Latest News & Updates

ਬਲੂਮਿੰਗ ਬਡਜ਼ ਸਕੂਲ ਵਿੱਚ ਵਰਲਡ ਵਾਇਲਡ ਲਾਇਫ ਦਿਵਸ ਸੰਬੰਧੀ ਜਾਣਕਾਰੀ ਦਿੱਤੀ ਗਈ

ਸਥਾਨਕ ਸਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਅੱਜ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਵਿਦਿਆਰਥੀਆਂ ਵੱਲੋਂ ਵਰਲਡ ਵਾਇਲਡ ਲਾਇਫ ਦਿਵਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਜਿਸ ਵਿੱਚ ਵਿਦਿਆਰਥੀਆਂ ਨੇ ਇਸ ਦਿਵਸ ਦੇ ਸੰਬੰਧ ਵਿੱਚ ਆਰਟੀਕਲ ਤੇ ਚਾਰਟ ਪੇਸ਼ ਕਰਦਿਆਂ ਕਿਹਾ ਕਿ ਇਸ ਦਿਵਸ ਸੰਯੁਕਤ ਰਾਸ਼ਟਰ ਮਹਾਂਸਭਾ (ਯੂ. ਐਨ. ਏ. ਏ.) ਨੇ 20 ਦਸੰਬਰ, 2013 ਨੂੰ ਆਪਣੇ 68 ਵੇਂ ਸੈਸ਼ਨ ਵਿਚ, ਜੰਗਲੀ ਫੌਨਾ ਅਤੇ ਫਲੋਰਾ (ਸੀ.ਆਈ.ਟੀ.ਈ.ਐੱਸ.) ਦੇ ਖ਼ਤਰੇ ਵਿਚ ਆਈ ਕੌਮਾਂਤਰੀ ਵਪਾਰ ਦੀ ਕਨਵੈਨਸ਼ਨ ਨੂੰ ਅਪਣਾਉਣ ਦੇ ਦਿਨ, 3 ਮਾਰਚ, ਨੂੰ ਵਿਸ਼ਵ ਤੌਰ ‘ਤੇ ਐਲਾਨ ਕਰਨ ਦਾ ਫ਼ੈਸਲਾ ਕੀਤਾ। ਇਹ ਦਿਵਸ ਜੰਗਲੀ ਜੀਵਣ ਨੂੰ ਪ੍ਰਭਾਵਤ ਕਰਨ ਵਾਲੇ ਮਸਲਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਉਹਨਾਂ ਅੱਗੇ ਦੱਸਿਆ ਕਿ ਹਰ ਜਗਾ੍ਹ ਸ਼ਹਿਰੀਕਰਨ ਹੋਣ ਕਰਕੇ ਵੀ ਜੰਗਲੀ ਜੀਵਨ ਬਹੁਤ ਪ੍ਰਭਾਵਿਤ ਹੋ ਰਿਹਾ ਹੈ, ਜਿਸ ਕਰਕੇ ਬਹੁਤ ਸਾਰੇ ਜੰਗਲੀ ਜੀਵ ਅਲੋਪ ਹੁੰਦੇ ਜਾ ਰਹੇ ਹਨ। ਇਸ ਦਿਵਸ ਨੂੰ ਮਨਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਜੰਗਲੀ ਜਾਨਵਰਾਂ ਅਤੇ ਪੌਦਿਆਂ ਬਾਰੇ ਜਾਗਰੂਕ ਕਰਨ ਤੇ ਉਹਨਾਂ ਦੇ ਬਚਾਅ ਲਈ ਬਣਦਾ ਯੋਗਦਾਨ ਪਾਉਣਾ ਹੈ। ਧਰਤੀ ਅਣਗਿਣਤ ਜੀਵਾਂ ਦਾ ਘਰ ਹੈ, ਅਤੇ ਜੰਗਲੀ ਜੀਵਣ ਵਾਤਾਵਰਣ ਨੂੰ ਸੰਤੁਲਿਤ ਕਰਨ ਵਿਚ ਮਹੱਤਵਪੂਰਣ ਭੂਮਿਕਾ ਅਦਾ ਕਰਦੇ ਹਨ ਜਿਸ ਕਰਕੇ ਇਹਨਾਂ ਦੀ ਰੱਖਿਆ ਕਰਨੀ ਵੀ ਬਹੁਤ ਜ਼ਰੂਰੀ ਹੈ ਤੇ ਸਮੇਂ–ਸਮੇਂ ਤੇ ਸਰਕਾਰਾਂ ਤੇ ਸੁਸਾਇਟੀਆਂ ਇਹਨਾਂ ਦੇ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਦੀਆਂ ਤੇ ਠੋਸ ਕਦਮ ਵੀ ਚੁੱਕਦੀਆਂ ਹਨ। ਸਾਲ 2021 ਦੇ ਵਰਲਡ ਵਾਇਲਡ ਲਾਇਫ ਦਿਵਸ ਦਾ ਥੀਮ “ਜੰਗਲ ਅਤੇ ਰੋਜ਼ੀ-ਰੋਟੀ”: “ਲੋਕਾਂ ਅਤੇ ਗ੍ਰਹਿ ਨੂੰ ਕਾਇਮ ਰੱਖਣਾ” ਹੈ। ਇਸ ਮੌਕੇ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਤੇ ਵਿਦਿਆਰਥੀ ਮੌਜੂਦ ਸਨ।

Comments are closed.