ਬਲੂਮਿੰਗ ਬਡਜ਼ ਸਕੂਲ ਵਿੱਚ ਕਰਵਾਏ ਗਏ ‘ਰਾਈਜ਼ਿੰਗ ਸਟਾਰ’ ਪ੍ਰਤਿਭਾ ਖੋਜ ਮੁਕਾਬਲੇ
ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਕਰਵਾਏ ਜਾ ਰਹੇ ਰਾਈਜ਼ਿੰਗ ਸਟਾਰ ਪ੍ਰਤਿਭਾ ਖੋਜ ਮੁਕਾਬਲਿਆਂ ਦਾ ਅਯੋਜਨ ਕੀਤਾ ਗਿਆ। ਜਿਸ ਵਿੱਚ ਮੋਗਾ ਬਲਾਕ-2 ਦੇ ਸਕੂਲਾ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਆਪਣੇ ਅੰਦਰ ਛੁਪੀ ਪ੍ਰਤਿਭਾ ਦਾ ਦਿਲ ਖਿੱਚਵਾਂ ਪ੍ਰਦਰਸ਼ਨ ਕੀਤਾ। ਇਹਨਾਂ ਮੁਕਾਬਲਿਆਂ ਵਿੱਚ ਵਿੱਚ ਮੁੱਖ ਰੂਪ ਵਿੱਚ ਤਿੰਨ ਸ਼੍ਰੇਣੀਆਂ ਜਿਵੇਂ ਕੇ ਕੋਰੀਓਗ੍ਰਾਫੀ, ਵਾਦ-ਵਿਵਾਦ ਅਤੇ ਪੁਸਤਕ ਸਮੀਖਿਆ ਦੇ ਮੁਕਬਲਿਆਂ ਦੀ ਮੇਜ਼ਬਾਨੀ ਬਲੂਮਿੰਗ ਬਡਜ਼ ਸਕੂਲ਼ ਨੂੰ ਮਿਲੀ ਸੀ। ਜਿਸਦੇ ਤਹਿਤ ਮੋਗਾ ਬਲਾਕ-2 ਨਾਲ ਸੰਬੰਧਿਤ ਸਕੂਲਾਂ ਦੇ ਵਿਦਿਆਰਥੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਇੱਥੇ ਪਹੁੰਚੇ। ਹਰ ਸਕੂਲ ਦੇ ਵਿਦਿਆਰਥੀਆਂ ਨੇ ਕੋਰੀਓਗ੍ਰਾਫੀ, ਵਾਦ-ਵਿਵਾਦ ਅਤੇ ਪੁਸਤਕ ਸਮੀਖਿਆ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁਕਾਬਲਿਆਂ ਦੇ ਨਿਰਪੱਖ ਨਤੀਜਿਆਂ ਲਈ ਹਰ ਮੁਕਾਬਲੇ ਲਈ ਵਿਸ਼ੇਸ਼ ਤੌਰ ਤੇ ਜੱਜਾਂ ਦਾ ਪੈਨਲ ਬਣਾਇਆ ਗਿਆ ਸੀ। ਪੁਸਤਕ ਸਮੀਖਿਆ ਦੇ ਮੁਕਾਬਲਿਆਂ ਲਈ ਮੈਡਮ ਅਮਰਪ੍ਰੀਤ ਕੌਰ ਅਤੇ ਮੈਡਮ ਵਿਪੁਲਦੀਪ ਕੌਰ ਸੋਢੀ ਨੇ ਜੱਜ ਦੀ ਭੂਮਿਕਾ ਨਿਭਾਈ। ਵਾਦ-ਵਿਵਾਦ ਮੁਕਾਬਲਿਆਂ ਲਈ ਮੈਡਮ ਅਨੁਰਾਧਾ ਅਰੋੜਾ ਅਤੇ ਮੈਡਮ ਕਿਰਨ ਬਾਲਾ ਜੀ ਜੱਜ ਬਣੇ ਅਤੇ ਕੋਰੀਓਗ੍ਰਾਫੀ ਲਈ ਮੈਡਮ ਮਨਦੀਪ ਕੌਰ ਅਤੇ ਮੈਡਮ ਬਲਜੀਤ ਕੌਰ ਜੱਜ ਬਣੇ। ਵੱਖ-ਵੱਖ ਮੁਕਾਬਲਿਆਂ ਦੇ ਨਤੀਜੇ ਇਸ ਤਰ੍ਹਾਂ ਰਹੇ। ਪੁਸਤਕ ਸਮੀਖਿਆਂ ਮੁਕਾਬਲਿਆਂ ਵਿੱਚ ਰਮਣੀਕ ਸਿੱਧੂ (ਲਰਨਿੰਗ ਫੀਲਡ ਸਕੂਲ) ਨੇ ਪਹਿਲਾ, ਰਹਿਮਤਪ੍ਰੀਤ ਕੌਰ (ਸਰਕਾਰੀ ਕੰਨਿਆ ਸੀ.ਸ.ਸ., ਡਰੋਲੀ ਭਾਈ) ਨੇ ਦੂਸਰਾ ਅਤੇ ਹੁਸਨਪ੍ਰੀਤ ਕੌਰ (ਸਰਕਾਰੀ ਸ.ਸ.ਸ. ਸਲੀਣਾ) ਨੇ ਤੀਸਰਾ ਸਥਾਨ ਹਾਸਿਲ ਕੀਤਾ। ਕੋਰਿਓਗ੍ਰਾਫੀ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸਕੈੰਡਰੀ ਸਕੂਲ, ਸਲੀਣਾ ਦੀ ਟੀਮ ਨੇ ਪਹਿਲਾ, ਬੀ.ਡਬਲਯੁ.ਐਸ.ਜੇ. ਆਦਰਸ਼ ਸੀਨੀਅਰ ਸਕੈਂਡਰੀ ਸਕੂਲ, ਮੁਨਾਵਾਂ ਦੀ ਟੀਮ ਨੇ ਦੂਸਰਾ ਅਤੇ, ਲਰਨਿੰਗ ਫੀਲਡ ਗਲੋਬਲ ਸਕੂਲ, ਮੋਗਾ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕੋਰਿਓਗ੍ਰਾਫੀ ਮੁਕਾਬਲਿਆਂ ਦੌਰਾਨ ਮਲਵਈ ਗਿੱਧੇ ਰਾਹੀਂ ਨਸ਼ਿਆਂ ਵਿਰੁੱਧ ਬੋਲੀਆਂ ਪਾ ਕੇ ਵਿਦਿਆਰਥੀਆਂ ਵੱਲੋਂ ਬਹੁਤ ਹੀ ਸੁੰਦਰ ਸੁਨੇਹਾ ਦਿੱਤਾ ਗਿਆ। ਇਸੇ ਤਰ੍ਹਾਂ ਹੀ ਵਾਦ-ਵਿਵਾਦ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸਕੈੰਡਰੀ ਸਕੂਲ, ਸਲੀਣਾ ਦੀ ਟੀਮ ਨੇ ਪਹਿਲਾ ਅਤੇ ਲਰਨਿੰਗ ਫੀਲਡ ਗਲੋਬਲ ਸਕੂਲ, ਮੋਗਾ ਦੀ ਟੀਮ ਨੇ ਦੂਸਰਾ ਸਥਾਨ ਹਾਸਿਲ ਕੀਤਾ। ਜੇਤੂ ਰਹਿਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਟ੍ਰਾਫੀਆਂ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਹਰ ਵਿਦਿਆਰਥੀ ਨੂੰ ਸਰਟੀਫਿਕੇਟ ਵੀ ਦਿੱਤਾ ਗਿਆ। ਸਾਰਿਆਂ ਮੁਕਾਬਲਿਆਂ ਵਿੱਚ ਨਿਰਪੱਖ ਫੈਸਲੇ ਸੁਣਾਏ ਗਏ ਅਤੇ ਪ੍ਰਦਰਸ਼ਨ ਦੇ ਅਧਾਰ ਤੇ ਜੇਤੂਆਂ ਦੀ ਚੋਣ ਕੀਤੀ ਗਈ ਜਿਸ ਲਈ ਸਾਰੇ ਜੱਜ ਸਾਹਿਬਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਤੋਂ ਬਾਅਦ ਸਕੁਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ ਉਹਨਾਂ ਕਿਹਾ ਕਿ ਵਿਦਿਆਰਥੀਆਂ ਅੰਦਰ ਲੁਕੀ ਹੋਈ ਪ੍ਰਤਿਭਾ ਨੂੰ ਬਾਹਰ ਉਜਾਗਰ ਕਰਨ ਲਈ ਇਸ ਤਰ੍ਹਾਂ ਪਲੇਟਫਾਰਮ ਮੁਹੱਈਆ ਕਰਵਾਉਣਾ ਬਹਤੁ ਜ਼ਰੂਰੀ ਹੈ। ਕਿਉਂਕਿ ਸਿੱਖਿਆ ਦੇ ਨਾਲ ਨਾਲ ਵਿਦਿਆਰਥੀਆਂ ਅੰਦਰ ਛੁਪੀ ਕਲਾ ਨੂੰ ਉਤਸ਼ਾਹਿਤ ਕਰਨਾ ਵੀ ਬਹੁਤ ਜ਼ਰੂਰੀ ਹੈ। ਉਹਨਾਂ ਅੱਗੇ ਕਿਹਾ ਕਿ ਹਰ ਬੱਚੇ ਦਾ ਇੱਕ ਵਿਲੱਖਣ ਹੁਨਰ ਹੁੰਦਾ ਹੈ, ਅਤੇ ਛੋਟੀ ਉਮਰ ਤੋਂ ਹੀ ਉਹਨਾਂ ਪ੍ਰਤਿਭਾਵਾਂ ਨੂੰ ਪਛਾਣਨਾ ਅਤੇ ਉਹਨਾਂ ਦਾ ਵਿਕਾਸ ਕਰਨਾ ਇੱਕ ਸੰਪੂਰਨ ਜੀਵਨ ਅਤੇ ਕਰੀਅਰ ਵੱਲ ਅਗਵਾਈ ਕਰ ਸਕਦਾ ਹੈ। ਇਸ ਕਰਕੇ ਹੀ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਇਸ ਤਰ੍ਹਾਂ ਦੇ ਮੁਕਾਬਲੇ ਜ਼ਰੂਰੀ ਹਨ।