ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਅਗਵਾਈ ਹੇਠ ਅੱਜ 75ਵਾਂ ਅਜ਼ਾਦੀ ਦਿਵਸ ਮਨਾਇਆ ਗਿਆ।ਜਿਸ ਦੀ ਸ਼ੁਰੂਆਤ ਬੀ.ਬੀ.ਐਸ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਵੱਲੋਂ ਤਿਰੰਗਾ ਝੰਡਾ ਅਤੇ ਸਕੂਲੀ ਝੰਡਾ ਲਹਿਰਾ ਕੇ ਕੀਤੀ ਗਈ। ਇਸ ਦੇ ਨਾਲ ਹੀ ਸਕੂਲੀ ਕੁਆਇਰ ਵੱਲੋਂ ਰਾਸ਼ਟਰੀ ਗੀਤ ਗਾਇਆ ਗਿਆ ਅਤੇ ਸਕੂਲ ਬੈਂਡ ਦੀ ਅਗਵਾਈ ਹੇਠ ਮਾਰਚ ਪਾਸਟ ਕੀਤਾ ਗਿਆ। ਮਾਰਚ ਪਾਸਟ ਉਪਰੰਤ ਪਹਿਲੀ ਅਤੇ ਦੂਸਰੀ ਕਲਾਸ ਦੇ ਵਿਦਿਆਰਥੀਆਂ ਦੇ ਨਾਲ ਸਾਰਿਆਂ ਵੱਲੋਂ ਦੇਸ਼ ਪ੍ਰਤੀ ਵਫਾਦਾਰ ਰਹਿਣ ਲਈ ਸਹੁੰ ਚੁੱਕੀ ਗਈ ਅਤੇ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਵੱਲੋਂ ਸਾਰਿਆਂ ਨੂੰ 75ਵੇਂ ਅਜ਼ਾਦੀ ਦਿਵਸ ਦੀ ਵਧਾਈ ਦਿੱਤੀ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਅੱਜ ਦਾ ਇਹ ਸਮਾਗਮ ਉਲਪਿੰਕ ਟੋਕਿਓ ਵਿੱਚ ਜੈਵਲਿਨ ਥਰੋ ਵਿੱਚ ਭਾਰਤ ਲਈ ਗੋਲਡ ਮੈਡਲ ਜਿੱਤਣ ਵਾਲੇ ਨੀਰਜ ਚੋਪੜਾ ਨੂੰ ਸਮਰਪਿਤ ਕੀਤਾ ਗਿਆ। ਸਕੂਲ ਵਿੱਚ ਇਸ ਸੰਬੰਧੀ ਰੰਗੋਲੀ ਵੀ ਬਣਾਈ ਗਈ। ਤੀਸਰੀ ਅਤੇ ਚੌਥੀ ਕਲਾਸ ਦੇ ਵਿਦਿਆਰਥੀਆਂ ਵੱਲੋਂ ਜਾਗੋ ਹਿੰਦੋਸਤਾਨ ਗੀਤ ਤੇ ਡਾਂਸ ਪੇਸ਼ ਕੀਤਾ ਗਿਆ। ਇਸ ਦੇ ਨਾਲ ਹੀ ਸੱਤਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤਾਂ ਦੀ ਵੇਸ਼-ਭੂਸ਼ਾ ਵਿੱਚ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਵਾਉਂਦੇ ਹੋਏ ਉਹਨਾਂ ਦੀਆਂ ਕੁਰਬਾਨੀਆਂ ਨੂੰ ਦਰਸਾਇਆ। ਸਕੂਲ ਕੁਅਇਰ ਵੱਲੋਂ ਦੇਸ਼ ਭਗਤੀ ਦਾ ਗੀਤ ਗਾਇਆ ਗਿਆ। ਕਲਾਸ ਅੱਠਵੀਂ ਵੱਲੋਂ ‘ਸੁਣੋ ਕਹਾਣੀ ਮੇਰੀ’ ਰੋਲ ਪਲੇਅ ਪੇਸ਼ ਕੀਤਾ ਗਿਆ। ਸਮਾਗਮ ਦੇ ਅਖੀਰ ਵਿੱਚ ਕਲਾਸ ਪੰਜਵੀ ਅਤੇ ਛੇਵੀਂ ਵੱਲੋਂ ਦੇਸ਼ ਭਗਤੀ ਦੇ ਗੀਤ ਉੱਤੇ ਡਾਂਸ ਪੇਸ਼ ਕੀਤਾ ਗਿਆ। ਇਸ ਉਪਰੰਤ ਬੱਚਿਆ ਅਤੇ ਸਾਰੇ ਸਟਾਫ ਨੂੰ ਚਾਕਲੇਟ ਵੰਡੇ ਗਏ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਸਾਰਿਆਂ ਨੂੰ ਅਜ਼ਾਦੀ ਦਿਵਸ ਦੀ ਵਧਾਈ ਦਿੱਤੀ ਗਈ।
Comments are closed.