Latest News & Updates

ਬਲੂਮਿੰਗ ਬਡਜ਼ ਸਕੂਲ ਦੇ ਖਿਡਾਰੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਗੱਡੇ ਝੰਡੇ

ਜ਼ਿਲਾ ਪੱਧਰੀ ਆਰਚਰੀ ਮੁਕਾਬਲਿਆਂ ਚ ਜਿੱਤੇ 18 ਗੋਲਡ, 16 ਸਿਲਵਰ ਅਤੇ 14 ਬ੍ਰਾਂਜ਼ ਮੈਡਲ[ 23 ਖਿਡਾਰੀ ਰਾਜ ਪੱਧਰੀ ਖੇਡਾਂ ਲਈ ਚੁਣੇ ਗਏ

ਜ਼ਿਲਾ ਮੋਗਾ ਦਾ ਬਲੂਮਿੰਗ ਬਡਜ਼ ਸਕੂਲ, ਜਿਸ ਨੇ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਯੋਗ ਅਗੁਵਾਈ ਹੇਠ ਇਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਸਿਰਫ਼ ਅਕੈਡਮਿਕ ਖੇਤਰ ਵਿੱਚ ਹੀ ਨਹੀਂ ਸਗੋਂ ਖੇਡਾਂ ਵਿੱਚ ਵੀ ਵਿਦਿਆਰਥੀਆਂ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ। ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਵਾਲੇ ਇਸ ਸਕੂਲ ਨੇ ਇੱਕ ਵਾਰ ਫਿਰ ਆਪਣੀ ਦ੍ਰਿਸ਼ਟੀ ਨੂੰ ਸਫਲ ਸਾਬਤ ਕੀਤਾ ਹੈ। ਸਕੂਲ ਦੇ 23 ਖਿਡਾਰੀ 11 ਲੜਕੀਆਂ ਅਤੇ 12 ਲੜਕੇ ਤੀਰਅੰਦਾਜ਼ੀ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਦੇ ਰਾਜ ਪੱਧਰੀ ਮੁਕਾਬਲਿਆਂ ਲਈ ਚੁਣੇ ਗਏ ਹਨ। ਜਿਸ ਨਾਲ ਸੰਸਥਾ ਦਾ ਨਾਮ ਰੌਸ਼ਨ ਹੋਇਆ ਹੈ। ਤੀਰਅੰਦਾਜ਼ੀ ਵਿੱਚ ਮਿਲੀਆਂ ਹਾਲੀਆ ਕਾਮਯਾਬੀਆਂ ਸਕੂਲ ਦੀ ਇਸ ਸੋਚ ਦਾ ਸਬੂਤ ਹਨ ਕਿ ਸਿੱਖਿਆ ਦੇ ਨਾਲ–ਨਾਲ ਖੇਡਾਂ ਅਤੇ ਗੈਰ–ਪਾਠਕ੍ਰਮ ਗਤੀਵਿਧੀਆਂ ਵੀ ਬੱਚਿਆਂ ਦੇ ਵਿਕਾਸ ਲਈ ਬਹੁਤ ਜ਼ਰੂਰੀ ਹਨ। ਖੇਡਾਂ ਵਤਨ ਪੰਜਾਬ ਦੀਆਂ ਦੇ  ਜ਼ਿਲ੍ਹਾ ਪੱਧਰੀ ਤੀਰਅੰਦਾਜ਼ੀ ਮੁਕਾਬਲਿਆਂ ਵਿੱਚ ਬਲੂਮਿੰਗ ਬਡਜ਼ ਸਕੂਲ ਦੇ ਖਿਡਾਰੀਆਂ ਨੇ ਆਪਣੀ ਅਡੋਲਤਾ, ਅਨੁਸ਼ਾਸਨ ਅਤੇ ਖੇਡਭਾਵਨਾ ਦਾ ਪ੍ਰਦਰਸ਼ਨ ਕਰਕੇ ਸਭ ਦਾ ਦਿਲ ਜਿੱਤਿਆ। ਅੰਡਰ-14 ਲੜਕੀਆਂ ਇੰਡਿਅਨ ਰਾਊਂਡ ਵਿੱਚ ਜਪਸ਼ਗੁਨ ਕੌਰ ਨੇ ਓਵਰਆਲ ਅਤੇ ਟੀਮ ਪੱਧਰ ਤੇ ਤੀਜਾ ਸਥਾਨ ਪ੍ਰਾਪਤ ਕੀਤਾ, ਏਕਮਜੋਤ ਕੌਰ, ਗੁਰਸ਼ਰਨਜੀਤ ਕੌਰ ਅਤੇ ਨਵਦੀਪ ਕੌਰ ਨੇ ਟੀਮ ਪੱਧਰ ਤੇ ਦੂਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕੀਆਂ ਕੰਪਾਉਂਡ ਰਾਊਂਡ ਵਿੱਚ ਸ਼ੁਭਰੀਤ ਕੌਰ ਗਿੱਲ ਨੇ ਓਵਰਆਲ ਅਤੇ ਟੀਮ ਪੱਧਰ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ।ਅੰਡਰ-17 ਲੜਕੀਆਂ ਕੰਪਾਉਂਡ ਰਾਊਂਡ ਤਾਨੀਆ ਸਿੰਘ ਅਤੇ ਪਾਲਪ੍ਰੀਤ ਕੌਰ ਨੇ ਟੀਮ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਇਸ ਦੇ ਨਾਲ ਹੀ ਤਾਨੀਆ ਸਿੰਘ ਨੇ ਓਵਰਆਲ ਤੀਸਰਾ ਸਥਾਨ ਪ੍ਰਾਪਤ ਕੀਤਾ।ਅੰਡਰ-21 ਲੜਕੀਆਂ ਇੰਡੀਅਨ ਰਾਊਂਡ ਵਿੱਚ ਯਸ਼ਵੀ, ਨਵਨੀਤ ਕੌਰ, ਫਲਕ ਬਾਵਾ ਨੇ ਟੀਮ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਓਵਰਆਲ ਪੁਜੀਸ਼ਨਾਂ ਵਿੱਚ ਯਸ਼ਵੀ ਪਹਿਲੇ, ਨਵਨੀਤ ਕੌਰ ਦੂਸਰੇ ਅਤੇ ਫਲਕ ਬਾਵਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਅੰਡਰ-14 ਲੜਕੀਆਂ ਰਿਕਰਵ ਰਾਊਂਡ ਵਿੱਚ ਯਸ਼ਪ੍ਰੀਤ ਕੌਰ ਨੇ ਓਵਰਆਲ ਅਤੇ ਟੀਮ, ਦੋਨੋ ਪੱਧਰਾਂ ਤੇ ਦੂਸਰਾ ਸਥਾਨ ਪ੍ਰਾਪਤ ਕੀਤਾ।ਅੰਡਰ-14 ਲੜਕੇ ਇੰਡਿਅਨ ਰਾਊਂਡ ਵਿੱਚ ਜਤਿੰਦਰ ਸਿੰਘ, ਤਣਵੀਰ ਸਿੰਘ, ਸਮਰ ਬਿਰਜਾ ਨੇ ਟੀਮ ਪੱਧਰ ਤੇ ਪਹਿਲਾ ਅਤੇ ਓਵਰਆਲ ਦੂਸਰਾ, ਚੌਥਾ ਅਤੇ ਪੰਜਵਾ ਸਥਾਨ ਹਾਸਿਲ ਕੀਤਾ। ਅੰਡਰ-14 ਲੜਕੇ ਰਿਕਰਵ ਰਾਊਂਡ ਵਿੱਚ ਕਰਨਵੀਰ ਸਿੰਘ ਨੇ ਓਵਰਆਲ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੇ ਇੰਡਿਅਨ ਰਾਊਂਡ ਵਿੱਚ ਵਿਕਾਸ ਸੈਣੀ ਨੇ ਟੀਮ ਪੱਧਰ ਤੇ ਦੂਸਰਾ ਅਤੇ ਓਵਰਆਲ ਤੀਸਰਾ ਸਥਾਨ ਹਾਸਿਲ ਕੀਤਾ। ਅੰਡਰ-17 ਲੜਕੇ ਕੰਪਾਉਂਡ ਰਾਊਂਡ ਵਿੱਚ ਰਿਪਜੋਤ ਸਿੰਘ ਨੇ ਟੀਮ ਪੱਧਰ ਤੇ ਪਹਿਲਾ ਅਤੇ ਓਵਰਆਲ ਦੂਸਰਾ ਸਥਾਨ ਹਾਸਿਲ ਕੀਤਾ। ਅੰਡਰ-17 ਲੜਕੇ ਰਿਕਰਵ ਰਾਊਂਡ ਵਿੱਚ ਗੁਰਾਂਸ਼ ਸਿੰਘ ਨੇ ਟੀਮ ਪੱਧਰ ਤੇ ਪਹਿਲਾ ਅਤੇ ਓਵਰਆਲ ਤੀਸਰਾ ਸਥਾਨ ਹਾਸਿਲ ਕੀਤਾ। ਅੰਡਰ-21 ਲੜਕੇ ਇੰਡਿਅਨ ਰਾਊਂਡ ਵਿੱਚ ਸਹਿਜਵੀਰ ਸਿੰਘ ਅਤੇ ਗੁਰਸ਼ਰਨ ਸਿੰਘ ਨੇ ਟੀਮ ਪੱਧਰ ਤੇ ਪਹਿਲਾ ਅਤੇ ਓਵਰਆਲ ਪਹਿਲਾ ਤੇ ਪੰਜਵਾ ਸਥਾਨ ਹਾਸਿਲ ਕੀਤਾ। ਅੰਡਰ-21 ਲੜਕੇ ਰਿਕਰਵ ਰਾਊਂਡ ਵਿੱਚ ਏਕਮਵੀਰ ਸਿੰਘ ਅਤੇ ਦੇਵਵ੍ਰਤ ਸੈਣੀ ਨੇ ਟੀਮ ਪੱਧਰ ਪਹਿਲਾ ਅਤੇ ਓਵਰਆਲ ਤੀਸਰਾ ਅਤੇ ਚੌਥਾ ਸਥਾਨ ਹਾਸਿਲ ਕੀਤਾ, ਇਸ ਦੇ ਨਾਲ ਹੀ ਗੁਰਵੀਰ ਸਿੰਘ ਸੰਘਾ ਨੇ ਟੀਮ ਪੱਧਰ ਤੇ ਦੂਸਰਾ ਅਤੇ ਓਵਰਆਲ ਪੰਜਵਾ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਬੀ.ਬੀ.ਐਸ. ਦੇ ਵਿਦਿਆਰਥੀਆਂ ਨੇ 18 ਗੋਲਡ, 16 ਸਿਲਵਰ ਅਤੇ 14 ਬ੍ਰੌਂਜ਼ ਮਿਲਾ ਕੇ ਕੁਲ 48 ਮੈਡਲ ਜਿੱਤੇ ਅਤੇ ਇਹ 23 ਖਿਡਾਰੀ ਆਉਣ ਵਾਲੇ ਸਮੇਂ ਵਿੱਚ ਅਮ੍ਰਿਤਸਰ ਵਿਖੇ ਹੋਣ ਜਾ ਰਹੇ ਖੇਡਾਂ ਵਤਨ ਪੰਜਾਬ ਦੀਆਂ ਦੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਇਹ ਕਾਮਯਾਬੀ ਨਾ ਸਿਰਫ਼ ਵਿਦਿਆਰਥੀਆਂ ਦੀ ਮਿਹਨਤ ਦਾ ਨਤੀਜਾ ਹੈ, ਸਗੋਂ ਸਕੂਲ ਦੇ ਉਸ ਵਚਨਬੱਧਤਾ ਦਾ ਵੀ ਪ੍ਰਤੀਕ ਹੈ ਜਿਸ ਨਾਲ ਇਹ ਹਰ ਖੇਤਰ ਵਿੱਚ ਵਿਦਿਆਰਥੀਆਂ ਨੂੰ ਉੱਚਾਈਆਂ ‘ਤੇ ਪਹੁੰਚਾਉਣ ਲਈ ਕੰਮ ਕਰ ਰਿਹਾ ਹੈ। ਵਿਦਿਆਰਥੀਆਂ ਦੀ ਮਿਹਨਤ ਤੇ ਲਗਨ ਦਾ ਸਨਮਾਨ ਕਰਨ ਲਈ, ਉਨ੍ਹਾਂ ਨੂੰ ਸਵੇਰੇ ਦੀ ਸਭਾ ਦੌਰਾਨ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਅਤੇ ਵਾਇਸ ਪ੍ਰਿੰਸੀਪਲ ਡਾ. ਨਿਧੀ ਬਰਾੜ ਨੇ ਸਾਰੇ ਵਿਦਿਆਰਥੀਆਂ ਅਤੇ ਆਰਚਰੀ ਕੋਚ ਧਰਮਿੰਦਰ ਸਿੰਘ ਨੂੰ ਵਧਾਈ ਦਿੱਤੀ ਅਤੇ ਰਾਜ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਜ਼ਿਕਰਯੋਗ ਹੈ ਕਿ ਸਕੂਲ ਹਮੇਸ਼ਾਂ ਵਿਦਿਆਰਥੀਆਂ ਨੂੰ ਸਰਵੋਤਮ ਸਹੂਲਤਾਂ ਮੁਹੱਈਆ ਕਰਾਉਣ ਲਈ ਯਤਨਸ਼ੀਲ ਹੈ ਅਤੇ ਉੱਚ ਪੱਧਰੀ ਕੋਚਾਂ, ਜਿਵੇਂ ਕਿ ਸ਼੍ਰੀ ਧਰਮਿੰਦਰ ਸਿੰਘ, ਦੀ ਮਾਰਗਦਰਸ਼ਨ ਹੇਠ ਹੀ ਇਹ ਬੱਚੇ ਵੱਡੀਆਂ ਕਾਮਯਾਬੀਆਂ ਹਾਸਲ ਕਰ ਰਹੇ ਹਨ।