ਮੋਗਾ ਸ਼ਹਿਰ ਦੀ ਨਾਮਵਰ ਵਿਦਿਆਕ ਸੰਸਥਾ ਬਲੂਮਿੰਗ ਬਡਜ਼ ਸਕੂਲ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ੳੱਜ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸਕੂਲੀ ਅਧਿਆਪਕਾਂ ਵੱਲੋਂ ਲੋਹੜੀ ਨਾਲ ਸਬੰਧਤ ਚਾਰਟ ਤੇ ਸਪੀਚ ਆਦਿ ਪੇਸ਼ ਕੀਤੇ ਗਏ। ਅਧਿਆਪਕਾਂ ਵੱਲੋਂ ਲੋਕ ਨਾਚ ਗਿੱਧਾ ਅਤੇ ਭੰਗੜਾ ਵੀ ਪੇਸ਼ ਕੀਤਾ ਗਿਆ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਸਾਰਿਆ ਨੁੰ ਇਸ ਪਵਿੱਤਰ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਇਸ ਦੌਰਾਨ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਸਭ ਨੂੰ ਵਧਾਈ ਦਿੰਦਿਆਂ ਇਸ ਪਵਿੱਤਰ ਦਿਹਾੜੇ ਦੇ ਇਤਿਹਾਸ ਉੱਪਰ ਚਾਨਣਾ ਪਾਇਆ। ਉਹਨਾਂ ਕਿਹਾ ਕਿ ਇਸ ਦਿਨ ਨਾਲ ਦੁੱਲਾ ਭੱਟੀ ਦੀ ਇਤਿਹਾਸਕ ਕਥਾ ਪ੍ਰਚਲਿਤ ਹੈ। ਲੋਹੜੀ ਵਾਲੇ ਦਿਨ ਨੂੰ ਦੇਸ਼ ਭਰ ਦੇ ਰਾਜਾਂ ਵਿੱਚ ਅਲੱਗ-2 ਤਰੀਕੇ ਨਾਲ ਮਨਾਇਆ ਜਾਂਦਾ ਹੈ, ਉਹਨਾਂ ਅੱਗੇ ਕਿਹਾ ਕਿ ਸਾਡੇ ਸਮਾਜ ਵਿਚੱ ਪਹਿਲੇ ਸਮੇਂ ਸਿਰਫ ਮੂੰਡਾ ਪੈਦਾ ਹੋਣ ਤੇ ਹੀ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਸੀ, ਪਰ ਹੁਨ ਲੋਕਾਂ ਦੀ ਸੋਚ ਵਿੱਚ ਬਹੁਤ ਤਬਦੀਲੀ ਆ ਚੁੱਕੀ ਹੈ ਜਿਸ ਕਰਕੇ ਹੁਣ ਬੳਹੁਟ ਸਾਰੇ ਲੋਕ ਘਰ ਵਿੱਚ ਕੁੜੀਆਂ ਪੈਦਾ ਹੋਣ ਤੇ ਵੀ ਮਨਾਉਣ ਲੱਗ ਪਏ ਹਨ ਜੋ ਕਿ ਅਗਾਂਹ ਵਧੂ ਸੋਚ ਹੈ। ਇਸ ਨਾਲ ਕੁੜੀਆਂ ਤੇ ਮੁੰਡਿਆਂ ਵਿਚਕਾਰ ਜੋ ਫਰਕ ਹੈ ਉਹ ਵੀ ਹੋਲੀ ਹੋਲੀ ਖਤਮ ਹੂੰਦਾ ਜਾ ਰਿਹਾ ਹੈ ਤੇ ਚੰਗੇ ਸਮਾਜ ਦੀ ਸਿਰਜਨਾਂ ਹੋ ਰਹੀ ਹੈ। ਇਸ ਮੌਕੇ ਸਕੂਲ ਮੈਨੇਜਮੈਂਟ ਵੱਲੋਂ ਸਕੂਲ ਦੇ ਸਮੂਹ ਸਟਾਫ ਨੂੰ ਮੁੰਗਫਲੀ, ਰਿਉੜੀਆਂ ਤੇ ਮਠਿਆਈ ਵੰਡੀ ਗਈ।
Comments are closed.