Latest News & Updates

ਬੀ.ਬੀ.ਐੱਸ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਵੱਲੋਂ ਮੋਗਾ ਗੋਟ ਟੈਲੇਂਟ ਦਾ ਪੋਸਟਰ ਰੀਲੀਜ਼

ਮੋਗਾ ਗੋਟ ਟੈਲੇਂਟ ਦਾ ਫਾਇਨਲ ਮੁਕਾਬਲਾ 27 ਦਸੰਬਰ ਨੂੰ ਬਲੂਮਿੰਗ ਬਡਜ਼ ਸਕੂਲ ਵਿੱਚ ਹੋਵੇਗਾ: ਸੈਣੀ

ਮੋਗਾ ਅਤੇ ਇਸਦੇ ਆਸਪਾਸ ਜ਼ਿਲੇ ਦੀਆਂ ਪ੍ਰਤਿਭਾਵਾਂ ਨੂੰ ਉਭਾਰਨ ਦੇ ਉਦੇਸ਼ ਪਾਲੀਵੁੱਡ ਸਕਰੀਨ ਚੈਨਲ ਮੋਗਾ ਗਾੱਟ ਟੈਂਲੇਟ ਕਰਵਾਉਣ ਦਾ ਫੈਸਲਾ ਲਿਆ ਹੈ। ਇਸ ਕੰਪੀਟੀਸ਼ਨ ਵਿੱਚ ਮੋਗਾ ਜ਼ਿਲਾ ਹੀ ਨਹੀਂ ਮਾਲਵਾ ਖੇਤਰ ਦੀ ਗੀਤ ਸੰਗੀਤ , ਨਾਚ, ਮਾਡਲਿੰਗ ਵਿੱਚ ਦਿਲਚਸਪੀ ਰੱਖਣ ਵਾਲਿਆਂ ਨੂੰ ਆਪਣੀ ਪ੍ਰਭਿਤਾ ਦਾ ਕਰ ਸਕਦੇ ਹਨ। 27 ਦਸੰਬਰ ਨੂੰ 2020 ਸਵੇਰੇ 11.00 ਤੋਂ ਸ਼ਾਮ 5.00 ਵਜੇ ਬਲੂਮਿੰਗ ਬਡਜ਼ ਸਕੂਲ ਤਲਵੰਡੀ ਭੰਗੇਰੀਆ ਦੁਸਾਂਝ ਰੋਡ ਮੋਗਾ ਵਿੱਚ ਹੋਣ ਜਾ ਰਿਹਾ ਹੈ।ਇਸ ਮੁਕਾਬਲੇ ਦੇ ਮੁੱਖ ਮਹਿਮਾਨ ਪਾਲੀਵੁੱਡ ਦੇ ਜਾਣੇ ਮਾਣੇ ਮਾਡਲ ਅਤੇ ਐਕਟਰ ਵਿਕਟਰ ਜਾੱਨ ਹੋਣਗੇ ਜਦ ਕਿ ਵਿਸ਼ੇਸ਼ ਮਹਿਮਾਨ ਐਕਟਰ ਧਾਲੀਵਾਲ ਹੋਣਗੇ।ਇਹ ਜਾਣਕਾਰੀ ਸ਼ਹਿਰ ਦੀ ਪ੍ਰਮੁੱਖ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਮੀਡੀੌਆ ਨਾਲ ਮੁਖਾਤਿਬ ਹੁੰਦੇ ਹੋਏ ਪਾਲੀ ਵੁੱਡ ਸਕਰੀਨ ਚੈਨਲ ਦੇ ਡਾਇਰੈਕਟਰ ੳਤੇ ਫਿਲਮ ਨਿਰਮਾਤਾ ਨਿਰਦੇਸ਼ਕ ਸਨੀ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਬੀ.ਬੀ.ਐਸ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ, ਸ਼ਹਿਰ ਦੇ ਪ੍ਰਮੁੱਖ ਸਮਾਜ ਸੇਵੀ ਸ੍ਰੀ ਸੰਜੀਵ ਕੁਮਾਰ ਸੈਣੀ ਨੇ ਪ੍ਰੋਗਰਾਮ ਦਾ ਪੋਸਟਰ ਲਾਂਚ ਕੀਤਾ। ਇਸ ਸ਼ੋ ਦੇ ਡਾਇਰੈਕਟਰ ਵਿੱਕੀ ਭੁੱਲਰ ਹੈ ।ਇਸ ਮੌਕੇ ਪਰ ਸ਼ਹਿਰ ਦੇ ਮਸ਼ਹੂਰ ਕੋਰੀਓਗ੍ਰਾਫਰ ਵੀ ਮੌਜੂਦ ਸਨ।ਸਨੀ ਸ਼ਰਮਾ ਨੇ ਦੱਸਿਆ ਕਿ ਕਰੋਨਾ ਵਾਇਰਸ ਭਿਆਨਕ ਸੰਕਟ ਦੌਰਾਨ ਕਲਾਕਾਰ ਮੰਮੇ ਸਮੇਂ ਤੋਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਪਾ ਰਹੇ ਹਾਲੇ ਕਰੋਨਾ ਦਾ ਸੰਕਟ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਪਰੰਤ ੂਪ੍ਰਤੀਯੋਗੀ ਜ਼ਿਆਦਾ ਸਮਾਂ ਆਪਣੀ ਕਲਾ ਤੋਂ ਦੂਰ ਨਹੀਂ ਰਹਿ ਸਕਦਾ।ਇਸੇ ਸੋਚ ਤੇ ਉਦੇਸ਼ ਨੂੰ ਵੇਖਦੇ ਹੋਏ ਮਾਲਵਾ ਅਤੇ ਉਸਹੇ ਖੇਤਰ ਦੇ ਪ੍ਰਤੀਯੋਗੀਆਂ ਲਈ ਇੱਕ ਮੰਚ ਦੇਣ ਦੇ ਉਦੇਸ਼ ਨਾਲ ਮੋਗਾ ਗਾੱਟ ਟੈਲੇਂਟ ਦੇ ਨਾਮ ਨਾਲ ਮੇਗਾ ਕੰਪੀਟੀਸ਼ਨ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਵਿੱਚ ਵਿਭਿੰਨ ਵਰਗਾਂ ਵਿੱਚ ਡਾਂਸ, ਸਿੰਗਿੰਗ ਅਤੇ ਮਾੱਡਲਿੰਗ ਦੇ ਪ੍ਰਤੀਯੋਗੀ ਭਾਗ ਲੈ ਸਕਣਗੇ।

Comments are closed.