ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਪੰਜਾਬ ਡੇ ਮਨਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਵੱਲੋਂ ਪੰਜਾਬ ਸੂਬੇ ਸੰਬੰਧਤ ਇਸ ਵਿਸ਼ੇਸ਼ ਦਿਨ ਉੱਤੇ ਚਾਨਣਾ ਪਾਇਆ ਅਤੇ ਬਹੁਤ ਹੀ ਖੂਬਸੂਰਤ ਚਾਰਟ ਆਦਿ ਪੇਸ਼ ਕੀਤੇ ਜੋ ਕਿ ਸਾਡੇ ਪੰਜਾਬੀ ਵਿਰਸੇ ਨਾਲ ਜੁੜੇ ਸਨ। ਇਸ ਉਪਰੰਤ ਸਕੂਲ ਪ੍ਰਿੰਸੀਪਲ ਡਾ: ਹਮੀਲੀਆ ਰਾਣੀ ਵੱਲੋਂ ਪੰਜਾਬ ਡੇ ਬਾਰੇ ਭਰਪੂਰ ਜਾਣਕਾਰੀ ਸਾਂਝੀ ਕੀਤੀ। ਇਸ ਦੇ ਨਾਲ ਹੀ ਸਕੂਲੀ ਵਿਦਿਆਰਥਣਾਂ ਵੱਲੋਂ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਗਿੱਧਾ ਪੇਸ਼ ਕੀਤਾ। ਜਿਸਨੇ ਸਾਰਿਆਂ ਨੂੰ ਝੂਮਣ ਲਾ ਦਿੱਤਾ। ਇਸਦੇ ਨਾਲ ਹੀ ਪੰਜਾਬੀ ਅਧਿਆਪਕ ਮੈਡਮ ਹਰਜੀਤ ਕੌਰ ਵੱਲੋਂ ਪੰਜਾਬੀ ਵਿਰਸੇ ਬਾਰੇ ਝਾਤ ਮਰਵਾਈ। ਉਹਨਾਂ ਦੱਸਿਆ ਕਿ ਪੰਜਾਬੀ ਭਾਸ਼ਾ ਅਤੇ ਪੰਜਾਬ ਦਾ ਵਿਰਸਾ ਬਹੁਤ ਹੀ ਡੂੰਘਾ ਹੈ, ਪੰਜਾਬ ਵਿੱਚ ਲਿਖਣ ਵਾਲੀ ਪੰਜਾਬੀ ਬਾਰੇ ਉਹਨਾਂ ਦੱਸਿਆ ਕਿ ਪੰਜਾਬੀ ਭਾਸ਼ਾ ਲਿਖਣ ਲਈ ਗੁਰਮੁਖੀ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਜੋ ਕਿਤਾਬਾਂ ਅਸੀਂ ਪੜਦੇ ਆ ਰਹੇ ਹਾਂ ਉਹ ਟਕਸਾਲੀ ਭਾਸ਼ਾ ਵਿੱਚ ਹਨ। ਇਸ ਮਗਰੋਂ ਸਾਰੇ ਵਿਦਿਆਰਥੀ ਸਕੂਲ ਦੇ ਗਰਾਊਂਡ ਵਿੱਚ ਪੰਜਾਬ ਦੀਆਂ ਖੇਡਾਂ ਦਾ ਅਨੰਦ ਲਿਆ ਜੋ ਕਿ ਪੰਜਾਬੀਆਂ ਦੀ ਜਿੰਦ ਜਾਨ ਹਨ, ਜਿਵੇਂ ਰੱਸਾ ਖਿੱਚਣਾ, ਕੋਟਲਾ ਛਪਾਕੀ, ਅੰਨਾ੍ਹ ਝੋਟਾ, ਪਿੱਠੂ ਗਰਮ, ਸਟਾਪੂ, ਪੀਚੋ ਆਦਿ। ਜ਼ਿਕਰਯੋਗ ਹੈ ਕਿ ਇਸ ਮੌਕੇ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਉਚੇਚੇ ਤੌਰ ਤੇ ਦੱਸਿਆ ਕਿ ਸੰਸਥਾ ਵਿੱਚ ਇਹੋ ਜਿਹੇ ਸਮਾਗਮ ਜੋ ਸਾਨੂੰ ਸਾਡੇ ਵਿਰਸੇ ਨਾਲ ਜੋੜਦੇ ਹਨ ਕਰਵਾਏ ਜਾਂਦੇ ਹਨ ਤਾਂ ਜੋ ਬੱਚੇ ਆਪਣੇ ਵਿਰਸੇ ਨਾਲ ਜੁੜੇ ਰਹਿਣ ਅਤੇ ਉਹਨਾਂ ਨੂੰ ਆਪਣੇ ਵਿਰਸੇ ਸਬੰਧੀ ਪੂਰੀ ਜਾਣਕਾਰੀ ਮਿਲਦੀ ਰਹੇ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਅਰਥੀ ਹਾਜ਼ਰ ਸਨ।
Comments are closed.