Latest News & Updates

ਬਲੂਮਿੰਗ ਬਡਜ਼ ਸਕੂਲ ਦੇ ਵਿਦਿਆਰਥੀ, ਸਟਾਫ ਤੇ ਮੈਨੇਜਮੈਂਟ ਮਿਸ਼ਨ ਹਰਿਆਲੀ 2022 ‘ਚ ਭਾਗ ਲੈਣਗੇ

ਹਰ ਇੱਕ ਵਿਦਿਆਰਥੀ ਤੇ ਸਟਾਫ ਮੈਂਬਰ ਪੌਦਾ ਲਗਾ ਕੇ ਉਸਦੀ ਦੇਖਭਾਲ ਕਰਨਗੇ – ਕਮਲ ਸੈਣੀ

ਇਲਾਕੇ ਦੀ ਨਾਮਵਰ ਵਿਦਿਆਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਬੀ.ਬੀ.ਐੱਸ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਹੋਰ ਅੇਕਟੀਵਿਟੀਆਂ ਵਿੱਚ ਵੀ ਭਾਗ ਲੈਣ ਲਈ ਪ੍ਰੇਰਿਤ ਕਰਦੀ ਆ ਰਹੀ ਹੈ। ਸਮੇਂ ਸਮੇਂ ਤੇ ਵਿਦਿਆਰਥੀਆਂ ਨੂੰ ਕੁਦਰਤ ਨਾਲ ਜੋੜਣ ਦੇ ਲਗਾਤਾਰ ਕੋਸ਼ਿਸ਼ਾਂ ਜਾਰੀ ਰਹਿੰਦੀਆਂ ਹਨ। ਇਸ ਦੇ ਤਹਿਤ ਹੀ ਅੱਜ ਵਿਦਿਆਰਥੀਆਂ ਨੂੰ ਮਿਸ਼ਨ ਹਰਿਆਲੀ 2022 ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ ਤੇ ਦੱਸਿਆ ਗਿਆ ਕਿ ਇਹ ਮੁਹਿੰਮ ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ ਅਤੇ ਹੋਰ ਸੰਸਥਾਵਾਂ ਦੇ ਸਾਥ ਨਾਲ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਸਕੂਲੀ ਵਿਦਿਆਰਥੀਆਂ ਤੇ ਮੇਨੇਜਮੈਂਟ ਵੱਲੋਂ 5 ਲੱਖ ਪੌਦੇ ਲਗਾ ਕੇ ਵਿਸ਼ਵ ਰਿਕਾਰਡ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ। ਵਿਦਿਆਰਥੀਆਂ ਵੱਲੋਂ ਵੀ ਇਸ ਮੁਹਿੰਮ ਸਬੰਧੀ ਚਾਰਟ ਬਣਾਏ ਗਏ ਤੇ ਅੱਜ ਸਕੂਲ ਵਿੱਚ ਵਿਦਿਆਰਥੀਆਂ ਨੂੰ ਪੌਦੇ ਲਗਾਉਣ ਲਈ ਪ੍ਰੇਰਿਤ ਕਰਦਿਆਂ ਰਾਹੁਲ ਛਾਬੜਾ ਨੇ ਦੱਸਿਆ ਕਿ 11 ਸਤੰਬਰ ਦਿਨ ਐਤਵਾਰ ਨੂੰ ਪੰਜਵੀਂ ਕਲਾਸ ਤੱਕ ਦੇ ਵਿਦਿਆਰਥੀ ਆਪਣੇ ਮਾਤਾ ਪਿਤਾ ਦੇ ਨਾਲ ਆਪਣੀ ਮਨਪਸੰਦ ਜਗ੍ਹਾਂ ਉਪਰ ਇੱਕ ਪੌਦਾ ਲਗਾਉਣਗੇ ਜਿਸ ਦੀ ਫੋਟੋ ਅਤੇ ਲੋਕੇਸ਼ਨ ਉਹ ਫਾਊਂਡੇਸ਼ਨ ਵੱਲੋਂ ਬਣਾਈ ਐਪ ਉੱਪਰ ਸਾਂਝੀ ਕਰਨਗੇ। 12 ਸਤੰਬਰ ਨੂੰ ਛੇਵੀਂ ਤੋਂ ਬਾਰਵੀਂ ਕਲਾਸ ਤੱਕ ਦੇ ਵਿਦਿਆਰਥੀ ਸਕੂਲ ਸਟਾਫ ਨਾਲ ਮਿਲ ਕੇ ਵੱਖ ਵੱਖ ਥਾਵਾਂ ਉੱਪਰ ਪੌਦੇ ਲਗਾਉਣਗੇ। ਇਸ ਵਿਸ਼ਵ ਰਿਕਾਰਡ ਬਣਾਏ ਜਾਣ ਦੀ ਮੁਹਿੰਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਸਰਟੀਫਿਕੇਟ ਵੰਡੇ ਜਾਣਗੇ ਜਿਹਨਾਂ ਦਾ ਜ਼ਿਕਰ ਉਹਨਾਂ ਦੇ ਰਿਪੋਰਟ ਕਾਰਡ ਵਿੱਚ ਹੋਵੇਗਾ। ਇਹ ਪੌਦੇ ਨਿਜੀ ਜਗ੍ਹਾ, ਪੰਚਾਇਤੀ ਜਮੀਨਾਂ, ਸੜਕਾਂ ਦੇ ਆਸੇ ਪਾਸੇ, ਪਾਰਕਾਂ ਅਤੇ ਸੰਸਥਾਵਾਂ ਵਿੱਚ ਉਹਨਾਂ ਦੀ ਆਗਿਆ ਲੈ ਕੇ ਲਗਾਏ ਜਾਣਗੇ। 11 ਅਤੇ 12 ਸਤੰਬਰ ਨੂੰ ਲਗਾਏ ਜਾਣ ਵਾਲੇ ਪੌਦਿਆਂ ਦੀ ਗਿਣਤੀ ਲੱਖਾਂ ਵਿੱਚ ਹੋਵੇਗੀ ਜਿਸ ਨਾਲ ਵਿਸ਼ਵ ਰਿਕਾਰਡ ਬਣੇਗਾ। ਇਹਨਾਂ ਪੌਦਿਆਂ ਨੂੰ ਸਕੂਲਾਂ ਤੱਕ ਮੁਹੱਈਆ ਕਰਵਾਉਣ ਲਈ ਫੈਡਰੇਸ਼ਨ ਵੱਲੋਨ ਵਣ ਵਿਭਾਗ ਪੰਜਾਬ ਨੂੰ ਵੀ ਪੱਤਰ ਲਿਖਿਆ ਗਿਆ ਜਿਸ ਵਿੱਚ ਸਕੂਲਾਂ ਵੱਲੋਂ ਮੰਗੇ ਗਏ ਪੌਦਿਆਂ ਦੀ ਸਪਲਾਈ ਜਿਲੇ ਵਿੱਚ ਬਣੀਆ ਸਰਕਾਰੀ ਨਰਸਰੀਆਂ ਕਰਨਣਗੀਆ। ਇਹਨਾਂ ਦਰੱਖਤਾਂ ਵਿੱਚ ਜਿਆਦਾ ਤਰ ਫਲਾਂ ਵਾਲੇ ਦਰਖਤ ਲਗਾਏ ਜਾਣਗੇ ਜਿਵੇਂ ਦੇਸੀ ਅੰਬ, ਜਾਮਣ, ਅਮਰੂਦ, ਬੇਰੀ। ਇਸ ਤੋਂ ਇਲਾਵਾ ਕਈ ਦਵਾਈਆਂ ਵਾਲੇ ਬੂਟੇ ਵੀ ਲਗਾਏ ਜਾਣਗੇ ਜਿਵੇਂ ਕਿ ਸੋਹਜਨਾ, ਹਰੜ, ਬਹੇੜਾ, ਨਿੰਮ, ਅਰਜੁਨ ਆਦਿ। ਬਾਕੀ ਵਿਦਿਆਰਥੀ, ਮਾਪੇ ਅਤੇ ਸਕੂਲ ਮੈਨੇਜਮੈਂਟ ਜਿਹੜੇ ਵੀ ਉਪਲਬਧ ਬੂਟੇ ਹੋਣੇ ਉਹ ਲਗਾਏ ਜਾਣਗੇ ਜਿਵਂ ਕਿ ਪਿੱਪਲ, ਬੋਹੜ, ਟਾਹਲੀ, ਡੇਕ, ਢੱਕ, ਚੰਦਨ, ਲਸੂੜਾ, ਸਾਗਵਾਨ, ਕਿੱਕਰ ਆਦਿ। ਇਹ ਇੱਕ ਨਿਵੇਕਲੀ ਮੁਹਿੰਮ ਹੋਵੇਗੀ ਜਿਸ ਵਿੱਚ ਅਣਗਿਣਤ ਬੂਟੇ 24 ਘੰਟਿਆਂ ਦੇ ਵਿੱਚ ਲਗਾਏ ਜਾਣਗੇ। ਇਸ ਦੌਰਾਨ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਦੱਸਿਆ ਕਿ ਸਕੂਲ ਦਾ ਹਰ ਇੱਕ ਵਿਦਿਆਰਥੀ ਤੇ ਸਟਾਫ ਮੈਂਬਰ ਪੌਦਾ ਲਗਾ ਕੇ ਉਸਦੀ ਦੇਖਭਾਲ ਕਰਨਗੇ।

Comments are closed.