍ਰੀਤ ਸਿੰਘ ਨੇ ਰਾਜ ਪੱਧਰੀ ਖੇਡਾਂ ਚ ਨਾਲ ਦਰਜ ਕਰਾਇਆ। ਅੰਡਰ-19 ਇੰਡਿਅਨ ਰਾਉਂਡ ਆਰਚਰੀ ਵਿੱਚ ਟੀਮ ਨੇ 4 ਗੋਲਡ ਮੈਡਲ ਜਿੱਤੇ ਤੇ ਸੁਖਮਨ ਸਿੰਘ ਤੇ ਸੁੱਖਪ੍ਰੀਤ ਸਿੰਘ ਰਾਜ ਪੱਧਰੀ ਖੇਡਾ ਲਈ ਸਿਲੈਕਟ ਹੋਏ। ਅੰਡਰ-19 ਰਿਕਰਵ ਆਰਚਰੀ ਵਿੱਚ ਲੜਕਿਅ3ਾ ਨੇ 4 ਗੋਲਡ ਮੈਡਲ ਜਿੱਤੇ ਤੇ ਹਰਮਨਪ੍ਰੀਤ ਸਿੰਘ ਦੀ ਰਾਜ ਪੱਧਰੀ ਖੇਡਾਂ ਲਈ ਹੋਈ ਚੌਣ। ਅੰਡਰ-19 ਕੰਪਾਉਂਡ ਆਰਚਰੀ ਵਿੱਚ ਲੜਕਿਆਂ ਦੀ ਟੀਮ ਨੇ 3 ਸਿਲਵਰ ਮੈਡਲ ਜਿੱਤੇ। ਖਿਡਾਰੀਆਂ ਨੇ ਇਸ ਜਿੱਤ ਦਾ ਸਿਹਰਾ ਸਕੂਲ ਵੱਲੋਂ ਮੁਹੱਈਆ ਕਰਵਾਏ ਗਏ ਵਧੀਆ ਖੇਡ ਇੰਫਰਾਸਟਰਕਚਰ ਅਤੇ ਧਰਮਿੰਦਰ ਸਿੰਘ ਵਰਗੇ ਕੋਚ ਦੇ ਸਿਰ ਬੰਨਿਆਂ ਜਿਹਨਾਂ ਦੀ ਮੇਹਨਤ ਸਦਕਾ ਹੀ 32 ਮੈਡਲ ਸਕੂਲ ਲਈ ਜਿੱਤੇ। ਇੱਥੇ ਇਹ ਵੀ ਜਿਕਰਯੋਗ ਹੈ ਕਿ ਆਰਚਰੀ ਖੇਡ ਨੂੰ ਮੋਗਾ ਜ਼ਿਲੇ ਵਿੱਚ ਸਬ ਤੋਂ ਪਹਿਲਾਂ ਬਲੂਮਿੰਗ ਬਡਜ਼ ਸਕੂਲ ਵਿੱਚ ਸ਼ੁਰੂ ਕਰਵਾਉਣ ਲਈ ਬੀ.ਬੀ.ਐੱਸ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਨੇ ਬਾਹਰੋਂ ਕੋਚ ਮੁਹਈਆਂ ਕਰਵਾ ਕੇ ਖੇਡ ਨੂੰ ਪ੍ਰਮੋਟ ਕਰਨ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ। ਕਿਉਂਕਿ ਪੰਜਾਬ ਵਿੱਚੋਂ ਜਿਆਦਾਤਰ ਖਿਡਾਰੀ ਪਟਿਆਲਾ ਜਾਂ ਅਬੋਹਰ ਦੇ ਹੀ ਹੁੰਦੇ ਸਨ। ਸਕੂਲ ਵਿੱਚ ਇੰਡਿਅਨ ਰਾਉਂਡ, ਰਿਕਰਵ, ਕੰਪਾਉਂਡ ਆਰਚਰੀ ਲਈ ਮਾਹਰ ਕੌਚ ਮੁਹਈਆ ਕਰਵਾਏ ਜਿਹਨਾਂ ਸਦਕਾ ਇਸ ਸਕੂਲ ਵਿੱਚੋਂ ਬਹੁਤ ਸਾਰੇ ਖਿਡਾਰੀਆਂ ਨੇ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ ਤੇ ਆਰਚਰੀ ਦੇ ਕਈ ਮੁਕਾਬਲੇ ਜਿੱਤੇ ਤੇ ਆਪਣੇ ਮਾਪਿਆਂ, ਸਕੂਲ ਤੇ ਜ਼ਿਲੇ ਦਾ ਨਾਂਅ ਰੋਸ਼ਨ ਕੀਤਾ। ਇਹ ਲੜੀ ਅਜੇ ਵੀ ਨਿਰੰਤਰ ਜ਼ਾਰੀ ਹੈ। ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਦੱਸਿਆ ਕਿ ਸਕੂਲ ਦਾ ਮੁੱਖ ਮਤੰਵ ਸਿਰਫ ਪੜਾਈ ਹੀ ਨਹੀਂ ਸਗੋਂ ਵਿਦਿਆਰਥੀਆਂ ਨੂੰ ਖੇਡਾਂ ਲਈ ਵੀ ਪ੍ਰੇਰਿਤ ਕਰਨਾ ਹੈ ਤਾਂ ਜੋ ਉਹ ਹਰ ਖੇਤਰ ਵਿੱਚ ਅੱਗੇ ਵੱਧ ਸਕਣ। ਉਹਨਾਂ ਨੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ ਤੇ ਹੋਰ ਮੇਹਨਤ ਕਰਕੇ ਅੱਗੇ ਵਧਣ ਲਈ ਪ੍ਰੇਰਿਤ ਕਰਦਿਆਂ ਸ਼ੁਭ ਕਾਮਨਾਵਾਂ ਦਿੱਤੀਆਂ।

Comments are closed.