ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਵਿਸ਼ੇਸ਼ ਸਮਾਰੋਹ ਦੌਰਾਨ ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਸਕੂਲ ਪ੍ਰਿੰਸੀਪਲ ਮੈਡਮ ਹਮੀਲੀਆ ਰਾਣੀ ਵੱਲੋਂ ਸਾਂਝੇ ਤੌਰ ਤੇ ਬੀ.ਬੀ.ਐਸ. ਬੈਗਪਾਇਪਰ ਬੈਂਡ ਦੇ ਵਿਦਿਆਰਥੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਨੇ ਦੱਸਿਆ ਕਿ ਬੀ.ਬੀ.ਐਸ. ਬੈਂਡ ਪੂਰੇ ਮੋਗੇ ਜ਼ਿਲੇ ਦੀ ਸ਼ਾਨ ਹੈ ਕਿਉਂਕਿ ਬੀ.ਬੀ.ਐਸ. ਬੈਂਡ ਮੋਗਾ ਵਿੱਚ ਹੋਣ ਵਾਲੇ ਜ਼ਿਲਾ ਪੱਧਰੀ ਅਤੇ ਰਾਜ ਪੱਧਰੀ ਸਮਾਗਮਾਂ ਦੌਰਾਨ ਮੁੱਖ ਮਹਿਮਾਨਾਂ ਦੀ ਅਗਵਾਈ ਕਰਦਾ ਹੋਇਆ ਸਮਾਗਮ ਦੀ ਸ਼ਾਨ ਵਿੱਚ ਵਾਧਾ ਕਰਦਾ ਹੈ। ਉਹਨਾਂ ਅੱਗੇ ਕਿਹਾ ਕਿ ਉਹਨਾਂ ਨੂੰ ਇਹਨਾਂ ਵਿਦਿਆਰਥੀਆਂ ਦਾ ਸਨਮਾਨ ਕਰਨ ਵਿੱਚ ਬਹੁਤ ਹੀ ਮਾਣ ਤੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਬੀ.ਬੀ.ਐਸ. ਬੈਂਡ ਹੁਣ ਤੱਕ ਬਹੁਤ ਸਾਰੇ ਉੱਚ ਅਧਿਕਾਰੀਆਂ ਅਤੇ ਮਹਾਨ ਸ਼ਖਸੀਅਤਾਂ ਜਿਵੇਂ ਕਿ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ, ਯੋਗ ਗੁਰੂ ਬਾਬਾ ਰਾਮਦੇਵ ਆਦਿ ਦਾ ਮੋਗਾ ਪੁੱਜਣ ਤੇ ਸੁਆਗਤ ਕਰ ਚੁੱਕਾ ਹੈ। ਬਲੂਮਿਗ ਬਡਜ਼ ਸਕੂਲ਼ ਵਿਦਿਆਰਥੀਆਂ ਲਈ ਹਰ ਤਰ੍ਹਾਂ ਦੇ ਪਲੇਟਫਾਰਮ ਮੁਹੱਈਆ ਕਰਵਾਉਂਦਾ ਹੈ ਜਿੱਥੇ ਵਿਦਿਆਰਥੀ ੳਾਪਣੀ ਪਤਿਭਾ ਨੂੰ ਨਿਖਾਰਦੇ ਹਨ ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹਨ। ਉਹਨਾਂ ਅੱਗੇ ਦੱਸਿਆ ਕਿ ਹਰ ਸਾਲ ਜ਼ਿਲੇ ਵਿੱਚ ਹੁੰਦੇ ਆ ਰਹੇ ਆਜ਼ਾਦੀ ਦਿਵਸ ਤੇ ਗਣਤੰਤਰ ਦਿਵਸ ਮੌਕੇ ਮਾਰਚ ਪਾਸਟ ਦੀ ਅਗੁਵਾਈ ਕਰਦਾ ਹੈ ਤੇ ਬਲੂਮਿੰਗ ਬਡਜ਼ ਸਕੂਲ਼ ਵਿੱਚ ਵੀ ਮਾਰਚ ਪਾਸਟ ਦੀ ਅਗੁਵਾਈ ਕਰਦਾ ਹੈ। ਵਿਦਿਆਰਥੀਆਂ ਦੀ ਇਸ ਮੇਹਨਤ ਨੂੰ ਮੁੱਖ ਰਖਦੇ ਹੋਏ ਤੇ ਉਹਨਾਂ ਦੀ ਹੋਂਸਲਾ ਅਫਜ਼ਾਈ ਲਈ ਸਨਮਾਨਿਤ ਕੀਤਾ ਜਾਂਦਾ ਹੈ। ਹੁਣ ਤੱਕ ਬੀ.ਬੀ.ਐੱਸ ਬੈਂਡ ਵਿੱਚ ਸਿਰਫ ਸੀਨਿਅਰ ਵਿਦਿਆਰਥੀ ਭਾਗ ਲੈਂਦੇ ਸਨ ਪਰ ਇਸ ਸਾਲ ਤੋਂ ਜੁਨਿਅਰ ਵਿਦਿਆਰਥੀਆਂ ਲਈ ਵੀ ਬੈਂਡ ਦੀ ਟੀਮ ਬਣਾਈ ਜਾਵੇਗੀ ਤਾਂ ਜੋ ਉਹਨਾਂ ਨੂੰ ਵੀ ਇਸ ਕਲਾ ਵਿੱਚ ਅਤਗੇ ਵਧਣ ਦਾ ਮੌਕਾ ਮਿਲ ਸਕੇ। ਸਨਮਾਨਿਤ ਹੋਏ ਵਿਦਿਆਰਥੀਆਂ ਦੇ ਨਾਮ ਬੈਂਡ ਕੈਪਟਨ ਅਸ਼ਵਿੰਦ ਸਿੰਘ (12ਵੀ-ਨੌਨ ਮੈਡੀਕਲ), ਡਰੱਮਰਜ਼ : ਹਰਨੂਰ ਸਿੰਘ ਸੰਧੂ (11ਵੀ ਆਰਟਸ), ਰਣਜੀਤ ਸਿੰਘ (12ਵੀ ਕਮਰਸ), ਹਰਪ੍ਰੀਤ ਸਿੰਘ (12ਵੀ ਕਮਰਸ), ਸੁੱਖਦੇਵ ਸਿੰਘ (12ਵੀ ਕਮਰਸ), ਰਵਣੀਤ ਸਿੰਘ (10ਵੀ), ਸੀਰਤਪ੍ਰੀਤ ਕੌਰ (12ਵੀ ਕਮਰਸ), ਹੁਨਰਦੀਪ ਕੌਰ (10ਵੀ), ਨਵਦੀਪ ਕੌਰ (10ਵੀ), ਪਾਈਪਰਜ਼ : ਬਿਪਨਪ੍ਰੀਤ ਸਿੰਘ (12ਵੀ ਅਰਟਸ), ਰੁਪਿੰਦਰਦੀਪ ਸਿੰਘ (12ਵੀ ਆਰਟਸ), ਵਨੀਤਪਾਲ ਕੌਰ (12ਵੀ ਕਮਰਸ), ਨਵਜੋਤ ਸਿੰਘ (11ਵੀ ਕਮਰਸ), ਨਵਦੀਪ ਸਿੰਘ (11ਵੀ ਕਮਰਸ) ਅਤੇ ਅਮਨਪ੍ਰੀਤ ਸਿੰਘ (10ਵੀ) ਹਨ।
Comments are closed.