ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਸਵੇਰ ਦੀ ਪ੍ਰਾਰਥਨਾ ਸਭਾ ਦੌਰਾਨ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਉਤਸਵ ਮਨਾਉਂਦਿਆਂ ਸਭ ਤੋਂ ਪਹਿਲਾ ਸ਼ੁਰਆਤ ਸਕੂਲੀ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ। ਇਸ ਉਪਰੰਤ ਵਿਦਿਆਰਥੀਆਂ ਵੱਲੋਂ ਗੁਰੂ ਰਾਮਦਾਸ ਜੀ ਦਾ ਜੀਵਨ ਬਿਓਰਾ ਪੇਸ਼ ਕੀਤਾ, ਦੱਸਿਆ ਕਿ ਉਹਨਾਂ ਦਾ ਜਨਮ ਸ੍ਰੀ ਹਰਿਦਾਸ ਜੀ ਸੋਢੀ ਅਤੇ ਮਾਤਾ ਦਯਾ ਕੌਰ ਜੀ ਦੀ ਕੁੱਖੋਂ ਲਾਹੌਰ ਵਿਖੇ ਹੋਇਆ। ਆਪ ਜੀ ਦਾ ਬਚਪਣ ਦਾ ਨਾਂ ਭਾਈ ਜੇਠਾ ਜੀ ਸੀ। ਛੋਟੀ ਉਮਰ ਵਿੱਚ ਹੀ ਆਪ ਦੇ ਮਾਤਾ-ਪਿਤਾ ਦਾ ਦਿਹਾਂਤ ਹੋ ਗਿਆ। ਆਪ ਜੀ ਦੇ ਨਾਨਾ-ਨਾਨੀ ਆਪ ਨੂੰ ਆਪਣੇ ਕੋਲ ਬਾਸਰਕੇ ਲੈ ਗਏ ਅਤੇ ਉੱਥੇ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ ਸਨ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ: ਹਮੀਲੀਆ ਰਾਣੀ ਨੇ ਗੁਰੂ ਸਾਹਿਬ ਜੀ ਬਾਰੇ ਦੱਸਦਿਆ ਕਿਹਾ ਕਿ ਉਹ ਬਹੁਤ ਦਿਆਲੂ ਅਤੇ ਨਰਮ ਸੁਭਾਅ ਦੇ ਸਨ, ਅੱਗੇ ਕਿਹਾ ਕਿ ਸਿੱਖ ਧਰਮ ਵਿੱਚ ਗੁਰੂ ਰਾਮਦਾਸ ਜੀ ਦਾ ਬਹੁਤ ਪ੍ਰਭਾਵਸ਼ਾਲੀ ਯੋਗਦਾਨ ਰਿਹਾ ਹੈ। ਉਹਨਾਂ ਨੇ ਚੱਕ ਰਾਮਦਾਸ ਵਸਾਇਆ ਜੋ ਅੱਜ ਕੱਲ ਅਮ੍ਰਿੰਤਸਰ ਸ਼ਹਿਰ ਦੇ ਨਾਮ ਜਾਣਿਆ ਜਾਂਦਾ ਹੈ। ਉਹਨਾਂ ਦੱਸਿਆ ਕਿ ਗੁਰੂ ਰਾਮਦਾਸ ਜੀ ਨੇ ਅਨੰਦ ਕਾਰਜ ਦੀ ਸ਼ੁਰੂਆਤ ਕੀਤੀ ਸੀ ਜੋ ਕਿ ਸਿੱਖ ਧਰਮ ਵਿੱਚ ਵਿਆਹ ਸਮੇਂ ਬਹੁਤ ਮਹੱਤਵ ਰੱਖਦੇ ਹਨ। ਗੁਰੂ ਸਾਹਿਬ ਨੇ ਸ਼੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਬਣਵਾਏ ਉਹਨਾਂ ਦਾ ਇਹ ਚਾਰ ਦਰਵਾਜ਼ੇ ਬਣਾਉਣ ਦਾ ਇਹੀ ਉਦੇਸ਼ ਸੀ ਕਿ ਇਸ ਧਾਰਮਿਕ ਅਸਥਾਨ ਦੇ ਰਸਤੇ ਹਰੇਕ ਧਰਮ ਲਈ ਖੁੱਲੇ ਹਨ, ਬਿਨਾਂ ਕੋਈ ਰੋਕ ਟੋਕ ਆ ਜਾ ਸਕਦਾ ਹੈ। ਸ਼੍ਰੀ ਗੁਰੂ ਰਾਮਦਾਸ ਜੀ ਨੇ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਦੀ ਪ੍ਰਥਾ ਚਲਾਈ ਜੋ ਕਿਸੇ ਵੀ ਧਰਮ ਦਾ ਇਨਸਾਨ ਲੰਗਰ ਛਕ ਸਕਦਾ ਹੈ। ਉਹਨਾਂ ਨੇ ਕਈ ਭੁੱਲੇ-ਭਟਕੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ। ਉਹਨਾਂ 30 ਰਾਗਾਂ ਵਿੱਚ 638 ਸ਼ਬਦਾਂ ਦਾ ਉਚਾਰਣ ਕੀਤਾ। ਉਹਨਾਂ ਦਾ ਵਿਆਹ ਸਿੱਖ ਧਰਮ ਦੇ ਤੀਸਰੇ ਗੁਰੂ ਅਮਰਦਾਸ ਜੀ ਦੀ ਪੁੱਤਰੀ ਬੀਬੀ ਭਾਨੀ ਜੀ ਨਾਲ ਹੋਇਆ। ਉਹਨਾਂ ਦੇ ਤਿੰਨ ਪੁੱਤਰ ਸਨ। ਸ੍ਰੀ ਪ੍ਰਿਥਵੀ ਚੰਦ, ਮਹਾਂਦੇਵ ਅਤੇ ਅਰਜਨ ਸਾਹਿਬ ਜੀ ਸਨ। ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਛੋਟੇ ਪੁੱਤਰ ਅਰਜਨ ਸਾਹਿਬ ਨੂੰ ਪੰਜਵੇਂ ਗੁਰੂ ਦੀ ਉਪਾਧੀ ਦਿੱਤੀ ਅਤੇ 1581 ਈਸਵੀ ਵਿੱਚ ਜੋਤੀ ਜੋਤ ਸਮਾ ਗਏ।
Comments are closed.