Latest News & Updates

ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ ਨੈਸ਼ਨਲ ਐਜ਼ੂਕੇਸ਼ਨ ਡੇਅ ਮੌਕੇ ਮੋਲਾਨਾ ਅਬੁਲ ਕਲਾਮ ਆਜ਼ਾਦ ਨੂੰ ਕੀਤਾ ਯਾਦ

ਸਥਾਨਕ ਸ਼ਹਿਰ ਮੋਗਾ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਅੱਜ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਸੰਸਥਾ ਵਿੱਚ ਵਿਸ਼ੇਸ਼ ਸਭਾ ਦੋਰਾਨ ਵਿਦਿਆਰਥੀਆਂ ਵੱਲੋਂ ਨੈਸ਼ਨਲ ਐਜੁਕੇਸ਼ਨ ਡੇ ਮਨਾਇਆ ਗਿਆ। ਇਹ ਵਿਸ਼ੇਸ ਦਿਵਸ ਮਨਾਉਂਦੇ ਹੋਏ ਵਿਦਿਆਰਥੀਆਂ ਵੱਲੋਂ ਸੁੰਦਰ ਚਾਰਟ ਬਣਾਏ ਗਏ ਤੇ ਮੋਲਾਨਾ ਅਬੁਲ ਕਲਾਮ ਆਜ਼ਾਦ ਨੂੰ ਯਾਦ ਕੀਤਾ ਗਿਆ। ਵਿਦਿੳਾਰਥੀਆਂ ਨੇ ਆਰਟੀਕਲ ਪੇਸ਼ ਕਰਦਿਆਂ ਦੱਸਿਆ ਕਿ ਭਾਰਤ ਵਿੱਚ 11 ਨਵੰਬਰ ਨੂੰ ਰਾਸ਼ਟਰੀ ਸਿੱਖਿਆ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ। ਇਸ ਦਿਨ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਭਾਰਤ ਰਤਨ, ਮੌਲਾਨਾ ਅਬੁਲ ਕਲਾਮ ਅਜ਼ਾਦ ਦੀ ਜਯੰਤੀ ਹੁੰਦੀ ਹੈ। ਮਨੁੱਖੀ ਸਰੋਤ ਵਿਕਾਸ ਮੰਤਰਾਲਾ ਹਰ ਸਾਲ ਰਾਸ਼ਟਰੀ ਸਿੱਖਿਆ ਦਿਵਸ ਲਈ ਵੱਖਰਾ ਥੀਮ ਤੈਅ ਕਰਦਾ ਹੈ। ਇਸ ਸਾਲ 2022 ਦਾ ਥੀਮ “ਕੋਰਸ ਬਦਲਣਾ, ਸਿੱਖਿਆ ਨੂੰ ਬਦਲਣਾ” ਹੈ। ਇਹ ਵਿਸ਼ਾ ਦਰਸਾਉਂਦਾ ਹੈ ਕਿ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਕਰਨ ਅਤੇ ਇਸਨੂੰ ਮੌਜੂਦਾ ਸਮੇਂ ਦੇ ਅਨੁਕੂਲ ਬਣਾਉਣ ਦੀ ਲੋੜ ਹੈ। ਮੌਲਾਨਾ ਅਬੁੱਲ ਕਲਾਮ ਅਜ਼ਾਦ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੱਸਿਆ ਕਿ ਉਹ ਅਫਗਾਨ ਉਲੇਮਾਓ ਦੇ ਖਾਨਦਾਨ ਨਾਲ ਸਬੰਧ ਰੱਖਦੇ ਸਨ। ਉਹਨਾਂ ਦਾ ਜਨਮ ਸਾਊਦੀ ਅਰਬ ਦੇ ਮੱਕਾ ਵਿੱਚ ਹੋਇਆ। ਸਮਾਜ ਸੇਵਕ ਅਤੇ ਸਵਤੰਤਰਤਾ ਸੈਨਾਨੀ ਮੌਲਾਨਾ ਅਬੁੱਲ ਕਲਾਮ ਨੇ ਭਾਰਤ ਦੀ ਸਿੱਖਿਆ ਨੀਤੀ ਨੂੰ ਉੱਚ ਸਿੱਖਿਆ ਨੀਤੀ ਵਿੱਚ ਬਦਲਣ ਵਿੱਚ ਕਾਫੀ ਕੰਮ ਕੀਤਾ। ਮਹਾਤਮਾ ਗਾਂਧੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਵਿੱਚ ਸ਼ਾਮਲ ਹੋਣ ਵਾਲੇ ਮੌਲਾਨਾ ਅਬੁੱਲ ਕਲਾਮ ਅਜ਼ਾਦ ਭਾਰਤ ਦੇ ਬਟਵਾਰੇ ਦੇ ਘੋਰ ਵਿਰੋਧੀ ਸਨ। ਮੌਲਾਨਾ ਅਬੁੱਲ ਕਲਾਮ ਅਜ਼ਾਦ ਨੇ ਭਾਰਤ ਵਿੱਚ ਸਿੱਖਿਆ ਨੀਤੀ ਅਤੇ ਰਾਸ਼ਟਰ ਨਿਰਮਾਨ ਵਿੱਚ ਮਹਾਨ ਯੋਗਦਾਨ ਦਿੱਤਾ। ਇਸ ਲਈ ਅਬੁੱਲ ਕਲਾਮ ਦੀ ਜਯੰਤੀ ਦੇ ਦਿਨ 11 ਨਵੰਬਰ ਨੂੰ ਰਾਸ਼ਟਰੀ ਸਿੱਖਿਆ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਦੋਰਾਨ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਵਾਧਾ ਕਰਦਿਆਂ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਮੌਲਾਨਾ ਅਬੁੱਲ ਕਲਾਮ ਅਜ਼ਾਦ ਨੇ 1947 ਤੋਂ 1958 ਤੱਕ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਮੰਤਰੀ ਮੰਡਲ ਵਿੱਚ ਸਿੱਖਿਆ ਮੰਤਰੀ ਦੇ ਰੂਪ ਵਿੱਚ ਦੇਸ਼ ਦੀ ਸੇਵਾ ਕੀਤੀ। ਉਹ ਇੱਕ ਸੁਧਾਰਕ ਅਤੇ ਸਵਤੰਤਰਾ ਸੈਨਾਨੀ ਸਨ। ਮੌਲਾਨਾ ਅਬੁਲ ਕਲਾਮ ਅਜ਼ਾਦ ਕੇਵਲ ਇੱਕ ਵਿਦਵਾਨ ਨਹੀਂ ਸਨ ਸਗੋਂ ਸਿੱਖਿਆ ਦੇ ਨਾਲ ਰਾਸ਼ਟਰ ਦੇ ਨਿਰਮਾਣ ਲਈ ਪ੍ਰਤੀਬੱਧ ਸਨ। ਉਹਨਾਂ ਨੇ 14 ਸਾਲ ਤੱਕ ਦੇ ਬੱਚਿਆਂ ਲਈ ਮੁਫਤ ਸਿੱਖਿਆ ਦੇ ਅਧਿਕਾਰ ਦੀ ਵਕਾਲਤ ਕੀਤੀ। ਉਹਨਾਂ ਦਾ ਦ੍ਰਿਸ਼ਟੀਕੋਣ ਪ੍ਰਾਇਮਰੀ ਸਿੱਖਿਆ ਅਤੇ ਲੜਕੀਆਂ ਦੀ ਸਿੱਖਿਆ ਦਾ ਸਮਰਥਨ ਕਰਕੇ ਅਨਪੜ੍ਹਤਾ ਨੂੰ ਖ਼ਤਮ ਕਰਨਾ ਸੀ। ਵਿਦਿਅਕ ਖੇਤਰ ਵਿੱਚ ਉਹਨਾਂ ਦੀ ਸਭ ਤੋਂ ਮਹੱਤਵਪੂਰਨ ਪ੍ਰਾਪਤੀ 1951 ਵਿੱਚ ਪਹਿਲੀ ਆਈ.ਆਈ.ਟੀ. ਅਤੇ 1953 ਵਿੱਚ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੀ ਸਥਾਪਨਾ ਹੈ। ਇਸ ਲਈ ਸਿੱਖਿਆ ਦੇ ਖੇਤਰ ਵਿੱਚ ਉਹਨਾਂ ਦੇ ਯੋਗਦਾਨ ਦਾ ਸਨਮਾਨ ਕਰਨ ਲਈ 11 ਸਤੰਬਰ, 2008 ਨੂੰ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਉਨ੍ਹਾਂ ਦੇ ਜਨਮ ਦਿਨ ਨੂੰ ਰਾਸ਼ਟਰੀ ਸਿੱਖਿਆ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ। 2008 ਤੋਂ ਭਾਰਤ ਵਿੱਚ ਹਰ ਸਾਲ, ਰਾਸ਼ਟਰੀ ਸਿੱਖਿਆ ਦਿਵਸ ਨੂੰ ਛੁੱਟੀ ਘੋਸ਼ਿਤ ਕੀਤੇ ਬਿਨਾਂ ਮਨਾਇਆ ਜਾਂਦਾ ਹੈ।

Comments are closed.