Latest News & Updates

ਬਲੂਮਿੰਗ ਬਡਜ਼ ਸਕੂਲ ਮੋਗਾ ਦੀਆਂ ਐਨ.ਸੀ.ਸੀ. ਕੈਡਿਟਸ ਨੇ ਸਲਾਨਾ ਸਿਖਲਾਈ ਕੈਂਪ ਵਿੱਚ ਲਿਆ ਹਿੱਸਾ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ਼ ਵਿੱਚ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ 5ਵੀਂ ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਕੈਡਿਟਸ ਦਾ ਵਿੰਗ ਚੱਲਦਾ ਆ ਰਿਹਾ ਹੈ। ਇਸ ਵਿੰਗ ਦੀਆਂ 13 ਐੱਨ.ਸੀ.ਸੀ. ਗਰਲਜ਼ ਕੈਡਿਟਸ ਵੱਲੋਂ ਵੱਲੋਂ ਕੇਅਰ ਟੇਕਰ ਮੈਡਮ ਅਮਨਦੀਪ ਕੌਰ ਦੀ ਅਗੁਵਾਈ ਹੇਠ ਐੱਸ.ਡੀ. ਕਾਲਜ ਫਾਰ ਵੋਮੈਨ, ਮੋਗਾ ਵਿਖੇ 6 ਅਕਤੂਬਰ ਤੋਂ 13 ਅਕਤੂਬਰ ਤੱਕ ਚੱਲੇ ਅੱਠ ਦਿਨਾਂ ਦੇ ਸਲਾਨਾ ਸਿਖਲਾਈ ਕੈਂਪ ਵਿੱਚ ਸ਼ਿਰਕਤ ਕੀਤੀ ਗਈ। ਇਸ ਸਲਾਨਾ ਕੈਂਪ ਦੀ ਰਹਿਨੁਮਾਈ ਕਮਾਂਡਿੰਗ ਅਫਸਰ ਕਰਨਲ ਰਾਜਬੀਰ ਸਿੰਘ ਸ਼ੈਰੋਂ ਦੁਆਰਾ ਕੀਤੀ ਗਈ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਇਸ ਸਲਾਨਾ ਸਿਖਲਾਈ ਕੈਂਪ ਵਿੱਚ ਯੂਨਿਟ ਅਧੀਨ ਆਉਂਦੇ 20 ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ 471 ਕੈਡਿਟਸ ਨੇ ਹਿੱਸਾ ਲਿਆ। ਇਸ ਕੈਂਪ ਦੌਰਾਨ ਕੈਡਿਟਸ ਨੂੰ ਮੈਪ ਰੀਡਿੰਗ, ਹਥਿਆਰਾਂ ਬਾਰੇ ਸਿਖਲਾਈ, ਫਾਇਰਿੰਗ, ਡਰਿੱਲ, ਲੀਡਰਸ਼ਿਪ ਆਦਿ ਬਾਰੇ ਜਾਣਕਾਰੀ ਦਿੱਤੀ ਗਈ। ਟਰੇਨਿੰਗ ਵਿੱਚ ਰੋਜ਼ ਸਵੇਰੇ ਪੀ.ਟੀ. ਅਤੇ ਕਸਰਤ ਹੁੰਦੀ ਸੀ, ਉਸ ਤੋਂ ਬਾਅਦ ਥਿਊਰੀ ਦੀਆਂ ਕਲਾਸਾਂ ਲਗਦੀਆਂ ਸਨ ਅਤੇ ਸ਼ਾਮ ਵੇਲੇ ਸੱਭਿਆਚਰਕ ਗਤੀਵਿਧੀਆਂ ਦੇ ਨਾਲ-ਨਾਲ ਜ਼ੁਬਾਨੀ ਟੈਸਟ ਆਦਿ ਕਰਵਾਏ ਗਏ। ਇਸ ਤੋਂ ਇਲਾਵਾ ਕੈਡਿਟਸ ਨੂੰ ਪ੍ਰੈਕਟੀਕਲ ਤੌਰ ਤੇ ਮੁਸ਼ਕਿਲ ਹਲਾਤਾਂ ਵਿੱਚੋਂ ਨਿੱਕਲਣ ਲਈ ਕਈ ਤਰ੍ਹਾਂ ਦੇ ਸਿਖਾਏੇ ਗਏ। ਸਿਖਲਾਈ ਕੈਂਪ ਦੇ ਅੰਤਿਮ ਦਿਨ ਗਰੁੱਪ ਕਮਾਂਡਰ ਬ੍ਰਿਗੇਡੀਅਰ ਜਸਜੀਤ ਘੂੰਮਣ ਵੱਲੋਂ ਕੈਡਿਟਸ ਦੀ ਹੌਂਸਲਾ ਅਫਜ਼ਾਈ ਕੀਤੀ ਗਈ ਅਤੇ ਸਾਰੇ ਕੈਡਿਟਸ ਨੂੰ ‘ਏ’ ਲੈਵਲ ਸਰਟੀਫਿਕੇਟ ਵੰਡੇ ਗਏ। ਸਕੂਲ ਵਿੱਚ ਸਵੇਰ ਦੀ ਸਭਾ ਮੌਕੇ ਸਕੂਲ ਪ੍ਰਿੰਸੀਪਲ ਵੱਲੋਂ ਇਹਨਾਂ 13 ਗਰਲਜ਼ ਕੈਡਿਟਸ ਦਾ ਸਟੇਜ ਤੇ ਬੁਲਾ ਕੇ ਸਨਮਾਨ ਕੀਤਾ ਗਿਆ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਵੱਲੋਂ ਇਹਨਾਂ 13 ਗਰਲਜ਼ ਕੈਡਿਟਸ ਨੂੰ ਉਚੇਚੇ ਤੌਰ ਤੇ ਵਧਾਈ ਦਿੱਤੀ ਗਈ। ਉਹਨਾਂ ਇਹ ਵੀ ਦੱਸਿਆ ਕਿ ਐੱਨ.ਸੀ.ਸੀ. ਭਾਰਤੀ ਫੌਜ਼ ਦਾ ਹਿੱਸਾ ਬਣਨ ਲਈ ਇੱਕ ਸਰਲ ਰਸਤਾ ਹੈ। ਇਸ ਤੋਂ ਇਲਾਵਾ ਐੱਨ.ਸੀ.ਸੀ. ਸਾਨੂੰ ਜੀਵਨ ਵਿੱਚ ਅਨੁਸ਼ਾਸਿਤ ਰਹਿਣ, ਆਤਮ ਨਿਰਭਰ ਹੋਣ ਅਤੇ ਮੁਸ਼ਕਲ ਹਲਾਤਾਂ ਵਿੱਚ ਵੀ ਅੱਗੇ ਵਧਣ ਲਈ ਭਰਪੂਰ ਸਿਖਲਾਈ ਦਿੰਦੀ ਹੈ। ਉਹਨਾਂ ਦੁਆਰਾ ਸਾਰੀਆਂ ਗਰਲਜ਼ ਕੈਡਿਟਸ ਲਈ ਇੱਕ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ।

Comments are closed.