Latest News & Updates

ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ ਮਨਾਇਆ ਗਿਆ ਰਾਸ਼ਟਰੀ ਏਕਤਾ ਦਿਵਸ

ਅਲੱਗ-ਅਲੱਗ ਕਲਚਰ ਦੇ ਡਾਂਸ ਪੇਸ਼ ਕਰਕੇ ਇਜੁਟਤਾ ਦਾ ਦਿੱਤਾ ਸੰਦੇਸ਼

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਸਵੇਰ ਦੀ ਪ੍ਰਾਰਥਨਾ ਸਭਾ ਦੌਰਾਨ ਰਾਸ਼ਟਰੀ ਏਕਤਾ ਦਿਵਸ ਮਨਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਵੱਲੋਂ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਲੋਕ ਵੱਖ-ਵੱਖ ਧਰਮ, ਖੇਤਰ, ਪਰੰਪਰਾ, ਨਸਲ, ਜਾਤੀ, ਰੰਗ ਅਤੇ ਪੰਥ ਦੇ ਲੋਕ ਰਹਿੰਦੇ ਹਨ। ਇਸੇ ਲਈ ਰਾਸ਼ਟਰੀ ਏਕੀਕਰਨ ਬਣਾਉਣ ਭਾਰਤ ਵਿੱਚ ਲੋਕਾਂ ਦਾ ਏਕੀਕਰਣ ਜ਼ਰੂਰੀ ਹੈ। ਏਕਤਾ ਦੁਆਰਾ ਅਲਗ-ਅਲਗ ਧਰਮਾਂ ਅਤੇ ਸੰਸਕ੍ਰਿਤੀ ਦੇ ਲੋਕ ਇੱਕਠੇ ਰਹਿੰਦੇ ਹਨ ਉੱਥੇ ਕੋਈ ਵੀ ਸਮਾਜਿਕ ਜਾਂ ਵਿਚਾਰਾਤਮਕ ਸਮੱਸਿਆ ਨਹੀਂ ਹੋਵੇਗੀ। ਵਿਦਿਆਰਥੀਆਂ ਵੱਲੋਂ ਇਸ ਸੰਬੰਧਿਤ ਕਈ ਪ੍ਰਕਾਰ ਦੇ ਚਾਰਟ ਬਣਾਏ ਗਏ ਅਤੇ ਸਪੀਚ ਆਦਿ ਪੇਸ਼ ਕੀਤੀ ਗਈ। ਇਸ ਮੌਕੇ ਸਕੂਲੀ ਵਿਦਿਆਰਥਣਾਂ ਵੱਲੋਂ ਭਾਰਤ ਦੇ ਵੱਖ-ਵੱਖ ਸੂਬਿਆਂ ਦੀ ਵੇਸ਼ਭੂਸ਼ਾ ਵਿੱਚ ਖੂਬਸੂਰਤ ਡਾਂਸ ਪੇਸ਼ ਕੀਤਾ ਗਿਆ ਜੋ ਭਾਰਤ ਵਿੱਚ ਰਹਿੰਦੇ ਵੱਖ-ਵੱਖ ਧਰਮ, ਖੇਤਰ, ਪਰੰਪਰਾ, ਨਸਲ, ਜਾਤੀ, ਰੰਗ ਦੀ ਏਕਤਾ ਦੀ ਝਲਕ ਨੂੰ ਦਰਸਾਉਂਦਾ ਸੀ। ਇਸ ਮੌਕੇ ਸਕੂਲ ਪਿੰ੍ਰਸੀਪਲ ਡਾ: ਹਮੀਲੀਆ ਰਾਣੀ ਵੱਲੋਂ ਜਾਣਕਾਰੀ ਦਿਦਿੰਆਂ ਰਾਸ਼ਟਰੀ ਏਕਤਾ ਦਿਵਸ 31 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਰਾਸ਼ਟਰਵਾਦ ਅਤੇ ਭਾਰਤੀ ਨਾਗਰਿਕਾਂ ਵਿੱਚ ਏਕਤਾ ਦੀ ਭਾਵਨਾ ਨੂੰ ਵਧਾਉਣ ਲਈ ਮਨਾਇਆ ਜਾਂਦਾ ਹੈ। ਇਹ ਦਿਨ ਪਹਿਲੀ ਵਾਰੀ ਸਾਲ 2014 ਵਿੱਚ ਮਨਾਇਆ ਗਿਆ ਸੀ ਅਤੇ ਸਰਦਾਰ ਵੱਲਭ ਭਾਈ ਪਟੇਲ ਜੀ ਨੂੰ ਯਾਦ ਕਰਦਿਆਂ ਉਹਨਾਂ ਦੀ ਜਯੰਤੀ ਤੇ ਮਨਾਇਆ ਜਾਂਦਾ ਹੈ। ਜਿਨ੍ਹਾਂ ਨੇ ਅਖੰਡ ਭਾਰਤ ਬਣਾਉਣ ਦਾ ਸੁਪਨਾ ਲਿਆ ਤੇ ਪੂਰਾ ਵੀ ਕੀਤਾ। ਇਹ ਦਿਵਸ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ ਤੇ ਹਮੇਸ਼ਾਂ ਇੱਕ ਜੁੱਟ ਰਹਿਣ ਦੀ ਪ੍ਰੇਰਨਾ ਦਿੰਦਾ ਹੈ।ਉਹਨਾਂ ਕਿਹਾ ਕਿ ਕਿ ਰਾਸ਼ਟਰੀ ਏਕਤਾ ਦਿਵਸ ਸਰਦਾਰ ਵੱਲਭ ਭਾਈ ਪਟੇਲ ਦੀਆਂ ਉਪਲੱਬਧੀਆਂ ਅਤੇ ਸੰਘਰਸ਼ਾਂ ਨੂੰ ਯਾਦ ਕਰਨ ਲਈ ਬਹੁਤ ਚੰਗਾ ਦਿਨ ਹੁੰਦਾ ਹੈ। ਭਾਰਤ ਰਤਨ ਸਰਦਾਰ ਵੱਲਭ ਭਾਈ ਪਟੇਲ ਭਾਰਤ ਦੇ ਉਪ ਪ੍ਰਧਾਨ ਮੰਤਰੀ ਸਨ। ਉਨਾਂ ਨੇ ਪੂਰੇ ਦੇਸ਼ ਵਿੱਚ ਸ਼ਾਂਤੀ ਬਣਾਏ ਰੱਖਣ ਵਿੱਚ ਮਹਾਨ ਕਾਰਜ ਕੀਤੇ। ਉਹਨਾਂ ਨੂੰ ਲੋਹ ਪੁਰਸ਼ ਵਜੋਂ ਵੀ ਜਾਣਿਆ ਜਾਂਦਾ ਹੈ। ਗੁਜਰਾਤ ਰਾਜ ਵਿੱਚ ਸਰਦਾਰ ਵੱਲਭ ਭਾਂਈ ਪਟੇਲ ਦੀ ਲੋਹੇ ਦੀ ਪ੍ਰਤਿਮਾ ਬਣਾਈ ਗਈ ਹੈ ਜਿਸਨੂੰ ਸਟੈਚੂ ਆਫ ਯੁਨੀਟੀ ਦਾ ਨਾਮ ਦਿੱਤਾ ਗਿਆ ਹੈ। ਜਿਸ ਦਾ ਮਤਲਬ ਹੈ ਏਕਤਾ ਦਾ ਪ੍ਰਤੀਕ। ਅੰਤ ਵਿੱਚ ਉਹਨਾਂ ਨੇ ਦੱਸਿਆ ਕਿ ਸਕੂਲ ਵਿੱਚ ਇਸ ਤਰਾਂ ਦੇ ਪ੍ਰੋਗਰਾਮ ਲਗਾਤਾਰ ਮਨਾਏ ਜਾਂਦੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਉਹਨਾਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ ਤੇ ਉਹਨਾਂ ਨੂੰ ਆਪਣੇ ਭਾਰਤ ਦੇਸ਼ ਦੀਆਂ ਅਲੱਗ-ਅਲੱਗ ਪਰੰਪਰਾਵਾਂ ਬਾਰੇ ਵੀ ਗਿਆਨ ਹੋ ਸਕੇ। ਇਸ ਮੌਕੇ ਸਮੂਹ ਸਕੂਲ ਵਿਦਿਆਰਥੀ ਤੇ ਸਟਾਫ ਹਾਜ਼ਰ ਸਨ।

Comments are closed.