Latest News & Updates

ਫੈਡਰੇਸ਼ਨ ਆਫ ਪ੍ਰਾਇਵੇਟ ਸਕੂਲ ਮੋਗਾ ਨੇ ਧਰਮਕੋਟ ਤੋਂ ਵਿਧਾਇਕ ਸ਼੍ਰੀ ਦਵਿੰਦਰਜੀਤ ਸਿੰਘ ਲਾਡੀ ਢੌਂਸ ਨੁੰ ਦਿੱਤਾ ਮੈਮੋਰੰਡਮ

ਫੈਡਰੇਸ਼ਨ ਦੇ ਵਫਦ ਦੀ ਜਲਦੀ ਹੀ ਸਿੱਖਿਆ ਮੰਤਰੀ ਪੰਜਾਬ ਨਾਲ ਹੋਵੇਗੀ ਮਟਿੰਗ

ਫੈਡਰੇਸ਼ਨ ਆਫ ਅਨਏਡਿਡ ਪ੍ਰਾਈਵੇਟ ਸਕੂਲਜ਼ ਐਂਡ ਐਸੋਸਿਏਸ਼ਨਜ਼ ਆਫ ਪੰਜਾਬ ਦੀ ਜ਼ਿਲਾ ਮੋਗਾ ਟੀਮ ਵੱਲੋਂ ਧਰਮਕੋਟ ਤੋਂ ਵਿਧਾਇਕ ਸ਼੍ਰੀ ਦਵਿੰਦਰਜੀਤ ਸਿੰਘ ਲਾਡੀ ਢੌਂਸ ਜੀ ਨੂੰ ਮੈਮੋਰੰਡਮ ਦਿੱਤਾ। ਜਿਸਦਾ ਮੂੱਖ ਕਾਰਨ ਪ੍ਰਾਈਵੇਟ ਸਕੂਲਾਂ ਦੇ ਖਿਲਾਫ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਲੋਕਾਂ ਵਿੱਚ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਜਿਸਨੂੰ ਦੇਖਦੇ ਹੋਏ ਫੈਡਰੇਸ਼ਨ ਪੰਜਾਬ ਨੇ ਫੈਸਲਾ ਲਿਆ ਕਿ ਸਮੁੱਚੇ ਪੰਜਾਬ ਦੇ ਸਾਰੇ ਜਿਲ੍ਹਾ ਇਕਾਈਆਂ ਆਪਣੇ-ਆਪਣੇ ਜਿਲ੍ਹੇ ਵਿੱਚ ਪੈਂਦੇ ਸਾਰੇ ਵਿਧਾਇਕਾਂ ਨੂੰ ਇਸ ਹੋ ਰਹੇ ਗਲਤ ਪ੍ਰਚਾਰ ਬਾਰੇ ਜਾਣੂ ਕਰਵਾਇਆ ਜਾਵੇਗਾ। ਇਸੇ ਤਰਾਂ ਦਾ ਇੱਕ ਮੈਮੋਰੰਡਮ ਮਾਣਯੋਗ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਨੂੰ ਵੀ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲਾ ਮੋਗਾ ਇਕਾਈ ਦੇ ਨੁਮਾਇੰਦੇ ਕੁਲਵੰਤ ਸਿੰਘ ਦਾਨੀ, ਸੰਜੀਵ ਕੁਮਾਰ ਸੈਣੀ, ਦਵਿੰਦਰ ਪਾਲ ਸਿੰਘ ਰਿੰਪੀ ਨੇ ਦੱਸਿਆ ਕਿ ਇਹ ਮੈਮੋਰੰਡਮ ਪ੍ਰਾਈਵੇਟ ਸਕੂਲਾਂ ਦੇ ਕੰਮਕਾਜਾਂ ਦੀ ਤਸਵੀਰ ਹੈ। ਪ੍ਰਾਇਵੇਟ ਸਕੂਲਾਂ ਨੇ ਸਮਾਜ ਵਿੱਚ ਐਜੁਕੇਸ਼ਨ ਦੇ ਪੱਧਰ ਨੂੰ ਉੱਪਰ ਲੈ ਕੇ ਜਾਣ ਵਿੱਚ ਜੋ ਸਹਿਯੋਗ ਪਾਇਆ ਹੈ ਉਸਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਪ੍ਰਾਇਵੇਟ ਸਕੂਲ ਅਜਿਹੇ ਅਦਾਰੇ ਹਨ ਜੋ ਕਿ ਸਰਕਾਰ ਕੋਲੋਂ ਕਿਸੇ ਤਰਾਂ ਦੀ ਗ੍ਰਾਂਟ ਨਹੀਂ ਲੈਂਦੇ ਤੇ ਸਰਕਾਰ ਦੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰ ਰਹੇ ਹਨ ਅਤੇ ਸਮਾਜ ਵਿੱਚ ਸਿੱਖਿਆ ਦਾ ਪ੍ਰਸਾਰ ਕਰ ਰਹੇ ਹਨ। ਪਿਛਲੇ ਦੋ ਸਾਲਾਂ ਦੋਰਾਨ ਕੋਵਿਡ ਦੀ ਮਹਾਂਮਾਰੀ ਦੇ ਕਰਕੇ ਜਿੱਥੇ ਸਭ ਤੋਂ ਪਹਿਲਾਂ ਸਕੂਲ ਹੀ ਬੰਦ ਕੀਤੇ ਸਨ ਪਰ ਪ੍ਰਾਇਵੇਟ ਸਕੂਲਾਂ ਨੇ ਆਪਣੀ ਪੂਰੀ ਮੇਹਨਤ ਨਾਲ ਆਨ-ਲਾਇਨ ਐਜੁਕੇਸ਼ਨ ਨੂੰ ਸੁਚਾਰੂ ਢੰਗ ਨਾਲ ਚਲਾਇਆ ਤਾਂ ਜੋ ਵਿਦਿਆਰਥੀਆਂ ਦੀ ਪੜਾਈ ਦਾ ਨੁਕਸਾਨ ਨਾ ਹੋਵੇ ਅਤੇ ਵੈਕਸਿਨ ਮੁਹਿੰਮ ਦੋਰਾਨ ਵੀ ਪ੍ਰਾਈਵੇਟ ਸਕੂਲ ਸਰਕਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਰਹੇ। ਉਹਨਾਂ ਅੱਗੇ ਕਿਹਾ ਕਿ ਪ੍ਰਾਈਵੇਟ ਸਕੂਲ ਹਮੇਸ਼ਾ ਹੀ ਸਰਕਾਰ ਵੱਲੋਂ ਜਾਰੀ ਹੁਕਮਾਂ ਅਤੇ ਕਾਨੂੰਨਾਂ ਦੀ ਪਾਲਣਾ ਕਰਦੇ ਆ ਰਹੇ ਹਨ ਚਾਹੇ ਉਹ ਫੀਸਾਂ ਦਾ ਵਿਸ਼ਾ ਹੋਵੇ ਜਾਂ ਆਰ.ਟੀ.ਈ ਐਕਟ ਦਾ ਮਸਲਾ ਹੋਵੇ। ਪ੍ਰਾਇਵੇਟ ਵਿਦਿਅਕ ਅਦਾਰਿਆਂ ਨੂੰ ਮੌਜੂਦਾ ਸਰਕਾਰ ਤੋਂ ਬਹੁਤ ਉਮੀਦਾਂ ਹਨ। ਇਸ ਸੰਬੰਧੀ ਧਰਮਕੋਟ ਤੋਂ ਵਿਧਾਇਕ ਸ਼੍ਰੀ ਦਵਿੰਦਰਜੀਤ ਸਿੰਘ ਲਾਡੀ ਢੌਂਸ ਨੇ ਸਿੱਖਿਆ ਦੇ ਪ੍ਰਸਾਰ ਲਈ ਪ੍ਰਾਇਵੇਟ ਸਕੂਲਾਂ ਦੇ ਸਹਿਯੋਗ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪ੍ਰਾਇਵੇਟ ਵਿਦਿਅਕ ਅਦਾਰੇ ਸਮਾਜ ਦਾ ਇੱਕ ਅਨਿੱਖੜਵਾਂ ਅੰਗ ਹਨ। ਉਹਨਾਂ ਨੇ ਫੈਡਰੇਸ਼ਨ ਦੇ ਮੈਂਬਰਾਂ ਨੂੰ ਭਰੋਸਾ ਦਵਾਇਆ ਕਿ ਉਹ ਜਲਦੀ ਹੀ ਫੈਡਰੇਸ਼ਨ ਦੇ ਵਫਦ ਦੀ ਮੀਟਿੰਗ ਸਿੱਖਿਆ ਮੰਤਰੀ ਪੰਜਾਬ ਨਾਲ ਕਰਵਾਉਣਗੇ। ਇਸ ਦੌਰਾਨ ਉਹਨਾਂ ਨੇ ਫੈਡਰੇਸ਼ਨ ਤੋਂ ਸੁਝਾਅ ਵੀ ਮੰਗੇ ਤਾਂ ਜੋ ਸਿੱਖਿਆ ਦੇ ਮਿਆਰ ਨੂੰ ਉੱਪਰ ਚੁੱਕਿਆ ਜਾ ਸਕੇ ਅਤੇ ਉਹਨਾਂ ਨੇ ਪ੍ਰਾਇਵੇਟ ਸਕੂਲ਼ਾਂ ਨੂੰ ਇਹ ਅਪੀਲ ਵੀ ਕੀਤੀ ਕਿ ਪ੍ਰਾਇਵੇਟ ਸਕੂਲ ਵੀ ਆਪਣੇ ਸਾਮਾਜਿਕ ਮਨੋਰਥ ਨੂੰ ਕਾਇਮ ਰੱਖਣ ਜਿਸ ਨੂੰ ਮੁੱਖ ਰੱਖ ਕੇ ਉਹਨਾਂ ਨੇ ਸਕੂਲ ਖੋਲੇ ਸਨ। ਮੈਮੋਰਿੰਡਮ ਦੇਣ ਸਮੇਂ ਜਿਲਾ ਮੋਗਾ ਇਕਾਈ ਦੇ ਮੈਂਬਰ ਕੁਲਵੰਤ ਸਿੰਘ, ਉਦੇ ਸੂਦ, ਪ੍ਰਵੀਨ ਕੁਮਾਰ ਗਰਗ, ਸੁਨੀਲ ਗਰਗ, ਵਾਸੂ ਸ਼ਰਮਾਂ ਤੇ ਜਸਵੰਤ ਸਿੰਘ ਦਾਨੀ ਹਾਜ਼ਰ ਸਨ।

Comments are closed.