ਬਲੂਮਿੰਗ ਬਡਜ਼ ਸਕੂਲ ਦੇ ਸ਼ੂਟਿੰਗ ਦੇ ਖਿਡਾਰੀ ਹਰਜਾਪ ਸਿੰਘ ਦਾ ਨਾਮ ਭਾਰਤ ਦੇ ਟਾਪ 100 ਖਿਡਾਰੀਆਂ ਚ’ ਸ਼ਾਮਿਲ
ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਅੱਗੇ ਲੈ ਕੇ ਜਾਣਾ ਸੰਸਥਾ ਦਾ ਮੁੱਖ ਉਦੇਸ਼ - ਸੈਣੀ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗੁਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਸਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਦਿਨ ਦੁਗਣੀ ਤੇ ਰਾਤ ਚੌਗਣੀ ਉੱਨਤੀ ਕਰਦਾ ਨਾ ਸਿਰਫ ਵਿਦਿਅਕ ਖੇਤਰ ਬਲਕਿ ਖੇਡਾਂ ਵਿੱਚ ਵੀ ਆਪਣੀ ਵੱਖਰੀ ਪਹਿਚਾਨ ਬਣਾਉਂਦਾ ਅੱਗੇ ਵੱਧ ਰਿਹਾ ਹੈ। ਹਾਲ ਹੀ ਵਿੱਚ ਬਲੂਮਿੰਗ ਬਡਜ਼ ਸਕੂਲ ਦੇ ਸ਼ੂਟਰ ਹਰਜਾਪ ਸਿੰਘ ਦਾ ਨਾਮ ਭਾਰਤ ਦੇ ਪਹਿਲੇ ਟਾਪ 100 ਖਿਡਾਰੀਆਂ ਵਿੱਚ ਸ਼ਾਮਿਲ ਹੋ ਗਿਆ ਹੈ। ਇਸ ਗਲ ਦਾ ਖੁਸੀ ਨਾਲ ਪ੍ਰਗਟਾਵਾ ਕਰਦੇ ਹੋਏ ਸਕੂਲ ਦੇ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਦੱਸਿਆ ਕਿ ਹਰਜਾਪ ਸਿੰਘ ਜੋ ਕਿ ਬਲੂਮਿੰਗ ਬਡਜ਼ ਸਕੂਲ ਵਿੱਚ ਦੱਸਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਪਿਛਲੇ 2 ਸਾਲਾਂ ਤੋਂ ਲਗਾਤਾਰ ਸਕੂਲ ਦੇ ਸ਼ੂਟਿੰਗ ਕੋਚ ਹਰਜੀਤ ਸਿੰਘ ਦੇ ਅੰਡਰ ਰਾਇਫਲ ਸ਼ੂਟਿੰਗ ਦੀ ਟ੍ਰੇਨਿੰਗ ਲੈ ਰਿਹਾ ਹੈ। ਸਾਲ 2020-2021 ਦੌਰਾਨ ਵੱਖ-ਵੱਖ ਸ਼ੂਟਿੰਗ ਮੁਕਾਬਲਿਆਂ ਵਿੱਚ ਭਾਗ ਲੈ ਕੇ ਹਰਜਾਪ ਸਿੰਘ ਨੇ ਆਪਣੇ ਖੇਡ ਪ੍ਰਦਰਸ਼ਨ ਦਾ ਲੋਹਾ ਮੰਨਵਾਉਂਦੇ ਹੋਏ ਅੱਜ ਭਾਰਤ ਦੇ ਟਾਪ 100 ਖਿਡਾਰੀਆਂ ਵਿੱਚ ਆਪਣਾ ਨਾਂਅ ਦਰਜ ਕਰਵਾਇਆ। ਹਰਜਾਪ ਸਿੰਘ ਨੇ ਕੋਚ ਹਰਜੀਤ ਸਿੰਘ ਦੀ ਟ੍ਰੇਨਿੰਗ ਅੰਡਰ ਰਾਜ ਪੱਧਰੀ ਮੁਕਾਬਲਿਆਂ ਵਿੱਚ ਆਪਣਾ ਵਧੀਆ ਖੇਡ ਪ੍ਰਦਰਸ਼ਨ ਕਰਦਿਆਂ 379 ਅੰਕ ਪ੍ਰਾਪਤ ਕੀਤੇ ਤੇ ਨੋਰਥ ਜ਼ੋਨ ਲਈ ਕੁਆਲੀਫਾਈ ਕੀਤਾ ਜਿਸ ਦੇ ਮੁਕਾਬਲੇ ਜੈਪੁਰ ਵਿਖੇ ਹੋਏ ਸਨ ਅਤੇ ਜਿਸ ਵਿਚ ਹਰਜਾਪ ਸਿੰਘ ਨੇ 400 ਅੰਕਾਂ ਵਿੱਚੋਂ 389 ਸਕੋਰ ਹਾਸਿਲ ਕਰਦਿਆਂ ਪੂਰੇ ਨੋਰਥ ਜ਼ੋਨ ਵਿੱਚੋਂ ਚੋਥੇ ਨੰਬਰ ਦੀ ਪੁਜੀਸ਼ਨ ਹਾਸਲ ਕੀਤੀ। ਸਖਤ ਮੇਹਨਤ ਕਰਦਿਆਂ ਖਿਡਾਰੀ ਨੇ ਆਲ ਇੰਡੀਆ ਜੀ.ਵੀ. ਮਾਵਲੰਕਣ, ਸ਼ੂਟਿੰਗ ਚੈਪਿੰਅਨਸ਼ਿਪ ਜੋ ਕਿ ਅਹਿਮਦਾਬਾਦ, ਗੁਜਰਾਤ ਵਿਖੇ ਹੋਈਆਂ ਸਨ, ਦੋਰਾਨ 386 ਸਕੋਰ ਹਾਸਲ ਕੀਤੇ। ਇਸ ਤੋਂ ਬਾਅਦ 64ਵੀਆਂ ਨੈਸ਼ਨਲ ਸ਼ੂਟਿੰਗ ਚੈਪਿੰਅਨਸ਼ਿਪ 2021 ਜੋ ਕਿ ਭੋਪਾਲ ਵਿਖੇ ਹੋਈਆਂ ਸਨ ਜਿਸ ਵਿੱਚ ਹਰਜਾਪ ਸਿੰਘ ਨੇ 607.8 ਸਕੋਰ ਹਾਸਲ ਕਰਦਿਆਂ ਇੰਡੀਅਨ ਟੀਮ ਦੇ ਸਲੈਕਸ਼ਨ ਟਰਾਇਲਾਂ ਲਈ ਕੁਆਲੀਫਾਈ ਕੀਤਾ। ਇੰਡੀਅਨ ਟੀਮ ਦੇ ਪਹਿਲੇ ਟਰਾਇਲ ਵਿੱਚ 614.40 ਸਕੋਰ ਅਤੇ ਦੂਸਰੇ ਟਰਾਇਲ ਵਿੱਚ 613.40 ਸਕੌਰ ਹਾਸਲ ਕਰਦਿਆਂ ਹਰਜਾਪ ਸਿੰਘ ਨੇ ਭਾਰਤ ਦੇ ਟਾਪ 100 ਖਿਡਾਰੀਆਂ ਦੀ ਲਿਸਟ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਆਪਣੇ ਮਾਪੇ, ਕੋਚ, ਸਕੂਲ ਤੇ ਜਿਲੇ ਦਾ ਨਾਂਅ ਰੋਸ਼ਨ ਕੀਤਾ। ਇਸ ਦੋਰਾਨ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਸ਼ੁਟਿੰਗ ਦੇ ਕੋਚ ਹਰਜੀਤ ਸਿੰਘ ਨੇ ਦੱਸਿਆ ਕਿ 2 ਟਰਾਇਲ ਹਰਜਾਪ ਸਿੰਘ ਕੁਆਲੀਫਾਈ ਕਰ ਚੁੱਕਾ ਹੈ, ਤੀਸਰੇ ਤੇ ਚੌਥੇ ਟਰਾਇਲ ਦਿੱਲੀ ਵਿਖੇ ਹੋਣਗੇ। ਕੁੱਲ 8 ਟਰਾਇਲ ਹੋਣਗੇ ਤੇ ਅਗਰ ਕੋਈ ਖਿਡਾਰੀ 8 ਟਰਾਇਲ ਕੁਆਲੀਫਾਈ ਕਰ ਜਾਂਦਾ ਹੈ ਤਾਂ ਉਹ ਇੰਡੀਅਨ ਟੀਮ ਵਿੱਚ ਆਪਣੀ ਜਗਾ ਬਣਾ ਸਕਦਾ ਹੈ। ਉਹਨਾਂ ਅੱਗੇ ਦੱਸਿਆ ਕਿ ਇਸ ਖੇਡ ਵਿੱਚ ਸਭ ਤੋਂ ਜ਼ਰੂਰੀ ਹੁੰਦਾ ਹੈ ਇੰਫਰਾਸਟਰਕਚਰ ਤੇ ਸਕੂਲ ਵਿੱਚ ਅਤਿ ਆਧੁਨਿਕ ਤਕਨੀਕ ਵਾਲੀ ਓਲੰਪਿਕ ਲੈਵਲ ਦੀ ਸ਼ੁਟਿੰਗ ਰੇਂਜ ਵਿਦਿਆਰਥੀਆਂ ਲਈ ਮੁਹੱਈਆ ਕਰਵਾਈ ਗਈ ਹੈ। ਜਿਸ ਵਿੱਚ ਵਿਦਿਆਰਥੀ ਰੋਜ਼ਾਨਾ ਪ੍ਰੈਕਟਿਸ ਕਰਦੇ ਹਨ। ਖਿਡਾਰੀ ਹਰਜਾਪ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਮੁਕਾਮ ਉੱਪਰ ਪਹੁੰਚਣ ਵਿੱਚ ਸਕੂਲ ਦੀ ਮੈਨੇਜਮੈਂਟ ਤੇ ਕੋਚ ਹਰਜੀਤ ਸਿੰਘ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਮੌਕੇ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਸਾਂਝੇ ਤੌਰ ਤੇ ਹਰਜਾਪ ਸਿਘੰ ਨੂੰ ਭਵਿੱਖ ਵਿੱਚ ਕਾਮਯਾਬੀ ਹਾਸਲ ਕਰਨ ਲਈ ਸ਼ੁੱਭ ਇੱਛਾਵਾਂ ਦਿੱਤੀਆਂ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਸੰਸਥਾ ਵਿੱਚ ਮੈਨਜਮੈਂਟ ਵੱਲੋਂ ਬੱਚਿਆਂ ਨੂੰ ਵਿਦਿਅਕ ਅਤੇ ਖੇਡ ਖੇਤਰ ਵਿੱਚ ਹਰ ਅਜੋਕੀ ਸਹੂਲਤ ਪ੍ਰਦਾਨ ਕੀਤੀ ਗਈ ਹੈ ਤਾਂ ਜੋ ਬੱਚੇ ਇੱਕ ਵਧੀਆ ਪਲੇਟਫਾਰਮ ਤੋਂ ਹੁੰਦੇ ਹੋਏ ਭਵਿੱਖ ਵਿੱਚ ਹਰ ਮੁਕਾਬਲੇ ਲਈ ਤਿਆਰ ਹੋ ਸਕਣ। ਉਹਨਾਂ ਨੇ ਸ਼ੂਟਿੰਗ ਕੋਚ ਸ੍ਰ. ਹਰਜੀਤ ਸਿੰਘ ਦਾ ਧੰਨਵਾਦ ਕੀਤਾ ਜੋ ਉਹਨਾਂ ਦੀ ਮਿਹਨਤ ਸਦਕਾ ਬੱਚਿਆਂ ਨੇ ਵਧੀਆ ਖੇਡ ਪ੍ਰਦਰਸ਼ਨ ਕਰਦੇ ਹੋਏ ਟਾਪ 100 ਖਿਡਾਰੀਆਂ ਦੀ ਲਿਸਟ ਵਿੱਚ ਆਪਣਾ ਨਾਂ ਦਰਜ ਕਰਵਾਇਆ। ਉਹਨਾਂ ਕਿਹਾ ਸੰਸਥਾ ਦਾ ਮੁੱਖ ਉਦੇਸ਼ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਬੱਚਿਆਂ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਜੋ ਉਹਨਾਂ ਦਾ ਸਰਵਪੱਖੀ ਵਿਕਾਸ ਹੋ ਸਕੇ।
Comments are closed.