Latest News & Updates

ਬਲੂਮਿੰਗ ਬਡਜ਼ ਸਕੂਲ, ਵਿੱਚ ਮਨਾਇਆ ਗਿਆ ‘ਇੰਟਰਨੈਸ਼ਨਲ ਲਿਟਰੇਸੀ ਡੇ’

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗਵਾਈ ਹੇਠ ‘ਇੰਟਰਨੈਸ਼ਨਲ ਲਿਟਰੇਸੀ ਡੇ’ ਮਨਾਇਆ ਗਿਆ। ਸਕੂਲ ਵਿੱਚ ਸਵੇਰ ਦੀ ਸਭਾ ਮੌਕੇ ਮੌਕੇ ਵਿਦਿਆਰਥੀਆਂ ਵੱੱਲੋਂ ‘ਇੰਟਰਨੈਸ਼ਨਲ ਲਿਟਰੇਸੀ ਡੇ’ ਨਾਲ ਸਬੰਧਿਤ ਚਾਰਟ ਅਤੇ ਅਰਟੀਕਲ ਪੇਸ਼ ਕੀਤੇ ਗਏ। ਆਰਟੀਕਲਜ਼ ਰਾਹੀ ਵਿਦਿਆਰਥੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਕਿ ਹਰ ਸਾਲ 8 ਸਤੰਬਰ ਨੂੰ ‘ਇੰਟਰਨੈਸ਼ਨਲ ਲਿਟਰੇਸੀ ਡੇ’ ਮਨਾਇਆ ਜਾਂਦਾ ਹੈ। ਚੇਅਰਪਰਸਨ ਮੈਡਮ ਕਮਲ ਸੈਣੀ ਨੇ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਵਾਧਾ ਕਰਦਿਆਂ ਦੱਸਿਆ ਕਿ 26 ਅਕਤੂਬਰ 1966 ਵਿੱਚ ਯੁਨੇਸਕੋ ਵੱਲੋਂ ਆਪਣੇ 14ਵੇਂ ਸੈਸ਼ਨ ਦੌਰਾਨ 8 ਸਤੰਬਰ ਨੂੰ ‘ਵਰਲਡ ਲਿਟਰੇਸੀ ਡੇ’ ਘੋਸ਼ਿਤ ਕੀਤਾ ਗਿਆ ਅਤੇ 8 ਸਤੰਬਰ 1967 ਵਿੱਚ ਇਹ ਦਿਨ ਪਹਿਲੀ ਵਾਰ ਮਨਾਇਆ ਗਿਆ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਕਿਸੇ ਵਿਅਕਤੀ, ਵਰਗ ਜਾਂ ਸਮਾਜ ਲਈ ਸਾਖਰਤਾ ਦੀ ਅਹਿਮੀਅਤ ਨੂੰ ਸਮਝਾਉਣਾ ਸੀ। ਉਹਨਾਂ ਅੱਗੇ ਦੱਸਿਆ ਕਿ ਪੂਰੇ ਵਿਸ਼ਵ ਵਿੱਚ 77 ਕਰੋੜ 50 ਲੱਖ ਦੇ ਕਰੀਬ ਅਬਾਦੀ ਨਿਊਨਤਮ ਸਿੱਖਿਆ ਤੌ ਵਾਂਝੀ ਹੈ। ਜਿੰਨ੍ਹਾਂ ਵਿੱਚ ਦੋ-ਤੀਹਾਈ ਗਿਣਤੀ ਔਰਤਾਂ ਦੀ ਹੈ। 6 ਕਰੋੜ 7 ਲੱਖ ਦੇ ਕਰੀਬ ਬੱਚੇ ਹਨ ਜੋ ਸਕੂਲ ਨਹੀਂ ਜਾ ਰਹੇ ਅਤੇ ਵੱਡੀ ਗਿਣਤੀ ਵਿੱਚ ਬੱਚੇ ਹਨ ਜੋ ਰੋਜ਼ਾਨਾ ਸਕੂਲ ਨਹੀਂ ਜਾਂਦੇ ਜਾਂ ਫਿਰ ਸਕੂਲ ਛੱਡ ਚੁੱਕੇ ਹਨ। ਇਸੇ ਸਮੱਸਿਆ ਦਾ ਹੱਲ ਕਰਨ ਲਈ ਅਤੇ ਸਾਖਰਤਾ ਦੀ ਅਹਿਮੀਅਤ ਪ੍ਰਤੀ ਲੋਕਾਂ ਨੂੰ ਜਾਗਰੁਕ ਕਰਨ ਲਈ ਇਸ ਦਿਨ ਦੀ ਸ਼ੁਰੂਆਤ ਕੀਤੀ ਗਈ ਸੀ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਭਾਰਤ ਇੱਕ ਪ੍ਰਗਤੀਸ਼ੀਲ ਦੇਸ਼ ਹੈ ਇਸ ਲਈ ਭਾਰਤ ਵਿੱਚ ਸਾਖਰਤਾ ਦਾ ਬਹੁਤ ਮਹੱਤਵ ਹੈ। ਕਿਉਂਕਿ ਸਿੱਖਿਆ ਹੀ ਕਿਸੇ ਸਮਾਜ ਜਾਂ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾ ਸਕਦੀ ਹੈ। ਪ੍ਰਿੰਸੀਪਲ ਮੈਡਮ ਨੇ ਵਿਦਿਆਰਥੀਆਂ ਨੂੰ ਸਿੱਖਿਆ ਅਤੇ ਸਾਖਰਤਾ ਦੀ ਅਹਿਮੀਅਤ ਨੂੰ ਸਮਝਣ, ਵਿੱਦਿਆ ਦਾ ਸਤਿਕਾਰ ਕਰਨ ਅਤੇ ਉੱਚੀ ਤੋਂ ਉੱਚੀ ਵਿੱਦਿਆ ਹਾਸਿਲ ਕਰਕੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਦਾ ਸੁਣੇਹਾ ਦਿੱਤਾ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।

Comments are closed.