Latest News & Updates

ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ ਵਿਦਿਆਰਥੀਆਂ ਨੂੰ ਕੈਂਸਰ ਪ੍ਰਤੀ ਕੀਤਾ ਜਾਗਰੂਕ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਸਵੇਰ ਦੀ ਪ੍ਰਾਰਥਨਾ ਸਭਾ ਦੀ ਸ਼ੁਰੂਆਤ ਈਸ਼ਵਰ ਦੀ ਬੰਦਗੀ ਦੁਆਰਾ ਕਰਦਿਆਂ ਸਕੂਲੀ ਵਿਦਿਆਰਥੀਆਂ ਵੱਲੋਂ ਕੈਂਸਰ ਪ੍ਰਤੀ ਜਾਗਰੂਕ ਕਰਵਾਉਂਦਿਆਂ ਇਸ ਸਬੰਧਤ ਕਈ ਪ੍ਰਕਾਰ ਦੇ ਚਾਰਟ, ਆਰਟੀਕਲ ਆਦਿ ਪੇਸ਼ ਕੀਤੇ। ਇਸ ਸਬੰਧਤ ਜਾਣਕਾਰੀ ਸਾਂਝੀ ਕੀਤੀ ਤੇ ਦੱਸਿਆ ਕਿ ਕੈਂਸਰ ਅੱਜ ਦੁਨੀਆਂ ਵਿੱਚ ਇੱਕ ਭਿਆਨਕ ਬੀਮਾਰੀ ਹੈ ਪਰ ਇਹ ਲਾਇਲਾਜ ਨਹੀਂ ਹੈ। ਜ਼ਰੂਰਤ ਹੈ ਇਸਦਾ ਸਹੀ ਸਮੇਂ ਤੇ ਪਤਾ ਲੱਗਣਾ ਅਤੇ ਸਹੀ ਇਲਾਜ ਦਾ। ਕੈਂਸਰ ਵਰਗੀ ਬੀਮਾਰੀ ਪ੍ਰਤੀ ਹਰੇਕ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਸਕੂਲ ਪਿੰ੍ਰਸੀਪਲ ਡਾ: ਹਮੀਲੀਆ ਰਾਣੀ ਵੱਲੋਂ ਕੈਂਸਰ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਰੀਬ 100 ਤੋਂ ਵੱਧ ਪ੍ਰਕਾਰ ਦੇ ਕੈਂਸਰ ਮਨੁੱਖੀ ਸਰੀਰ ਨੂੰ ਪ੍ਰਭਾਵਿਤ ਕਰ ਸਕਦੇ ਹਨ। ਜੇਕਰ ਇਸਦਾ ਸਮੇਂ ਤੇ ਇਲਾਜ ਨਾ ਕੀਤਾ ਤਾਂ ਇਹ ਸਰੀਰ ਦੇ ਹੋਰ ਹਿੱਸਿਆਂ ਵਿੱਚ ਵੀ ਫੈਲ ਸਕਦਾ ਹੈ। ਰਿਪੋਰਟ ਅਨੁਸਾਰ ਵੇਖਿਆ ਗਿਆ ਹੈ ਕਿ 12.7 ਮਿਲੀਅਨ ਦੇ ਕਰੀਬ ਲੋਕ ਕੈਂਸਰ ਤੋਂ ਪੀੜਤ ਹਨ ਅਤੇ 7 ਮਿਲੀਅਨ ਦੇ ਕਰੀਬ ਲੋਕ ਇਸ ਨਾਮੁਰਾਦ ਬੀਮਾਰੀ ਨਾਲ ਮਰ ਰਹੇ ਹਨ। ਅੱਜ ਦੇ ਸਮੇਂ ਵਿੱਚ ਜੋ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੇ ਉਸ ਨਾਲ ਵੀ ਦਮਾ ਹੋਣ ਦਾ ਖਦਸ਼ਾ ਵੱਧ ਰਿਹਾ ਹੈ। ਇਸ ਕਰਕੇ ਸਰਕਾਰ ਨੂੰ ਇਸ ਦੀ ਰੋਕਥਾਮ ਲਈ ਸਖਤ ਕਦਮ ਚੁੱਕਣੇ ਚਾਹੀਦੇ ਹਨ। ਸਾਨੂੰ ਇਸ ਭਿਆਨਕ ਬੀਮਾਰੀ ਪ੍ਰਤੀ ਹਰੇਕ ਨਾਗਰਿਕ ਨੂੰ ਜਾਗਰੂਕ ਕਰਵਾਉਣਾ ਚਾਹੀਦਾ ਹੇ ਤਾਂ ਜੋ ਲੱਕਾਂ ਲੋਕਾਂ ਨੂੰ ਮੌਤ ਦੇ ਮੂੰਹ ‘ਚੋਂ ਬਚਾਇਆ ਜਾ ਸਕੇ। ਉਹਨਾਂ ਨੇ ਅੱਗੇ ਦੱਸਦਿਆਂ ਕਿਹਾ ਕਿ ਕੈਂਸਰ ਤੋਂ ਬਚਣ ਲਈ ਤੰਬਾਕੂ ਉਤਪਾਦਾਂ ਦਾ ਸੇਵਨ ਬਿਲਕੁਲ ਨਾ ਕੀਤਾ ਜਾਵੇ, ਕੋਈ ਸੱਟ ਆਦਿ ਲੱਗਦੀ ਹੈ ਤਾਂ ਉਸਦਾ ਇਲਾਜ ਸਹੀ ਤਰੀਕੇ ਅਤੇ ਸਹੀ ਸਮੇਂ ਤੇ ਕੀਤਾ ਜਾਵੇ। ਸਿਗਰਟ, ਸ਼ਰਾਬ ਆਦਿ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ। ਤਾਜ਼ੀ ਸਬਜ਼ੀਆਂ, ਫਲ ਅਤੇ ਪੌਸ਼ਟਿਕ ਆਹਾਰ ਲਿਆ ਜਾਵੇ। ਰੋਜ਼ਾਨਾ ਸਰੀਰਕ ਕਸਰਤ ਕੀਤੀ ਜਾਵੇ। ਅੱਗੇ ਕਿਹਾ ਕਿ ਇਸਦੀ ਰੋਕਥਾਮ ਦੇ ਬਾਰੇ ਖਾਸ ਸ਼ੰਦੇਸ਼ ਫੈਲਾਉਣ ਲਈ ਪ੍ਰਮੁੱਖ ਸਵਸਥ ਸੰਗਠਨ ਦੇ ਨਾਲ ਗੈਰ ਸਰਕਾਰੀ ਸੰਗਠਨ ਕੈਂਪ ਆਯੋਜਿਤ ਕਰਕੇ ਜਾਗਰੂਕਤਾ ਪ੍ਰੋਗ੍ਰਾਮ, ਰੈਲੀ, ਭਾਸ਼ਨ, ਸੈਮੀਨਾਰ ਆਦਿ ਲਗਾ ਕੇ ਸਭ ਦਾ ਸਾਂਝਾ ਫਰਜ਼ ਹੈ ਕਿ ਇਸ ਭਿਆਨਕ ਬੀਮਾਰੀ ਤੋਂ ਹਰੇਕ ਨਾਗਰਿਕ ਨੂੰ ਜਾਗਰੂਕ ਕੀਤਾ ਜਾਵੇ। ਉਹਨਾਂ ਕਿਹਾ ਕਿ ਸਾਨੂੰ ਕੈਂਸਰ ਰੋਗੀਆਂ ਨਾਲ ਸਹਾਨੂਭੂਤੀ ਰੱਖਣੀ ਚਾਹੀਦੀ ਹੈ ਨਾ ਕਿ ਨਫਰਤ ਕਰਨੀ ਚਾਹੀਦੀ ਹੈ। ਉਹਨਾਂ ਅੰਤ ਵਿੱਚ ਕਿਹਾ ਕਿ ਸਕੂਲ ਵਿੱਚ ਇਸ ਤਰਾਂ ਦੇ ਪ੍ਰੋਗਰਾਮ ਅਕਸਰ ਕਰਵਾਏ ਜਾਂਦੇ ਹਨ ਤਾਂ ਜੋ ਵਿਦਿਆਰਥੀਆਂ ਨੁੰ ਸਮੇਂ ਸਿਰ ਜਾਗਰੁਕ ਕੀਤਾ ਜਾ ਸਕੇ।

Comments are closed.