Latest News & Updates

ਬਲੂਮਿੰਗ ਬਡਜ਼ ਸਕੂਲ ਵਿੱਚ ਮਨਾਇਆ ਗਿਆ ਵਿਸ਼ਵ ਵਾਤਾਵਰਨ ਦਿਵਸ

ਪਹਿਲੇ ਫੇਸ ਵਿੱਚ ਨੈਸ਼ਨਲ ਹਾਈਵੇ-71 ਦੇ ਦੋਵੇਂ ਪਾਸੇ ਇੱਕ ਹਜ਼ਾਰ ਤੋਂ ਵੱਧ ਬੂਟੇ ਲਗਾਉਣ ਦਾ ਟੀਚਾ-ਸੈਣੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਵਾਤਾਵਰਨ ਦਿਵਸ ਮਨਾਇਆ ਗਿਆ। ਵਾਤਾਵਰਨ ਦਿਵਸ ਜੋ ਕਿ ਹਰ ਸਾਲ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਂਦਾ ਸੀ ਇਸ ਸਾਲ ਕੋਵਿਡ-19 ਮਹਾਂਮਾਰੀ ਕਾਰਨ ਸਕੂਲ ਪ੍ਰਬੰਧਕੀ ਕਮੇਟੀ ਅਤੇ ਸਕੂਲ ਸਟਾਫ ਨਾਲ ਮਿਲ ਕੇ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਮੌਕੇ ਅਧਿਆਪਕਾਂ ਵੱਲੋਂ ਵਾਤਾਵਰਨ ਨੂੰ ਮੁੜ ਹਰਿਆ ਭਰਿਆ ਕਰਨ ਦਾ ਸੰਦੇਸ਼ ਦਿੰਦੇ ਹੋਏ ਚਾਰਟ ਅਤੇ ਪੋਸਟਰ ਆਦਿ ਪੇਸ਼ ਕੀਤੇ ਗਏ। ਇਸ ਮੌਕੇ ਗਲਬਾਤ ਕਰਦਿਆਂ ਚੇਅਰਮੈਨ ਸ਼੍ਰੀ ਸੰਜੀਵ ਕਮਾਰ ਸੈਣੀ ਨੇ ਕਿਹਾ ਕਿ ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਸ਼ਹਿਰ ਦੀ ਡਵੈਲਪਮੈਂਟ ਲਈ ਸੜਕਾਂ ਬਣਨ ਦੇ ਨਾਲ-ਨਾਲ ਫਲਾਈਓਵਰ ਬਣ ਗਏ ਹਨ। ਇਹਨਾਂ ਨੂੰ ਬਨਾਉਣ ਲਈ ਸੜਕ ਦੇ ਕਿਨਾਰੇ ਤੋਂ ਹਜ਼ਾਰਾਂ ਦਰੱਖਤ ਕੱਟੇ ਗਏ। ਜਿਹਨਾਂ ਦੀ ਭਰਪਾਈ ਤਾਂ ਨਹੀਂ ਕੀਤੀ ਜਾ ਸਕਦੀ ਪਰ ਇੱਕ ਕੋਸ਼ਿਸ਼ ਜ਼ਰੂਰ ਕੀਤੀ ਜਾ ਸਕਦੀ ਹੈ। ਇਸੇ ਕੋਸ਼ਿਸ਼ ਨੂੰ ਨੇਪਰੇ ਚਾੜ੍ਹਨ ਲਈ ਬੀ.ਬੀ.ਐੱਸ ਗਰੁੱਪ ਵੱਲੋਂ ਅੱਜ 1100 ਦੇ ਲਗਭਗ ਬੂਟੇ ਲਗਾਉਣ ਦਾ ਟੀਚਾ ਮਿਥਿਆ ਅਤੇ ਅੱਜ ਵਾਤਾਵਰਨ ਦਿਵਸ ਮਨਾਉਂਦੇ ਹੋਏ ਇਸ ਟੀਚੇ ਦੀ ਸ਼ੁਰੂਆਤ ਕੀਤੀ। ਜਿਸ ਦੌਰਾਨ ਮੋਗਾ ਦੇ ਡੀ.ਐੱਸ.ਪੀ ਸ੍ਰ. ਸੁਰਜੀਤ ਸਿੰਘ ਧਨੋਆ ਤੇ ਵਾਤਾਵਰਨ ਪ੍ਰੇਮੀ ਅਤੇ ਦੀ ਸਮਰਾਲਾ ਹਾਕੀ ਕਲੱਬ ਦੇ ਪ੍ਰੈਜੀਡੈਂਟ ਸ੍ਰ. ਗੁਰਪ੍ਰੀਤ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਸ੍ਰੀ ਸੰਜੀਵ ਕੁਮਾਰ ਸੈਣੀ ਵੱਲੋਂ ਮੋਗੇ ਨੂੰ ਹਰਾ-ਭਰਾ ਬਨਾਉਣ ਲਈ ਚੁੱਕੇ ਗਏ ਕਦਮ ਦੀ ਸ਼ਲਾਘਾ ਕਰਦਿਆਂ ਬੂਟੇ ਲਗਾਏ। ਇਸ ਮੌਕੇ ਸ੍ਰੀ ਸੰਜੀਵ ਕੁਮਾਰ ਸੈਣੀ ਵੱਲੋਂ ਉਚੇਚੇ ਤੌਰ ਤੇ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਤੇ ਸਮਰਾਲਾ ਹਾਕੀ ਕਲੱਬ ਦੀ ਸਾਰੀ ਟੀਮ ਵੱਲੋਂ ਸਮਰਾਲਾ ਵਿਖੇ 1 ਲੱਖ ਬੂਟੇ ਲਗਾਏ ਗਏ ਅਤੇ ਸ਼ਹਿਰ ਨੂੰ ਹਰਾ ਭਰਾ ਬਣਾਇਆ ਗਿਆ। ਇਸੇ ਤਰ੍ਹਾਂ ਮੋਗਾ ਸ਼ਹਿਰ ਨੂੰ ਹਰਿਆ ਭਰਿਆ ਬਣਾਉਣ ਦਾ ਬੀੜਾ ਚੁੱਕਿਆ ਹੈ ਤਾਂ ਜੋ ਅਸੀਂ ਆਪਣੇ ਵਾਤਾਵਰਨ ਨੂੰ ਸ਼ੁੱਧ ਅਤੇ ਸਾਫ ਸੁਥਰਾ ਬਣਾ ਸਕੀਏ। ਅੱਜ ਸਕੂਲੀ ਸਟਾਫ ਸਮੇਤ ਉਨ੍ਹਾਂ ਵੱਲੋਂ ਫੇਸ-1 ਵਿੱਚ ਨੈਸ਼ਨਲ ਹਾਈ ਵੇ ਦੇ ਦੋਹੇਂ ਪਾਸੇ ਬੂਟੇ ਲਗਾਏ ਗਏ। ਉਹਨਾਂ ਸੋਸ਼ਲ ਮੀਡੀਆ ਪਲੇਫਾਰਮ ਤੋਂ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੱਚੇ ਇਸ ਸਾਲ ਵੀ ਪਹਿਲਾਂ ਦੀ ਤਰ੍ਹਾਂ ਇੱਕ-ਇੱਕ ਪੌਦਾ ਜ਼ਰੂਰ ਲਗਾਉਣ, ਜੇ ਘਰ ਵਿੱਚ ਜਗਾ੍ਹ ਹੈ ਤਾਂ ਉੱਥੇ ਲਗਾਉਣ ਨਹੀਂ ਤਾਂ ਘਰ ਦੇ ਆਸਪਾਸ ਜਿੱਥੇ ਵੀ ਜਗ੍ਹਾ ਹੈ, ਇੱਕ ਪੌਦਾ ਜ਼ਰੂਰ ਲਗਾਉਣ। ਉਹਨਾਂ ਨੇ ਅੱਗੇ ਕਿਹਾ ਜੇ ਰੁੱਖ ਨਾ ਰਹੇ ਤਾਂ ਮਨੁੱਖ ਦੀ ਹੋਂਦ ਨੂੰ ਖਤਰਾ ਪੈਦਾ ਹੋ ਜਾਵੇਗਾ। ਉਹਨਾਂ ਨੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਪੇਟਿੰਗ ਮੁਕਾਬਲੇ ਦੀ ਸ਼ੁਰੂਆਤ ਕੀਤੀ। ਜਿਸ ਵਿੱਚ ਬੱਚਿਆਂ ਨੂੰ ਪੌਦਾ ਲਗਾਉਦੇ ਦੀ ਇੱਕ ਤਸਵੀਰ ਅਤੇ ਵਾਤਾਵਰਨ ਸਰੁੱਖਿਆ ਸਬੰਧੀ ਇੱਕ ਪੇਟਿੰਗ ਬਣਾ ਕੇ ਅਪਲੋਡ ਕਰਨ ਲਈ ਕਿਹਾ। ਜਿਸਦੀ ਸਕ੍ਰੀਨਿੰਗ ਤੋਂ ਬਾਅਦ ਕ੍ਰਮ ਵਾਰ ਪਹਿਲੇ, ਦੂਜੇ ਅਤੇ ਤੀਜੇ ਜੇਤੂ ਕੱਢੇ ਜਾਣਗੇ। ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਪਿੰ੍ਰਸੀਪਲ ਡਾ. ਹਮੀਲਿਆ ਰਾਣੀ ਵੱਲੋਂ ਸੰਬੋਧਨ ਕਰਦਿਆਂ ਕਿਹਾ ਕਿ ਕੁਦਰਤ ਦਾ ਇਹ ਸਖਤ ਸ਼ੰਦੇਸ ਹੈ ਕਿ ਆਪਣੇ ਵਾਤਾਵਰਨ ਨੂੰ ਸੰਭਾਲ ਲਉ ਨਹੀਂ ਤਾਂ ਆਉਣ ਵਾਲੀ ਪੀੜੀ ਸਾਨੂੰ ਕਦੇ ਵੀ ਮਾਫ ਨਹੀਂ ਕਰੇਗੀ। ਉਹਨਾਂ ਸ਼ੰਦੇਸ ਦਿੰਦਿਆਂ ਅੱਗੇ ਕਿਹਾ ਕਿ ਮਨੁੱਖ ਨੂੰ ਜਿਉਂਦੇ ਰਹਿਣ ਲਈ ਆਕਸੀਜਨ ਦੀ ਬਹੁਤ ਲੋੜ ਹੁੰਦੀ ਹੈ ਤੇ ਪੇੜ-ਪੌਦੇ ਹੀ ਆਕਸੀਜਨ ਦਾ ਵਾਤਾਵਰਨ ਵਿੱਚ ਮੁੱਖ ਜ਼ਰੀਆ ਹਨ। ਪੇੜ ਲਗਾਉਣ ਲੱਗਿਆਂ ਕੁਝ ਕੁ ਹੀ ਮਿੰਟਾਂ ਦਾ ਸਮਾਂ ਲੱਗਦਾ ਹੈ ਪਰ ਜਦੋਂ ਪੇੜ ਵੱਧ ਫੁੱਲ ਕੇ ਦਰੱਖਤ ਬਣ ਜਾਂਦਾ ਹੈ ਤਾਂ ਜਿੰਨੀ ਦੇਰ ਉਹ ਧਰਤੀ ਤੇ ਖੜਾ ਰਹਿੰਦਾ ਹੈ ਉਨੀ ਦੇਰ ਉਹ ਸਾਨੂੰ ਆਕਸੀਜਨ ਦਿੰਦਾ ਰਹਿੰਦਾ ਹੈ। ਉਹਨਾਂ ਕਿਹਾ ਕਿ ਜਿੰਨੀ ਆਕਸੀਜਨ ਸਾਨੂੰ ਇੱਕ ਦਰੱਖਤ ਦਿੰਦਾ ਹੈ ਜੇ ਉਨੀ ਆਕਸੀਜਨ ਦਾ ਬਨਾਉਟੀ ਪਲਾਂਟ ਲਗਾਉਣਾ ਹੋਵੇ ਤਾਂ ਲਗਭਗ ਇੱਕ ਕਰੋੜ ਦਾ ਖਰਚ ਕਰਕੇ ਲੱਗੇਗਾ। ਉਹਨਾਂ ਨੇ ਇੱਕ ਨਾਅਰਾ ਦਿੰਦੇ ਹੋਏ ਕਿਹਾ ਕਿ ਰੁੱਖ ਲਗਾਓ ਮਨੁੱਖਤਾ ਦੀ ਹੋਂਦ ਬਚਾਓ। ਇੱਕ ਬਹੁਤ ਵੱਡਾ ਉਪਰਾਲਾ ਜੋ ਕਿ ਬੀ.ਬੀ.ਐੱਸ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਵੱਲੋਂ ਕੀਤਾ ਗਿਆ। ਜੋ ਕਿ ਆਪਣੇ ਆਪ ਵਿੱਚ ਬਹੁਤ ਹੀ ਸ਼ਲਾਘਾਯੋਗ ਕਦਮ ਹੈ ।

Comments are closed.