Latest News & Updates

ਬੀ.ਬੀ.ਐੱਸ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਵੱਲੋਂ ਮਾਲਵਾ ਗੋਟ ਟੈਲੇਂਟ ਸੀਜ਼ਨ-2 ਦਾ ਪੋਸਟਰ ਰੀਲੀਜ਼ ਕੀਤਾ

ਫਾਇਨਲ ਮੁਕਾਬਲਾ 05 ਸਤੰਬਰ ਨੂੰ ਬਲੂਮਿੰਗ ਬਡਜ਼ ਸਕੂਲ ਵਿੱਚ ਹੋਵੇਗਾ: ਸੈਣੀ

ਡਾਇਮੰਡ ਮੀਡੀਆ ਇੰਡੀਆ, ਮੋਗਾ ਫਿਲਮ ਕੰਪਨੀ ਵੱਲੋਂ ਆਉਣ ਵਾਲੀ 5 ਸਤੰਬਰ 2021 ਦਿਨ ਐਤਵਾਰ ਸਵੇਰੇ 10 ਵਜੇ ਸਥਾਨਕ ਬਲੂਮਿੰਗ ਬਡਜ਼ ਸਕੂਲ ਪਿੰਡ ਤਲਵੰਡੀ ਭੰਗੇਰੀਆਂ ਮੋਗਾ ਵਿਖੇ ਰੰਗਾ-ਰੰਗ ਪ੍ਰੋਗਰਾਮ ਮਾਲਵਾ ਗੋਟ ਟੈਲੇਂਟ ਸੀਜ਼ਨ-2 ਕਰਵਾਇਆ ਜਾ ਰਿਹਾ ਹੈ। ਜਿਸ ਦੇ ਫਾਇਨਲ ਸ਼ੋਅ ਦਾ ਪੋਸਟਰ ਅੱਜ ਬੀ.ਬੀ.ਐੱਸ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਵੱਲੋਂ ਰੀਲੀਜ਼ ਕੀਤਾ ਗਿਆ। ਇਸ ਮੌਕੇ ਸ਼੍ਰੀ ਰਾਕੇਸ਼ ਅਰੋੜਾ, ਮਾਡਲ ਰਵੀ ਧਾਲੀਵਾਲ, ਫੈਸਨ ਡਿਜ਼ਾਇਨਰ ਕਰਨ ਮਾਹੀ, ਸ਼ੋਅ ਕੁਆਡੀਨੇਟਰ ਵਿੱਕੀ ਭੁੱਲਰ ਅਤੇ ਸ਼ੋਅ ਦੇ ਡਾਇਰੈਕਟਰ ਸਨੀ ਸ਼ਰਮਾਂ ਮੌਜੂਦ ਸਨ। ਸ਼ੋਅ ਬਾਰੇ ਗੱਲਬਾਤ ਕਰਦਿਆਂ ਸਨੀ ਸ਼ਰਮਾ ਨੇ ਦੱਸਿਆ ਕਿ ਇਸ ਸ਼ੌਅ ਦੇ ਆਡੀਸ਼ਨ ਲਗਭਗ ਹੋ ਚੁੱਕੇ ਹਨ। ਕੋਰੋਨਾ ਦੀ ਮਹਾਂਮਾਰੀ ਕਰਕੇ ਇਸ ਸ਼ੌਅ ਦੇ ਆਡੀਸ਼ਨ ਵੀ ਆਨਲਾਇਨ ਕਰਵਾਏ ਗਏ ਸਨ। ਇਸ ਪ੍ਰੋਗਰਾਮ ਵਿੱਚ ਮਾਲਵੇ ਦੇ ਸ਼ਹਿਰ ਮੋਗਾ, ਲੁਧਿਆਣਾ, ਖੰਨਾ, ਮੰਡੀ ਗੋਬਿੰਦਗੜ੍ਹ, ਪਟਿਆਲਾ, ਸੰਗਰੂਰ, ਧੂਰੀ, ਜੀਰਾ, ਫਰੀਦਕੋਟ, ਫਾਜ਼ਿਲਕਾ ਤੋਂ ਪ੍ਰਤੀਯੋਗੀ ਹਿੱਸਾ ਲੈਣ ਲਈ ਪਹੁੰਚ ਰਹੇ ਹਨ। ਇਸ ਪ੍ਰੋਗਰਾਮ ‘ਚ ਡਾਂਸ, ਸਿੰਗਿੰਗ ਤੇ ਮਾਡਲਿੰਗ ਦਾ ਮੁਕਾਬਲੇ ਹੋਣਗੇ। ਇਸ ਪ੍ਰੋਗਰਾਮ ‘ਚ ਜੱਜ ਦੀ ਭੂਮਿਕਾ ‘ਚ ਸੰਜੀਵ ਕੁਮਾਰ ਸੈਣੀ, ਫਿਲਮ ਅਦਾਕਾਰ ਵਿਕਟਰ ਜੋਨ, ਮਿਸਜ਼ ਕਮਲ ਸੈਣੀ, ਮਾਡਲ ਰਵੀ ਧਾਲੀਵਾਲ, ਮਿਸਜ਼ ਪੰਜਾਬ ਮਾਨਵੀ ਸਪਰਾ, ਮਿਸਜ਼ ਮੋਗਾ ਸੁਖਪ੍ਰੀਤ ਕੌਰ, ਸਿੰਗਰ ਰਿਤਿਕਾ ਸ਼ਰਮਾ ਅਤੇ ਸਾਜਨ ਤਨੇਜਾ ਹੋਣਗੇ। ਪ੍ਰੋਗਰਾਮ ‘ਚ ਮੁੱਖ ਮਹਿਮਾਨ ਦੇ ਰੂਪ ਵਿੱਚ ਦੇਸ਼ ਭਗਤ ਗਰੁੱਪ ਦੇ ਚੇਅਰਮੈਨ ਸ਼੍ਰੀ ਦਵਿੰਦਰਪਾਲ ਰਿੰਪੀ ਸ਼ਿਰਕਤ ਕਰਨਗੇ। ਪ੍ਰੋਗਰਾਮ ਨੂੰ ਕੋਰੀਓਗ੍ਰਾਫ ਜੈਕ ਰਾਜਪੂਤ ਕਰਨਗੇ। ਕੋਵਿਡ ਦੇ ਕਾਰਨ ਸੋਸ਼ਲ ਦੂਰੀ ਨੂੰ ਧਿਆਨ ‘ਚ ਰੱਖਦੇ ਹੋਏ, ਪ੍ਰੋਗਰਾਮ ‘ਚ ਆਮ ਜਨਤਾ ਨੂੰ ਸੱਦਾ ਨਹੀਂ ਦਿੱਤਾ ਗਿਆ। ਪ੍ਰੋਗਰਾਮ ਦਾ ਆਨੰਦ ਦਰਸ਼ਕ ਆਪਣੇ ਘਰਾਂ ‘ਚ ਬੈਠ ਕੇ ਔਨਲਾਈਨ “ਦੀ ਬੀਟਜ਼” ਯੂ-ਟਿਊਬ ਅਤੇ ਪੌਲੀਵੂਡ ਸਕਰੀਨ ਚੈਨਲਾਂ ਤੇ ਲੈ ਸਕਣਗੇ।

Comments are closed.