Latest News & Updates

ਬਲੂਮਿੰਗ ਬਡਜ਼ ਸਕੂਲ ਦਾ ਵਿਦਿਆਰਥੀ ਜਸਜੀਵਨ ਸਿੰਘ ਕਲਾ ਤੇ ਮਨੋਰੰਜਨ ਦੇ ਖੇਤਰ ਚ ਮਾਰ ਰਿਹਾ ਮੱਲਾਂ

ਕਈ ਡਾਂਸ ਮੁਕਾਬਲੇ ਜਿੱਤ ਚੁੱਕਾ ਹੈ ਜਸਜੀਵਨ ਸਿੰਘ- ਪ੍ਰਿੰਸੀਪਲ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਜੋ ਕਿ ਬੀ.ਬੀ.ਐੱਸ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵੱਚਣਬੱਧ ਹੈ। ਜ਼ਿਕਰਯੋਗ ਹੈ ਕਿ ਸਕੂਲ ਵਿੱਚ ਵਿਦਿਆਰਥੀਆਂ ਨੁੰ ਪੜਾਈ ਦੇ ਨਾਲ-ਨਾਲ ਖੇਡਾਂ ਅਤੇ ਹੋਰ ਕਲਾ ਦੇ ਖੇਤਰ ਵਿੱਚ ਵੀ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਸਕੂਲ ਵਿੱਚ ਸਮੇਂ-ਸਮੇਂ ਤੇ ਕਈ ਤਰਾਂ ਦੇ ਪਲੇਟਫਾਰਮ ਮੁਹੱਈਆ ਕਰਵਾਏ ਜਾਂਦੇ ਹਨ ਤਾਂ ਜੋ ਉਹਨਾਂ ਅੰਦਰ ਲੁਕੀ ਹੋਈ ਪ੍ਰਤਿਭਾ ਨੂੰ ਬਾਹਰ ਕੱਢਿਆ ਜਾ ਸਕੇ। ਇਹਨਾਂ ਪਲੇਟਫਾਰਮ ਉੱਪਰ ਹੀ ਸਕੂਲ ਦੀ ਦੂਸਰੀ ਕਲਾਸ ਦੇ ਵਿਦਿਆਰਥੀ ਜਸਜੀਵਨ ਸਿੰਘ ਨੂੰ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਿਆ ਤਾਂ ਅੱਜ ਉਹ ਕਲਾ ਤੇ ਮਨੋਰੰਜਨ ਦੇ ਖੇਤਰ ਵਿੱਚ ਮੱਲਾਂ ਮਾਰਦਾ ਹੋਇਆ ਅੱਗੇ ਵੱਧ ਰਿਹਾ ਹੈ। ਪਿਛਲੇ ਸਾਲ ਬੀ.ਬੀ.ਐੱਸ ਕੈਂਪਸ ਵਿੱਚ ਕਰਵਾਏ ਗਏ ਮੋਗਾ ਗੋਟ ਟੈਲੇਂਟ ਸ਼ੋਅ ਵਿੱਚ ਵੀ ਆਪਣੀ ਕਲਾ ਦੇ ਜ਼ੋਹਰ ਦਿਖਾਉਂਦੇ ਹੋਏ ਡਾਂਸ ਕੈਟਾਗਰੀ ਵਿੱਚ ਜਿੱਤ ਹਾਸਿਲ ਕੀਤੀ ਸੀ। ਜਸਜੀਵਨ ਸਿੰਘ ਜੋ ਕਿ ਪੰਜਾਬ ਦੇ ਜਗਤ ਪ੍ਰਸਿੱਧ ਲੋਕ ਨਾਚ ਭੰਗੜੇ ਦਾ ਪ੍ਰਤਿਯੋਗੀ ਹੈ, ਬਹੁਤ ਸਾਰੇ ਮੁਕਾਬਲਿਆਂ ਵਿੱਚ ਆਪਣੀ ਕਲਾ ਦੇ ਜ਼ੋਹਰ ਦਿਖਾ ਕੇ ਇਨਾਮ ਹਾਸਿਲ ਕਰ ਚੁੱਕਾ ਹੈ। ਜਸਜੀਵਨ ਸਿੰਘ ਦੀ ਮੇਹਨਤ ਨੂੰ ਉਦੋਂ ਬੂਰ ਪਿਆ ਜਦ 2019 ਵਿੱਚ ਮੁਹਾਲੀ ਦੇ ਓਰਾ ਪੋਟਾ ਕਿਡਜ਼ ਕਲੱਬ ਵੱਲੋਂ ਕਰਵਾਏ ਗਏ ਨੋਰਥ ਇੰਡੀਆ ਲੈਵਲ ਦੇ ਡਾਂਸ ਅਤੇ ਫੋਟੋਸ਼ੂਟ ਮੁਕਾਬਲੇ ਵਿੱਚ ਜਿੱਤ ਹਾਸਿਲ ਕੀਤੀ ਤੇ ਨੈਸ਼ਨਲ ਲੀਗ ਕਲੰਡਰ ਦੇ ਰੋਇਲ ਬੈਚ ਦਾ ਹਿੱਸਾ ਬਣਿਆ। ਲਗਾਤਾਰ 3 ਸਾਲ 2020, 2021 ਅਤੇ 2022 ਦੇ ਕਲੰਡਰਾਂ ਵਿੱਚ ਪ੍ਰਦਰਸ਼ਿਤ ਹੋਣ ਦਾ ਮੌਕਾ ਮਿਲਿਆ। ਹਾਲ ਹੀ ਵਿੱਚ ਬਾਲੀਵੂਡ ਦੇ ਪ੍ਰਸਿੱਧ ਗਾਇਕ ‘ਸ਼ਾਨ’ ਵੱਲੋਂ ਗਾਏ ਗੀਤ ‘ਵਕਤ-ਬੇਵਕਤ’ ਦੀ ਵੀਡਿਓ ਵਿੱਚ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਬੱਚਿਆਂ ਵਿੱਚ ਮਸ਼ਹੂਰ ਗੀਤ ‘ਮੌਕੇ ਪੇ ਚੌਕਾ’ ਜੋ ਕਿ ਸੰਗੀਤ ਜਗਤ ਦੇ ਮਹਾਨ ਗਾਇਕ ਸ਼੍ਰੀ ‘ਉਦਿਤ ਨਾਰਾਇਣ’ ਵੱਲੋਂ ਗਾਇਆ ਗਿਆ ਹੈ, ਦੀ ਵੀਡਿਓ ਵਿੱਚ ਵੀ ਕੰਮ ਕਰਨ ਦਾ ਮੌਕਾ ਮਿਲਿਆ। ਇੱਥੇ ਹੀ ਬੱਸ ਨਹੀਂ ਸਗੋਂ ਜਸਜੀਵਨ ਸਿੰਘ ਨੂੰ “ਏ ਵਾਕ ਟੂ ਰਿਮੈਂਬਰ” ਨਾਮ ਦਾ ਬਹੁਤ ਹੀ ਪ੍ਰਸਿੱਧ ਫੈਸ਼ਨ ਸਟਰੀਟ ਸ਼ੋਅ ਹੈ, ਦਾ ਵੀ ਸੱਦਾ ਮਿਲਿਆ ਹੈ। ਸਕੂਲ ਵਿੱਚ ਕਰਵਾਈ ਜਾਂਦੀਆ ਇਹਨਾਂ ਐਕਸਟਰਾ ਐਕਟੀਵਿਟੀਆਂ ਨੂੰ ਦੇਖਦੇ ਹੋਏ ਓਰਾ ਪੋਟਾ ਕਿਡਜ਼ ਕਲੱਬ ਨੇ ਸਕੂਲ ਨੂੰ ਐਜੁਕੇਸ਼ਨ ਐਕਸਲੈਂਸ ਅਵਾਰਡ-ਐਕਸਟਰਾ ਕਰਿਕੁਲਰ ਐਕਟੀਵਿਟੀ 2021 ਦਾ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ। ਸਕੂਲ ਵਿਚ ਆਪਣੀ ਮਾਤਾ ਜੀ ਨਾਲ ਪਹੁੰਚੇ ਜਸਜੀਵਨ ਸਿੰਘ ਨੂੰ ਚੇਅਰਪਰਸਨ ਮੈਡਮ ਕਮਲ ਸੈਣੀ ਤੇ ਪ੍ਰਿੰਸੀਪਲ ਹਮੀਲੀਆ ਰਾਣੀ ਨੇ ਵਧਾਈ ਦਿੱਤੀ ਤੇ ਸ਼ੁਭ ਕਾਮਨਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਸਕੂਲ ਵਿੱਚ ਵਿਦਿਆਰਥੀਆਂ ਤੇ ਪੜਾਈ ਦੇ ਨਾਲ-ਨਾਲ ਖੇਡਾਂ ਅਤੇ ਹੋਰ ਗਤਿਵਿਧੀਆਂ ਵਿੱਚ ਵੀ ਭਾਗ ਲੈਣ ਲਈ ਮੁੱਢ ਤੋਂ ਹੀ ਧਿਆਨ ਦਿੱਤਾ ਜਾਂਦਾ ਹੈ ਤਾਂ ਜੋ ਉਹਨਾਂ ਦਾ ਸਰਵਪੱਖੀ ਵਿਕਾਸ ਹੋ ਸਕੇ।

Comments are closed.