ਸਥਾਨਕ ਸ਼ਹਿਰ ਮੋਗਾ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਅੱਜ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਸੰਸਥਾ ਵਿੱਚ ਸਮੂਹ ਸਟਾਫ ਵਲੋਂ ਨੈਸ਼ਨਲ ਐਜੁਕੇਸ਼ਨ ਡੇ ਮਨਾਇਆ ਗਿਆ। ਕੋਵਿਡ-19 ਦੀ ਮਹਾਂਮਾਰੀ ਦੌਰਾਨ ਵੀ ਸੰਸਥਾ ਵਿਦਿਆਰਥੀਆਂ ਨੂੰ ਆਨ ਲਾਈਨ ਪੜ੍ਹਾਈ ਕਰਵਾਉਂਦਿਆਂ ਹੋਏ ਵੀ ਆਪਣੇ ਸੱਭਿਆਚਾਰ ਅਤੇ ਇਤਿਹਾਸ ਨਾਲ ਜੋੜਨ ਦਾ ਭਰਪੂਰ ਉਪਰਾਲਾ ਕਰ ਰਿਹਾ ਹੈ। ਅੱਜ ਇਹ ਵਿਸ਼ੇਸ ਦਿਵਸ ਮਨਾੳਂਦੇ ਹੋਏ ਅਧਿਆਪਕਾਂ ਵੱਲੋਂ ਸੁੰਦਰ ਚਾਰਟ ਬਣਾਏ ਗਏ।ਸਕੂਲ ਪਿੰ੍ਰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਭਾਰਤ ਵਿੱਚ 11 ਨਵੰਬਰ ਨੂੰ ਰਾਸ਼ਟਰੀ ਸਿੱਖਿਆ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ।ਇਸ ਦਿਨ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਮੌਲਾਨਾ ਅਬੁੱਲ ਕਲਾਮ ਅਜ਼ਾਦ – ਭਾਰਤ ਰਤਨ ਨਾਲ ਸਨਮਾਨਿਤ , ਦੀ ਜਯੰਤੀ ਹੁੰਦੀ ਹੈ।ਮੌਲਾਨਾ ਅਬੁੱਲ ਕਲਾਮ ਅਜ਼ਾਦ ਅਫਗਾਨ ਉਲੇਮਾਓ ਦੇ ਖਾਨਦਾਨ ਨਾਲ ਸਬੰਧ ਰੱਖਦੇ ਸਨ।ਉਹਨਾਂ ਦਾ ਜਨਮ ਸਾਊਦੀ ਅਰਬ ਦੇ ਮੱਕਾ ਦੇ ਮੱਕਾ ਵਿੱਚ ਹੋਇਆ। ਸਮਾਜ ਸੇਵਕ ਅਤੇ ਸਵਤੰਤਰਤਾ ਸੈਨਾਨੀ ਮੌਲਾਨਾ ਅਬੁੱਲ ਕਲਾਮ ਨੇ ਭਾਰਤ ਦੀ ਸਿੱਖਿਆ ਨੀਤੀ ਨੂੰ ਉੱਚ ਸਿੱਖਿਆ ਨੀਤੀ ਨੂੰ ਬਦਲਣ ਵਿੱਚ ਕਾਫੀ ਕੰਮ ਕੀਤਾ। ਮਹਾਤਮਾ ਗਾਂਧੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਭਾਰਤ ਦੇ ਦੇ ਸਵਤੰਤਰਤਾ ਸੰਗ੍ਰਾਮ ਵਿੱਚ ਸ਼ਾਮਲ ਹੋਣ ਵਾਲੇ ਮੌਲਾਨਾ ਅਬੁੱਲ ਕਲਾਮ ਅਜ਼ਾਦ ਭਾਰਤ ਦੇ ਬਟਵਾਰੇ ਦੇ ਘੋਰ ਵਿਰੋਧੀ ਸਨ।ਮੌਲਾਨਾ ਅਬੁੱਲ ਕਲਾਮ ਅਜ਼ਾਦ ਨੇ ਭਾਰਤ ਵਿੱਚ ਸਿੱਖਿਆ ਨੀਤੀ ਨੂੰ ਭਾਰਤ ਵਿੱਚ ਸਿੱਖਿਆ ਨੀਤੀ ਅਤੇ ਰਾਸ਼ਟਰ ਨਿਰਮਾਨ ਵਿੱਚ ਮਹਾਨ ਯੋਗਦਾਨ ਦਿੱਤਾ।ਇਸ ਲਈ ਅਬੁੱਲ ਕਲਾਮ ਦੀ ਜਯੰਤੀ ਦੇ ਦਿਨ 11 ਨਵੰਬਰ ਨੂੰ ਰਾਸ਼ਟਰੀ ਸਿੱਖਿਆ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।ਮੌਲਾਨਾ ਅਬੁੱਲ ਕਲਾਮ ਅਜ਼ਾਦ ਨੇ 1947 ਤੋਂ 1958 ਤੱਕ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਮੰਤਰੀ ਮੰਡਲ ਵਿੱਚ ਸਿੱਖਿਆ ਮੰਤਰੀ ਦੇ ਰੂਪ ਵਿੱਚ ਦੇਸ਼ ਦੀ ਸੇਵਾ ਕੀਤੀ।ਇੱਕ ਸੁਧਾਰਕ ਅਤੇ ਸਵਤੰਤਰਾ ਸੈਨਾਨੀ, ਮੌਲਾਨਾ ਅਬੁਲ ਕਲਾਮ ਅਜ਼ਾਦ ਕੇਵਲ ਇੱਕ ਵਿਦਵਾਨ ਨਹੀਂ ਸਨ ਸਗੋਂ ਸਿੱਖਿਆ ਦੇ ਨਾਲ ਰਾਸ਼ਟਰ ਦੇ ਨਿਰਮਾਣ ਲਈ ਪ੍ਰਤੀਬੱਧ ਸਨ।
Comments are closed.