ਜ਼ਿਲ੍ਹਾ ਮੋਗਾ ਦੀਆਂ ਨਾਮਵਰ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਗਰੁੱਪ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਪਿੰਡ-ਚੰਦਨਵਾਂ, ਤਹਿਸੀਲ-ਬਾਘਾਪੁਰਾਣਾ ਅਤੇ ਜ਼ਿਲ੍ਹਾ-ਮੋਗਾ ਵਿਖੇ ਸ਼੍ਰੀ ਗੁਰੂ ਰਵੀਦਾਸ ਜੀ ਜਯੰਤੀ ਬੜੀ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਇੱਕ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਵਿਦਿਆਰਥੀ ਵੱਲੋਂ ਸ਼੍ਰੀ ਗੁਰੂ ਰਵੀਦਾਸ ਜੀ ਦੀ ਜੀਵਣੀ ਨਾਲ ਸੰਬੰਧਤ ਚਾਰਟ ਬਣਾਏ ਗਏ। ਇਸ ਮੌਕੇ ਮੈਡਮ ਅੰਜਨਾ ਰਾਣੀ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਭਾਰਤ ਇੱਕ ਬਹੁਤ ਵੱਡਾ ਦੇਸ਼ ਹੈ। ਇਸ ਵਿੱਚ ਵੱਖ-ਵੱਖ ਧਰਮ ਅਤੇ ਵੱਖਰੇ-ਵੱਖਰੇ ਸੁਭਾਉੇ ਵਾਲੇ ਲੋਕ ਵੱਸਦੇ ਹਨ। ਇਹ ਦੇਸ਼ ਸਦੀਆਂ ਬੱਧੀ ਗੁਲਾਮ ਰਹਿਣ ਦੇ ਕਾਰਨ ਜਹਾਲਤ, ਅਨਪੜ੍ਹਤਾ ਅਤੇ ਜ਼ਾਤ ਪਾਤ ਦੇ ਭਾਰੀ ਬੋਝ ਥੱਲੇ ਦੱਬਿਆ ਆਇਆ ਹੈ। ਇਹ ਵੀ ਦਰੁਸਤ ਹੈ ਕਿ ਵੱਖ-ਵੱਖ ਸਮਿਆਂ ਵਿੱਚ ਆ ਕੇ ਰਿਸ਼ੀਆਂ-ਮੁਨੀਆਂ ਤੇ ਮਹਾਨ ਅਵਤਾਰਾਂ ਨੇ ਇਸ ਦੇਸ਼ ਵਿੱਚ ਰੋਸ਼ਨੀ ਵੰਡੀ। ਰਾਮ ਚੰਦਰ ਜੀ, ਕ੍ਰਿਸ਼ਨ ਜੀ ਮਹਾਰਾਜ,ਮਹਾਤਮਾ ਬੁੱਧ ਜੀ ਅਤੇ ਗੁਰੂ ਨਾਨਕ ਦੇਵ ਜੀ ਨੇ ਵੀ ਭਾਰਤ ਦੀ ਭੁੱਲੜ ਜਨਤਾ ਨੂੰ ਭਰਮ-ਭੁਲੇਖੇ ਦੇ ਘੋਰ ਹਨੇਰੇ ਵਿੱਚੋਂ ਕੱਢ ਕੇ ਇੱਕ ਰਾਹ ਦਿਖਾਇਆ। ਉਕਤ ਅਵਤਾਰਾਂ ਦੀ ਤਰ੍ਹਾਂ ਸ਼੍ਰੀ ਗੁਰੂ ਰਵੀਦਾਸ ਜੀ ਮਹਾਰਾਜ ਜੀ ਦਾ ਆਗਮਨ ਵੀ ਐਸੇ ਸਮੇਂ ਹੋਇਆ ਜਦੋਂ ਭਾਰਤ ਮਾਤਾ ਦਾ ਕਲੇਜਾ ਛੂਆ ਛੂਤ ਦੇ ਤਿੱਖੇ-ਤਿੱਖੇ ਨਾਖੂਨਾਂ ਨੇ ਵਲੂੰਧਰ ਦਿੱਤਾ ਸੀ। ਜਾਤ ਅਭਿਮਾਨੀਆਂ ਨੇ ਧਰਮ ਉੱਤੇ ਕਬਜ਼ਾ ਕੀਤਾ ਹੋਇਆ ਸੀ। ਸ਼੍ਰੀ ਗੁਰੂ ਰਵੀਦਾਸ ਜੀ ਦਾ ਨਾਂ ਬਹੁਤ ਹੀ ਆਦਰ ਅਤੇ ਸ਼ਰਧਾ ਨਾਲ ਲਿਆ ਜਾਂਦਾ ਹੈ। ਸੰਤ ਰਵੀਦਾਸ ਜੀ ਇੱਕ ਮਹਾਨ ਸੰਤ, ਕਵੀ,ਸਮਾਜ ਸੁਧਾਰਕ ਅਤੇ ਭਗਵਾਨ ਦਾ ਰੂਪ ਸਨ ਅਤੇ ਉਹਨਾਂ ਦਾ ਜਨਮ ਬਨਾਰਸ ਦੇ ਨਜ਼ਦੀਕ ਜੋ ਕਿ ਹੁਣ ਉੱਤਰ ਪਰਦੇਸ਼ ਵਿੱਚ ਹੈ ਵਿਖੇ ਹੋਇਆ। ਗੁਰੂ ਰਵੀਦਾਸ ਜੀ ਨੇ ਕਮਜ਼ੋਰ ਵਰਗ ਵਿੱਚ ਵੀ ਜਨਮ ਲੈ ਕੇ ਜ਼ਾਤ ਅਭਿਮਾਨੀਆਂ ਤੇ ਧਰਮ ਵਿਰੋਧੀਆਂ ਨਾਲ ਟੱਕਰ ਲਈ।ਮੁਸੀਬਤਾਂ ਦੇ ਪਰਬਤਾਂ ਨੂੰ ਚੀਰਦੇ ਹੋਏ ਅਗੇਰੇ ਵੱਧਦੇ ਗਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰੂ ਰਵੀਦਾਸ ਜੀ ਦੇ 41 ਵਾਕ 16 ਰਾਗਾਂ ਵਿੱਚ ਦਰਜ ਹਨ। ਇਸ ਤੋਂ ਇਲਾਵਾ ਰੈਦਾਸ ਜੀ ਕੀ ਬਾਣੀ ਨਾਮ ਦੀ ਇੱਕ ਹੱਥ ਲਿਖਤ ਕਿਤਾਬ ਨਾਗਰੀ ਪ੍ਰਚਾਰਿਣੀ ਸਭਾ ਕੋਲ ਮੌਜੂਦ ਹੈ। ਭਾਸ਼ਾ ਵਿਭਾਗ ਪੰਜਾਬ ਨੇ ਵੀ ਇਹਨਾਂ ਦੀਆਂ ਰਚਨਾਵਾਂ ਨੂੰ ਬਾਣੀ ਸਤਿਗੁਰੂ ਰਵੀਦਾਸ ਜੀ ਸਿਰਲੇਖ ਅਧੀਨ 1984 ਵਿੱਚ ਪਬਲਿਸ਼ ਕੀਤਾ। ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਸਤਿਗੁਰੂ ਰਵੀਦਾਸ ਜੀ ਦੇ ਚਾਲੀ ਸ਼ਬਦ ਅਤੇ ਇੱਕ ਸਲੋਕ ਨੂੰ ਕਾਬਲੇ ਇਤਬਾਰ ਦਾ ਖਿਤਾਬ ਹਾਸਲ ਹੈ। ਇਸ ਮੌਕੇ ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ। ਮੈਡਮ ਰਮਨ ਸ਼ਰਮਾ ਵੱਲੋਂ ਵਿਦਿਆਰਥੀਆਂ ਨੂੰ ਗੁਰੂ ਰਵੀਦਾਸ ਜੀ ਮਹਾਰਾਜ ਦੇ ਦੱਸੇ ਰਾਸਤਿਆਂ ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ ।
Comments are closed.