Latest News & Updates

ਬਲੂਮਿੰਗ ਬਡਜ਼ ਸਕੂਲ ਦੇ ਸਬ-ਯੂਥ ਕੈਟਾਗਰੀ ਦੇ ਖਿਡਾਰੀ ਭਾਰਤ ਦੇ ਟਾਪ 50 ਖਿਡਾਰੀਆਂ ਦੀ ਲਿਸਟ ਵਿੱਚ ਸ਼ਾਮਿਲ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਗੁਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਸਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਦਿਨ ਦੁਗਣੀ ਰਾਤ ਚੌਗਣੀ ਉੱਨਤੀ ਕਰਦਾ ਨਾ ਸਿਰਫ ਵਿਦਿਅਕ ਖੇਤਰ ਬਲਕਿ ਖੇਡਾਂ ਵਿੱਚ ਵੀ ਆਪਣੀ ਵੱਖਰੀ ਪਹਿਚਾਨ ਬਣਾਉਂਦਾ ਅੱਗੇ ਵੱਧ ਰਿਹਾ ਹੈ। ਬਲੂਮਿੰਗ ਬਡਜ਼ ਸਕੂਲ ਦੇ ਸ਼ੂਟਰਜ਼ ਜੋ ਕਿ 10 ਅਕਤੂਬਰ ਤੋਂ ਲੈ ਕੇ 30 ਅਕਤੂਬਰ ਤੱਕ ਅਹਿਮਦਾਬਾਦ, ਗੁਜਰਾਤ ਵਿਖੇ ਹੋਈਆਂ ਆਲ ਇੰਡੀਆ ਮਾਵਲੰਕਰ ਸ਼ੂਟਿੰਗ ਚੈਂਪਿਅਨਸ਼ਿਪ ਲਈ ਗਏ ਸਨ। ਜਿੱਥੇ ਕਿ ਪੂਰੇ ਭਾਰਤ ਤੋਂ 9100 ਖਿਡਾਰੀ ਮੁਕਾਬਲੇ ਵਿੱਚ ਭਾਗ ਲੈਣ ਲਈ ਪਹੁੰਚੇ ਸਨ। ਇਹਨਾਂ ਖੇਡ ਮੁਕਾਬਲਿਆ ਵਿੱਚ ਸਬ-ਯੂਥ ਕੈਟਾਗਰੀ ਵਿੱਚ ਖਿਡਾਰੀਆਂ ਨੇ ਵਧੀਆਂ ਖੇਡ ਪ੍ਰਦਰਸ਼ਨ ਕਰਦਿਆਂ ਆਪਣਾ ਨਾਮ ਭਾਰਤ ਦੇ ਟਾਪ 50 ਖਿਡਾਰੀਆਂ ਦੀ ਲਿਸਟ ਵਿੱਚ ਸ਼ਾਮਿਲ ਕਰਵਾਇਆ। ਇਸ ਸੰਬੰਧੀ ਜਾਣਕਾਰੀ ਦਿੰਦਆਂ ਸਕੂਲ ਦੇ ਸ਼ੂਟਿੰਗ ਕੋਚ ਹਰਜੀਤ ਸਿੰਘ ਨੇ ਦੱਸਿਆ ਕਿ ਇਹਨਾਂ ਖਿਡਾਰੀਆਂ ਨੇ ਪਹਿਲਾਂ ਮੁਹਾਲੀ ਅਤੇ ਜੈਪੁਰ ਵਿਖੇ ਰਾਜ ਪੱਧਰੀ ਅਤੇ ਨੋਰਥ ਜ਼ੋਨ ਦੇ ਮੁਕਾਬਲਿਆਂ ਵਿੱਚ ਆਪਣਾ ਵਧੀਆ ਖੇਡ ਪ੍ਰਦਰਸ਼ਨ ਕਰਦਿਆਂ ਪ੍ਰੀ-ਨੈਸ਼ਨਲ ਲਈ ਕੁਆਲੀਫਾਈ ਕੀਤਾ। ਇਹਨਾਂ ਖੇਡ ਮੁਕਾਬਲਿਆ ਦੌਰਾਨ ਬੀ.ਬੀ.ਐੱਸ ਦੇ ਨੌਂਵੀਂ ਕਲਾਸ ਦੇ ਹਰਜਾਪ ਸਿੰਘ ਨੇ 400 ਅੰਕਾਂ ਵਿੱਚੋਂ 386 ਅੰਕ ਹਾਸਿਲ ਕੀਤੇ ਤੇ ਛੇਵੀਂ ਜਮਾਤ ਦੇ ਸਾਹਿਬ ਅਰਜਨ ਸਿੰਘ ਨੇ ਪੀਪ ਸਾਇਡ ਏਅਰ ਰਾਇਫਲ ਈਵੈਂਟ ਵਿੱਚ 400 ਅੰਕਾਂ ਵਿੱਚੋਂ 380 ਅੰਕ ਹਾਸਿਲ ਕਰਦਿਆਂ ਆਪਣਾ ਨਾਮ ਭਾਰਤ ਦੇ ਟਾਪ 50 ਖਿਡਾਰੀਆਂ ਦੀ ਲਿਸਟ ਵਿੱਚ ਆਪਣਾ ਨਾਮ ਦਰਜ ਕਰਵਾਇਆ। ਇਹ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਟਾਪ 50 ਖਿਡਾਰੀਆਂ ਵਿੱਚੋਂ ਪੰਜਾਬ ਰਾਜ ਦੇ ਕੁੱਲ 5 ਖਿਡਾਰੀ ਸਨ ਜਿਹਨਾਂ ਵਿੱਚੋਂ 2 ਖਿਡਾਰੀ ਬਲੂਮਿੰਗ ਬਡਜ਼ ਸਕੂਲ ਦੇ ਸਨ। ਇਹਨਾਂ ਖਿਡਾਰੀਆਂ ਨੇ ਪੂਰੇ ਭਾਰਤ ਵਿੱਚ ਪੰਜਾਬ ਰਾਜ ਅਤੇ ਮੋਗਾ ਜਿਲੇ ਦਾ ਨਾਮ ਰੋਸ਼ਨ ਕੀਤਾ ਹੈ। ਇਸ ਦੇ ਨਾਲ ਹੀ ਅੱਠਵੀਂ ਜਮਾਤ ਦੇ ਹਰਕਰਨਵੀਰ ਨੇ 400 ਅੰਕਾ ਵਿੱਚੋਂ 370 ਅੰਕ ਹਾਸਿਲ ਕੀਤੇ ਅਤੇ ਪੂਰੇ ਭਾਰਤ ਵਿੱਚੋਂ 128ਵੇਂ ਰੈਂਕ ਤੇ ਰਿਹਾ। ਖਿਡਾਰੀਆਂ ਨੇ ਇਸ ਜਿੱਤ ਦਾ ਸਿਹਰਾ ਸਕੂਲ ਵੱਲੋਂ ਮੁਹੱਈਆ ਕਰਵਾਏ ਗਏ ਤਜ਼ਰਬੇਕਾਰ ਕੋਚ ਤੇ ਸਕੂਲ ਵਿੱਚ ਅਤਿ ਆਧੁਨਿਕ ਤਕਨੀਕ ਵਾਲੀ ਓਲੰਪਿਕ ਲੈਵਲ ਦੀ ਸ਼ੁਟਿੰਗ ਰੇਂਜ ਲਈ ਸਕੂਲ ਪ੍ਰਬੰਧਕਾਂ ਦੇ ਸਿਰ ਬੰਨਿਆ ਜਿਸ ਸਦਕਾ ਹੀ ਇਹਨਾਂ ਖਿਡਾਰੀਆਂ ਨੇ ਇਹ ਮੁਕਾਮ ਹਾਸਿਲ ਕੀਤਾ ਹੈ। ਗੋਰਤਲਬ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਹੀ ਬੀ.ਬੀ.ਐੱਸ ਇਕ ਅਜਿਹੀ ਸੰਸਥਾ ਬਣ ਗਈ ਹੈ ਜੋ ਕਿ ਹਰ ਸਾਲ ਨਵੇਂ ਕੀਰਤੀਮਾਣ ਸਥਾਪਿਤ ਕਰਦੀ ਆ ਰਹੀ ਹੈ। ਜ਼ਿਕਰਯੋਗ ਹੈ ਕਿ ਸਕੂਲ ਵਿੱਚੋਂ ਜੋ ਖਿਡਾਰੀ ਨੈਸ਼ਨਲ ਪੱਧਰ ਤੇ ਪੁਜੀਸ਼ਨਾ ਹਾਸਿਲ ਕਰਕੇ 12ਵੀਂ ਪਾਸ ਕਰ ਚੁੱਕੇ ਹਨ ਅੱਜ ਉਹਨਾਂ ਨੂੰ ਯੁਨੀਵਰਸਿਟੀਆਂ ਵਿੱਚ ਸਪੋਰਟਸ ਕੌਟੇ ਵਿੱਚ ਫਰੀ ਐਡਮਿਸ਼ਨ ਮਿਲ ਰਹੀ ਹੈ। ਸੰਸਥਾ ਦਾ ਮੁੱਖ ਉਦੇਸ਼ ਪੜਾਈ ਦੇ ਨਾਲ-ਨਾਲ ਖੇਡਾਂ ਨੂੰ ਵੀ ਬਰਾਬਰ ਦੀ ਤਰਜੀਹ ਦੇਣਾ ਹੈ ਤਾਂ ਜੋ ਖਿਡਾਰੀ ਅੱਗੇ ਚੱਲ ਕੇ ਭਾਰਤ ਦੇਸ਼ ਲਈ ਵੀ ਮੈਡਲ ਹਾਸਿਲ ਕਰ ਸਕਣ ਤੇ ਆਪਣੇ ਜਿਲੇ ਤੇ ਮਾਪਿਆਂ ਦਾ ਨਾਂਅ ਰੋਸ਼ਨ ਕਰ ਸਕਣ। ਇਸ ਮੌਕੇ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਸਾਂਝੇ ਤੌਰ ਤੇ ਖਿਡਾਰੀਆਂ ਨੂੰ ਕਾਮਯਾਬੀ ਹਾਸਲ ਕਰਨ ਲਈ ਸ਼ੁੱਭ ਇੱਛਾਵਾਂ ਦਿੱਤੀਆਂ।

Comments are closed.