ਅੱਜ ਸੀ.ਬੀ.ਅੱਸ.ਸੀ ਦੀ 12ਵੀਂ ਦੀ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਹੋਇਆ, ਜਿਸ ਵਿੱਚ ਮੁਸਕਾਨ ਨੇ ਪੇਂਟਿਂਗ ਵਿੱਚ 100% ਨੰਬਰ ਲੈਂਦੇ ਹੋਏ ਓਵਰਆਲ 94.8% ਨੰਬਰ ਹਾਸਿਲ ਕਰਕੇ ਸਕੂਲ ਵਿੱਚੋਂ ਟਾਪ ਕੀਤਾ ਉੱਥੇ ਹੀ ਮੈਡੀਕਲ/ਨਾਨ-ਮੈਡੀਕਲ ਵਿੱਚ ਸੋਬੀਆ ਮਲਿਕ ਨੇ 94.6% ਅੰਕ ਹਾਸਿਲ ਕਰਕੇ ਪਹਿਲਾਂ, ਗੁਰਲੀਨ ਕੌਰ ਨੇ 94.2% ਅੰਕ ਹਾਸਲ ਕਰਕੇ ਦੂਸਰਾ, ਸਵਜੋਤ ਕੌਰ ਨੇ 93.8% ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ। ਕਾਮਰਸ ਸਟ੍ਰੀਮ ਵਿੱਚ ਅਮਨਪ੍ਰੀਤ ਕੌਰ ਨੇ 92.8% ਨਾਲ ਪਹਿਲਾਂ ਸਥਾਨ, ਅਮੀਸ਼ਾ ਪੂਰੀ ਨੇ 92% ਨਾਲ ਦੂਸਰਾ ਸਥਾਨ, ਨਮਨਦੀਪ ਕੌਰ ਨੇ 91.6% ਨਾਲ ਤੀਸਰਾ ਸਥਾਨ ਹਾਸਿਲ ਕੀਤਾ। ਬਲੂਮਿੰਗ ਬਡਜ਼ ਸਕੂਲ ਦੇ 19 ਵਿਦਿਆਰਥੀਆਂ ਨੇ 90% ਤੋਂ ਉੱਪਰ ਅੰਕ ਹਾਸਿਲ ਕੀਤੇ ਅਤੇ 85-90% ਵਿਚਕਾਰ 21 ਵਿਦਿਆਰਥੀਆਂ ਨੇ ਆਪਣਾ ਨਾਮ ਦਰਜ਼ ਕਰਵਾਇਆ ਇਸਦੇ ਨਾਲ ਹੀ 80-85% ਵਿਚਕਾਰ 35 ਵਿਦਿਆਰਥੀਆਂ ਨੇ ਅੰਕ ਹਾਸਲ ਕੀਤੇ। 75-80% ਵਿਚਕਾਰ 21 ਵਿਦਿਆਰਥੀਆਂ ਨੇ ਅੰਕ ਪ੍ਰਾਪਤ ਕਰਦੇ ਹੋਏ ਨਤੀਜੇ ਨੂੰ ਚਾਰ-ਚੰਨ ਲਾ ਦਿੱਤੇ।
ਇਸ ਸਾਲ ਕੋਵਿਡ-19 ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਵਿਦਿਆਰਥੀਆਂ ਦੀ ਸਿਹਤ ਦੀ ਸੁਰੱਖਿਆ ਨੂੰ ਮੁੱਖ ਰਖਦੇ ਹੋਏ ਸੀ.ਬੀ.ਐੱਸ.ਸੀ ਵੱਲੋਂ ਸਾਲ 2020-2021 ਦੇ ਬੋਰਡ ਦੇ ਪੇਪਰ ਰੱਦ ਕਰ ਦਿੱਤੇ ਸਨ ਪਰ ਰਿਜ਼ਲਟ ਤਿਆਰ ਕਰਨ ਲਈ ਹਰ ਵਿਦਿਆਰਥੀ ਦੇ 10ਵੀਂ, 11ਵੀਂ ਅਤੇ 12ਵੀਂ ਦੇ ਕ੍ਰਮਵਾਰ 30%, 30% ਤੇ 40% ਨੰਬਰ ਜੋੜ ਕੇ ਰਿਜ਼ਲਟ ਤਿਆਰ ਕੀਤਾ ਗਿਆ।
ਇਸ ਤਰ੍ਹਾਂ ਬਲੂਮਿੰਗ ਬਡਜ਼ ਸਕੂਲ ਦਾ ਨਤੀਜਾ 100 ਫੀਸਦੀ ਰਿਹਾ ਅਤੇ ਸਕੂਲ ਮੈਨੇਜਮੈਂਟ ਵੱਲੋਂ ਸੰਜੀਵ ਕੁਮਾਰ ਸੈਣੀ ਚੇਮਰਮੈਨ ਬਲੂਮਿੰਗ ਬਡਜ਼ ਗਰੁਪ, ਕਮਲ ਸੈਣੀ ਚੇਅਰਪਰਸਨ ਬਲੂਮਿੰਗ ਬਡਜ਼ ਸਕੂਲ ਅਤੇ ਡਾ. ਹਮੀਲੀਆ ਰਾਣੀ ਸਕੂਲ ਪ੍ਰਿੰਸੀਪਲ ਨੇ ਬੱਚਿਆਂ ਨੂੰ ਇਹ ਕਹਿੰਦੇ ਹੋਏ ਵਧਾਈ ਦਿੱਤੀ ਕਿ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ, ਮਿਹਨਤ ਦਾ ਫਲ਼ ਜ਼ਰੂਰ ਮਿਲਦਾ ਹੈ ਅਤੇ ਅੱਗੇ ਜਿੰਦਗੀ ਵਿੱਚ ਉੱਚ ਮੁਕਾਮ ਹਾਸਲ ਕਰਨ ਲਈ ਇਸੇ ਤਰ੍ਹਾਂ ਮਿਹਨਤ ਜਾਰੀ ਰੱਖਣ। ਇਸ ਮੌਕੇ ਸੰਜੀਵ ਕੁਮਾਰ ਸੈਣੀ ਚੇਮਰਮੈਨ ਬਲੂਮਿੰਗ ਬਡਜ਼ ਗਰੁਪ, ਕਮਲ ਸੈਣੀ ਚੇਅਰਪਰਸਨ ਬਲੂਮਿੰਗ ਬਡਜ਼ ਸਕੂਲ ਅਤੇ ਡਾ. ਹਮੀਲੀਆ ਰਾਣੀ ਸਕੂਲ ਪ੍ਰਿੰਸੀਪਲ ਨੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਵਧਾਈ ਦਿੱਤੀ ।
Comments are closed.