ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਸੰਸਥਾ ਦਾ 19ਵਾਂ ਫਾਉਂਡੇਸ਼ਨ ਡੇ ਮਨਾਇਆ ਗਿਆ। ਇਸ ਸਕੂਲ ਦੀ ਬਿਲਡਿੰਗ ਦਾ ਨੀਂਹ ਪੱਥਰ 2 ਫਰਵਰੀ 2002 ਨੂੰ ਸਕਾਟ ਜ਼ਾਇਰ (ਯੂ.ਐੱਸ.ਏ.) ਵੱਲੋਂ ਰਖਿਆਂ ਗਿਆ ਸੀ। ਜੋ ਕਿ ਅੱਜ ਇਲਾਕੇ ਬਹੁਤ ਹੀ ਨਾਮਵਰ ਵਿਦਿਅਕ ਸੰਸਥਾ ਬਣ ਚੁੱਕੀ ਹੈ। ਇਸ ਦਿਨ ਨੂੰ ਮਨਾਉਂਦਿਆਂ ਸਕੂਲੀ ਕੁਆਇਰ ਵੱਲੋਂ ਸਕੂਲ ਗੀਤ ਗਾਇਆ ਗਿਆ ਨਾਲ ਹੀ ਖੂਬਸੂਰਤ ਕਵਾਲੀ ਪੇਸ਼ ਕੀਤੀ ਗਈ। ਸਕੂਲੀ ਵਿਦਿਆਰਥੀ ਜਗਦੀਪ ਵੱਲੋਂ ਬਹੁਤ ਹੀ ਖੂਬਸੂਰਤ ਗੀਤ ਪੇਸ਼ ਕੀਤਾ ਗਿਆ। ਇਸ ਉਪਰੰਤ ਸਕੂਲੀ ਅਧਿਆਪਕਾਂ ਵੱਲੋਂ ਸਕੂਲ ਵਿੱਚ ਆਪਣੇ ਤਜਰਬੇ ਸਾਂਝੇ ਕੀਤੇ। ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਸਕੂਲ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਸਖਤ ਮਿਹਨਤ ਸਦਕਾ ਬੀ.ਬੀ.ਐਸ ਅੱਜ ਆਪਣੇ ਵੱਖਰੇ ਮੁਕਾਮ ਤੇ ਹੈ, ਉਹਨਾਂ ਸਕੂਲ ਦੇ ਸਾਰੇ ਸਟਾਫ ਦਾ ਧੰਨਵਾਦ ਕੀਤਾ ਉਹਨਾਂ ਅੱਗੇ ਕਿਹਾ ਕਿ ਬੀ.ਬੀ.ਐਸ ਇੱਕ ਅਜਿਹਾ ਪਲੇਟਫਾਰਮ ਹੈ ਜਿਸ ਵਿੱਚ ਬੱਚੇ ਸਿਰਫ ਵਿਦਿਅਕ ਖੇਤਰ ਵਿੱਚ ਹੀ ਨਹੀਂ ਸਗੋਂ ਹੋਰ ਅਗਾਂਹ ਵਧੂ ਖੇਤਰਾਂ ਵਿੱਚੋਂ ਚੰਗੇ ਮੁਕਾਮ ਹਾਸਲ ਕਰਦੇ ਹੋਏ ਜ਼ਿੰਦਗੀ ਵਿੱਚ ਹਰ ਸਘੰਰਸ਼ ਦਾ ਸਾਹਮਣਾ ਕਰਦੇ ਹੋਏ ਹਰ ਚੁਨੌਤੀ ਲਈ ਤਿਆਰ ਰਹਿੰਦੇ ਹਨ। ਸਕੂਲੀ ਵਿਦਿਅਰਥੀਆਂ ਵੱਲੋਂ ਬਹੁਤ ਸੁੰਦਰ ਚਾਰਟ ਬਣਾਏ ਗਏ। ਸਕੂਲੀ ਵਿਦਿਆਰਥਣਾਂ ਵੱਲੋਂ ਦੇਸ਼ ਭਗਤੀ ਦੇ ਗੀਤਾਂ ਉੱਤੇ ਡਾਂਸ ਪੇਸ਼ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਵੱਲੋਂ ਉਚੇਚੇ ਤੌਰ ਤੇ ਸਾਰੇ ਸਟਾਫ ਅਤੇ ਬੱਚਿਆਂ ਨੂੰ ਫਾਉਂਡੇਸ਼ਨ ਦੇ ਦੀ ਵਧਾਈ ਦਿੱਤੀ ਗਈ ਅਤੇ ਉਹਨਾਂ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਬੱਚਿਆਂ ਦਾ ਸਰਵਪੱਖੀ ਕਰਨਾ ਹੈ, ਬੱਚਿਆਂ ਦੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦਾ ਤਾਲਮੇਲ ਬਰਾਬਰ ਰੱਖਿਆ ਜਾਂਦਾ ਹੈ। ਸਕੂਲ ਵਿੱਚ ਅਕੈਡਮਿਕ ਤੇ ਖੇਡਾਂ ਲਈ ਅਤਿ ਆਧੁਨਿਕ ਸਹੁਲਤਾਂ ਦਾ ਪ੍ਰਬੰਧ ਹੈ। ਉਹਨਾਂ ਸਕੂਲ ਦੇ ਟੀਚਿੰਗ ਸਟਾਫ, ਨਾਨ ਟੀਚਿੰਗ ਸਟਾਫ, ਹੈਲਪਰ ਅਤੇ ਡਰਾਈਵਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਭ ਦੀ ਮਿਹਨਤ ਸਦਕਾ ਸੰਸਥਾ ਨੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ। ਇਸ ਉਪਰੰਤ ਮੈਡਮ ਕਮਲ ਸੈਣੀ, ਪ੍ਰਿਸੰਸੀਪਲ ਡਾ. ਹਮੀਲੀਆ ਰਾਣੀ ਅਤੇ ਸਾਰੇ ਸਟਾਫ ਵੱਲੋਂ ਕੇਕ ਕੱਟਿਆ ਗਿਆ।
Comments are closed.