Latest News & Updates

ਬਲੂਮਿੰਗ ਬਡਜ਼ ਸਕੂਲ ਦੇ ਵਿਦਿਆਰਥੀਆਂ ਨੇ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਲਹਿਰਾਇਆ ਪਰਚਮ

ਵਿਦਿਆਰਥੀਆਂ ਨੇ ਜਿੱਤੇ 14 ਗੋਲਡ, 7 ਸਿਲਵਰ ਅਤੇ 3 ਬ੍ਰਾਂਜ਼ ਮੈਡਲ ਜਿੱਤੇ - ਪ੍ਰਿੰਸੀਪਲ

ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾ ਅੱਗੇ ਵੱਧ ਰਹੀ ਹੈ। ਇਸ ਦੇ ਤਹਿਤ ਹੀ ਬੀਤੇ ਦਿਨੀ ਅੰਡਰ-11 ਵਿਦਿਆਰਥੀਆਂ ਨੇ ਸੈਂਟਰ ਤਲਵੰਡੀ ਭੰਗੇਰੀਆਂ ਦੀਆਂ ਪ੍ਰਾਇਮਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 14 ਗੋਲਡ, 7 ਸਿਲਵਰ ਅਤੇ 3 ਬ੍ਰਾਂਜ਼ ਸਹਿਤ ਕੁੱਲ 24 ਮੈਡਲ ਜਿੱਤ ਕੇ ਇੱਕ ਵਾਰ ਫਿਰ ਬਲੂਮਿੰਗ ਬਡਜ਼ ਸਕੂਲ ਦੇ ਨਾਮ ਨੂੰ ਚਾਰ ਚੰਨ੍ਹ ਲਗਾ ਦਿੱਤੇ। ਜਾਣਕਾਰੀ ਸਾਂਝੀ ਕਰਦਿਆਂ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਸੈਂਟਰ ਤਲਵੰਡੀ ਭੰਗੇਰੀਆਂ ਦੀਆਂ ਪ੍ਰਾਈਮਰੀ ਖੇਡਾਂ ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ, ਲੰਢੇਕੇ ਵਿਖੇ ਹੋਈਆਂ, ਵਿੱਚ ਬਲੂਮਿੰਗ ਬਡਜ਼ ਦੇ ਅੰਡਰ-11 ਸ਼੍ਰੇਣੀ ਦੇ ਵਿਦਿਆਰਥੀਆਂ ਨੇ ਬੈਡਮਿੰਟਨ, ਸਕੇਟਿੰਗ, ਅਥਲੈਟਿਕਸ ਅਤੇ ਰੋਪ ਸਕਿਪਿੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬੈਡਮਿੰਟਨ (ਲੜਕੀਆਂ) ਵਿੱਚ ਜੈਨੀਫਰ, ਸ਼ੁੱਭਰੀਤ ਕੌਰ, ਨਵਦੀਪ ਕੌਰ ਅਤੇ ਖੁਸ਼ਮਨ ਕੌਰ ਨੇ ਗੋਲਡ ਮੈਡਲ ਜਿੱਤੇ। ਸਕੇਟਿੰਗ ਵਿੱਚ ਨਕਸ਼ ਕੁਮਾਰ, ਮਨਰਾਜ ਸਿੰਘ, ਰਬਾਨ ਛਾਬੜਾ ਅਤੇ ਜੈਸਮੀਨ ਕੌਰ ਨੇ ਗੋਲਡ ਮੈਡਲ ਜਿੱਤੇ। 100 ਮੀਟਰ ਦੌੜ ਵਿੱਚ ਅਵਜੋਤ ਸਿੰਘ ਨੇ ਗੋਲਡ, ਲੌਂਗ ਜੰਪ ਵਿੱਚ ਸਹਿਜਦੀਪ ਕੌਰ ਨੇ ਗੋਲਡ ਅਤੇ 100ਮੀ.ਣ4 ਰਿਲੇ ਰੇਸ ਵਿੱਚ ਅਵਜੋਤ ਸਿੰਘ, ਜਪਸਹਿਜ ਸਿੰਘ, ਕਰਮਪ੍ਰੀਤ ਸਿੰਘ ਅਤੇ ਪ੍ਰਸ਼ਾਂਤ ਕੁਮਾਰ ਨੇ ਗੋਲਡ ਮੈਡਲ ਜਿੱਤਿਆ। ਇਸ ਤੋਂ ਇਲਾਵਾ ਬੈਡਮਿੰਟਨ (ਲੜਕੇ) ਵਿੱਚ ਸਹਿਜਵੀਰ ਸਿੰਘ, ਗੁਰਪ੍ਰੇਮ ਸਿੰਘ, ਰਿਸ਼ਭ ਸ਼ਰਮਾ ਆਦਿ ਨੇ ਸਿਲਵਰ ਮੈਡਲ ਜਿੱਤੇ, 100 ਮੀਟਰ ਦੌੜ ਵਿੱਚ ਜਪਸਹਿਜ ਸਿੰਘ ਅਤੇ ਗੁਰਵੀਰ ਕੌਰ ਨੇ ਸਿਲਵਰ ਅਤੇ 200 ਮੀਟਰ ਦੌੜ ਵਿੱਚ ਅਵਰੀਤ ਕੌਰ ਨੇ ਸਿਲਵਰ ਮੈਡਲ ਜਿੱਤਿਆ। 400 ਮੀਟਰ ਦੌੜ ਵਿੱਚ ਕੁਦਰਤਪ੍ਰੀਤ ਕੌਰ ਅਤੇ ਕਰਨਪ੍ਰੀਤ ਸਿੰਘ ਨੇ ਬ੍ਰੌਂਜ਼ ਅਤੇ ਰੋਪ ਸਕਿਪਿੰਗ ਵਿੱਚ ਜੈਨੀਫਰ ਨੇ ਬ੍ਰਾਂਜ਼ ਮੈਡਲ ਜਿੱਤੇ। ਸਕੂਲ ਵਿੱਚ ਸਵੇਰ ਦੀ ਸਭਾ ਦੌਰਾਨ ਇਹਨਾਂ ਸਾਰੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨ ਕੀਤਾ ਗਿਆ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ। ਉਹਨਾਂ ਕਿਹਾ ਕਿ ਇਹ ਸ਼ਾਨਦਾਰ ਨਤੀਜਾ ਵਿਦਿਆਰਥੀਆਂ ਦੀ ਮਿਹਨਤ, ਲਗਨ ਅਤੇ ਉਹਨਾਂ ਦੇ ਕੋਚ ਵੱਲੋਂ ਦਿੱਤੀ ਗਈ ਉੱਚ ਦਰਜੇ ਦੀ ਸਿਖਲਾਈ ਦਾ ਹੀ ਫਲ ਹੈ। ਉਹਨਾਂ ਵੱਲੋਂ ਸਪੋਰਟਸ ਟੀਚਰਜ਼ ਨੂੰ ਵੀ ਵਧਾਈ ਦਿੱਤੀ ਗਈ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਜੀ ਵੱਲੋਂ ਬਾਕੀ ਵਿਦਿਆਰਥੀਆਂ ਨੂੰ ਸੁਨੇਹਾ ਦਿੱਤਾ ਗਿਆ ਕਿ ਜਿਸ ਤਰ੍ਹਾਂ ਅੰਡਰ-11 ਸ਼ੇ੍ਰਣੀ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ ਹਨ, ਉਸ ਤਰ੍ਹਾਂ ਹੀ ਬਾਕੀ ਸ਼੍ਰਣੀਆਂ ਵਿੱਚ ਵੀ ਵਿਦਿਆਰਥੀਆਂ ਨੂੰ ਮਿਹਨਤ ਕਰਨੀ ਚਾਹੀਦੀ ਹੈ ਤਾਂ ਜੋ ਬਾਕੀ ਸ਼੍ਰੇਣੀਆਂ ਵਿੱਚ ਬਲੂਮਿੰਗ ਬਡਜ਼ ਸਕੂਲ ਚੰਗੇ ਨਤੀਜੇ ਪ੍ਰਾਪਤ ਕਰ ਸਕਣ ਤੇ ਆਪਣੇ ਸਕੂਲ ਤੇ ਮਾਪਿਆਂ ਦਾ ਨਾਂਅ ਰੋਸ਼ਨ ਕਰਨ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।

Comments are closed.