ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਵਿਦਿਆਰਥੀਆ ਵੱਲੋਂ ‘ਅੰਤਰਰਾਸ਼ਟਰੀ ਟਰਾਂਸਲੇਸ਼ਨ ਡੇ’ ਮਨਾਇਆ ਗਿਆ ਤੇ ਵਿਦਿਆਰਥੀਆਂ ਵੱਲੋਂ ਇਸ ਦਿਨ ਨਾਲ ਸਬੰਧਿਤ ਵੱਖੋ-ਵੱਖਰੇ ਆਰਟੀਕਲ ਅਤੇ ਚਾਰਟ ਪੇਸ਼ ਕੀਤੇ ਜਿਨ੍ਹਾਂ ਦੁਆਰਾ ਇਹ ਦਰਸ਼ਾਇਆ ਗਿਆ ਕਿ ਇਹ ਦਿਹਾੜਾ ਪੇਸ਼ੇਵਰ ਭਾਸ਼ਾ ਟਰਾਂਸਲੇਟਰਾਂ ਦੇ ਕੰਮ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਆਰਟੀਕਲ ਪੇਸ਼ ਕਰਦਿਆ ਵਿਦਿਅਰਥੀ ਨੇ ਦੱਸਿਆ ਕਿ 24 ਮਈ 2017 ਨੂੰ ਜਨਰਲ ਅਸੈਂਬਲੀ ਨੇ ਦੁਨੀਆ ਭਰ ਦੇ ਰਾਸ਼ਟਰਾਂ ਨੂੰ ਆਪਸ ਵਿੱਚ ਜੋੜਨ ਅਤੇ ਸਮੁੱਚੇ ਵਿਸ਼ਵ ਵਿੱਚ ਸ਼ਾਂਤੀ, ਭਾਈਚਾਰਕ ਸਾਂਝ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਪੇਸ਼ੇਵਰ ਭਾਸ਼ਾ ਟਰਾਂਸਲੇਟਰਾਂ ਦੀ ਭੂਮਿਕਾ ਦੀ ਅਹਿਮਅਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਕ ਮਤਾ (71/288) ਅਪਣਾਇਆ ਜਿਸ ਦੇ ਤਹਿਤ 30 ਸਤੰਬਰ ਨੂੰ ‘ਅੰਤਰਰਾਸ਼ਟਰੀ ਟਰਾਂਸਲੇਸ਼ਨ ਡੇ’ ਘੋਸ਼ਿਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਹਮੀਲੀਆ ਰਾਣੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਭਾਸ਼ਾ ਅਨੁਵਾਦ ਦੇ ਹੋਂਦ ਵਿੱਚ ਆਉਣ ਨਾਲ ਅਤੇ ਭਾਸ਼ਾ ਅਨੁਵਾਦਕਾ ਦੀ ਅਣਥੱਕਵੀਂ ਮਿਹਨਤ ਸਦਕਾ ਅੱਜ ਦੇ ਸਮੇਂ ਵਿੱਚ ਕੋਈ ਵੀ ਭਾਸ਼ਾ ਦੁਨੀਆ ਦੇ ਕਿਸੇ ਵੀ ਦੋ ਮੁਲਕਾਂ ਦੇ ਆਪਸੀ ਪਿਆਰ, ਵਪਾਰਕ ਰਿਸ਼ਤੀਆਂ, ਰਾਜਨਿਤਿਕ ਅਤੇ ਆਰਥਿਕ ਸਮਝੌਤਿਆਂ ਦੀ ਰਾਹ ਵਿੱਚ ਰੋੜ੍ਹਾ ਨਹੀਂ ਬਣ ਸਕਦੀ।
Comments are closed.