Latest News & Updates

ਬਲੂਮਿੰਗ ਬਡਜ਼ ਸਕੂਲ ਦੀ ਵਿਦਿਆਰਥਣ ਸ਼ੁਭਨੀਤ ਕੌਰ ਵੱਲੋਂ ‘ਯੁਨਾਇਟਡ ਨੇਸ਼ਨਜ਼ ਸਿਮੁਲੇਸ਼ਨ ਕਾਨਫਰੈਂਸ’ ਥਾਈਲੈਂਡ ਵਿਖੇ ਕੀਤੀ ਸ਼ਿਰਕਤ

ਸ਼ੁਭਨੀਤ ਕੌਰ ਪੂਰੀ ਕਾਨਫਰੈਂਸ ਵਿੱਚ ਸਭ ਤੋਂ ਛੋਟੀ ਉਮਰ ਦੀ ਪ੍ਰਤੀਨਿਧੀ ਸੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਦਾ ਨਾਲ-ਨੋਲ ਹੋਰ ਵੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਗਤੀਵਿਧੀਆਂ ਵਿੱਚ ਆਪਣਾ ਪਰਚਮ ਉੱਚਾ ਕਰਦਾ ਆ ਰਿਹਾ ਹੈ। ਸਕੂਲ ਦੀ ਬਾਰ੍ਹਵੀਂ ਕਲਾਸ ਦੀ ਵਿਦਿਆਰਥਣ ਸ਼ੁਭਨੀਤ ਕੌਰ ਨੇ ਪਿਛਲੇ ਦਿਨੀ ਥਾਈਲੈਂਡ ਵਿਖੇ ਹੋਈ ਯੁਨਾਇਟਡ ਨੇਸ਼ਨਜ਼ ਸਿਮੁਲੇਸ਼ਨ ਕਾਨਫਰੇਂਸ ਵਿੱਚ ਭਾਰਤ ਦੇ ਪ੍ਰਤੀਨਿਧੀ ਦੇ ਤੌਰ ਤੇ ਸ਼ਿਰਕਤ ਕਰਕੇ ਜ਼ਿਲੇ ਅਤੇ ਸਕੂਲ ਦੇ ਨਾਮ ਨੂੰ ਹੋਰ ਵੀ ਉੱਚਾ ਕੀਤਾ ਹੈ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ 4 ਨਵੰਬਰ ਤੋਂ 7 ਨਵੰਬਰ ਤੱਕ ਥਾਈਲੈਂਡ ਦੇ ਬੈਂਕਾਕ ਵਿਖੇ, ਪ੍ਰਿੰਸ ਪੈਲੇਸ ਹੋਟਲ ਵਿੱਚ ਹੋਈ ਬੈਸਟ ਡਿਪਲੋਮੈਟਸ ਐਸੋਸੀਏਸ਼ਨ ਦੀ ਯੁਨਾਇਟਡ ਨੇਸ਼ਨਜ਼ ਸਿਮੁਲੇਸ਼ਨ ਕਾਨਫਰੇਂਸ ਵਿੱਚ ਸਕੂਲ ਦੀ ਬਾਰ੍ਹਵੀਂ ਕਲਾਸ ਦੀ ਵਿਦਿਆਰਥਣ ਸ਼ੁੱਭਨੀਤ ਕੌਰ ਨੇ ਭਾਰਤੀ ਨਮਾਇੰਦੇ ਦੇ ਤੌਰ ਤੇ ਸ਼ਿਰਕਤ ਕੀਤੀ। ਇਸ ਕਾਨਫਰੇਂਸ ਵਿੱਚ ਸ਼ੁੱਭਨੀਤ ਕੌਰ ਨੇ ਨਿਰਪੱਖ ਭਾਰਤੀ ਦੇ ਤੌਰ ਤੇ ਆਈਸਲੈਂਡ ਦੇ ਅੰਬੈਸਡਰ ਵਜੋਂ ਇਜ਼ਰਾਈਲ-ਫਿਲਸਤੀਨ ਟਕਰਾਅ ਬਾਰੇ ਆਪਣੇ ਵਿੱਚਾਰ ਪੇਸ਼ ਕੀਤੇ। ਇਸ ਸ਼ਾਂਤਮਈ ਕਾਨਫਰੇਂਸ ਵਿੱਚ ਭਾਰਤ ਤੋਂ ਇਲਾਵਾ ਪਾਕੀਸਤਾਨ, ਸਾਊਦੀ ਅਰਬ, ਦੂਬਈ, ਲਿਬਨਾਨ, ਸੁਡਾਨ, ਮੱਧ ਅਫਰੀਕਨ, ਦੱਖਣੀ ਅਫਰੀਕਨ ਅਤੇ ਮਿਡਲ ਈਸਟ ਦੇ 70 ਮੁਲਕਾਂ ਦੇ 200 ਦੇ ਕਰੀਬ ਨਮਾਇਂਦਿਆਂ ਨੇ ਹਿੱਸਾ ਲਿਆ। ਜਿਸ ਵਿੱਚ ਕੇਵਲ ਸ਼ੁਭਨੀਤ ਕੌਰ ਸਭ ਤੋਂ ਘੱਟ ਉਮਰ ਦੀ ਪ੍ਰਤੀਨਿਧੀ ਸੀ ਤੇ ਬਾਕੀ ਸਾਰੇ ਪ੍ਰਤੀਨਿਧੀ ਕਿਸੇ ਨਾ ਕਿਸੇ ਫੀਲਡ ਦੇ ਮਾਹਰ ਸਨ ਜਿਵੇਂ ਕਿ ਕਈ ਵਕੀਲ, ਪ੍ਰੌਫੈਸਰ ਤੇ ਹੋਰ ਮਾਹਰ ਸਨ। ਜਾਣਕਾਰੀ ਦਿੰਦਿਆਂ ਸ਼ੁਭਨੀਤ ਕੌਰ ਨੇ ਦੱਸਿਆ ਕਿ ਇਸ ਕਾਨਫਰੇਂਸ ਵਿੱਚ ਚਰਚਾ ਦਾ ਮੁੱਖ ਵਿਸ਼ਾ ਫਿਲਸਤੀਨ ਦੇ ਕਬਜ਼ੇ ਵਾਲੇ ਇਲਾਕਿਆਂ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਇਜ਼ਰਾਈਲ-ਫਿਲਸਤੀਨ ਦਾ ਆਪਸੀ ਟਕਰਾਅ ਸੀ। ਇਸ ਮੁਧੇ ਉੱਪਰ ਸ਼ਿਰਕਤ ਕਰਨ ਵਾਲੇ 70 ਮੁਲਕਾਂ ਵਿੱਚੋਂ 50 ਮੁਲਕ ਨਿਰਪੱਖ ਰਹੇ, 4 ਮੁਲਕ ਫਿਲਸਤੀਨ ਦੇ ਵਿਰੁੱਧ ਅਤੇ 16 ਮੁਲਕਾਂ ਨੇ ਫਿਲਸਤੀਨ ਦੇ ਹੱਕ ਵਿੱਚ ਵਿਚਾਰ ਪੇਸ਼ ਕੀਤੇ। ਭਾਰਤ ਦਾ ਨਜ਼ਰੀਆ ਇਸ ਮੁੱਧੇ ਉੱਪਰ ਨਿਰਪੱਖ ਸੀ। ਇਸ ਕਾਨਫਰੇਂਸ ਵਿੱਚ ਭਾਰਤ ਵੱਲੋਂ ਸ਼ੁਭਨੀਤ ਕੌਰ ਦੇ ਨਾਲ 20 ਨੁਮਾਇੰਦਿਆਂ ਦੇ ਵਫਦ ਨੇ ਹਿੱਸਾ ਲਿਆ ਜਿਸ ਲਈ ਭਾਰਤ ਨੂੰ ‘ਦੀ ਲਾਰਜੈਸਟ ਡੇਲੀਗੇਸ਼ਨ’ ਅਵਾਰਡ ਨਾਲ ਸਨਮਾਨਿਆ ਗਿਆ। ਇਸ ਵਫਦ ਵਿੱਚ 17 ਲੋਕ ਕੁਆਲੀਫਾਈਡ ਡਾਕਟਰ, ਇੰਜੀਨੀਅਰ ਅਤੇ ਵਕੀਲ ਅਤੇ ਤਿੰਨ ਵਿਦਿਆਰਥੀ ਸਨ ਜਿੰਨ੍ਹਾਂ ਵਿੱਚੋਂ ਸ਼ੁੱਭਨੀਤ ਕੌਰ ਸਭ ਤੋਂ ਛੋਟੀ ਉਮਰ ਦੀ ਭਾਗੀਦਾਰ ਸੀ ਜੋ ਕਿ ਇੱਕ ਵੱਡੀ ਪ੍ਰਾਪਤੀ ਹੈ। ਸ਼ੁੱਭਨੀਤ ਕੌਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਾਨਫਰੈਂਸ ਵਿੱਚ ਕਿਹਾ ਕਿ, “ਇਜ਼ਰਾਈਲ ਅਤੇ ਫਿਲਸਤੀਨ ਨੂੰ ਸ਼ਾਂਤੀ ਦੀ ਰਾਹ ਲੱਭਣੀ ਚਾਹੀਦੀ ਹੈ, ਯੁੱਧ ਕਰਨਾ ਠੀਕ ਨਹੀ, ਟੇਬਲ-ਟਾਕ ਰਾਹੀਂ ਸਮੱਸਿਆ ਦਾ ਹੱਲ ਲੱਭਣਾ ਹੀ ਸ਼ਾਂਤੀ ਦੇ ਹੱਕ ਵਿੱਚ ਹੈ”। ਇਸ ਕਾਨਫਰੇਂਸ ਦੀ ਰਹਿਨੁਮਾਈ ਬੈਸਟ ਡਿਪਲੋਮੈਟਸ ਦੇ ਡਾਇਰੈਕਟਰ ਜਨਰਲ ਫਵਦ ਅਲੀ ਲੰਗ੍ਹਾ ਅਤੇ ਹੈੱਡ ਆਫ ਡਿਪਲੋਮੈਟਿਕ ਐਸਕਪਰਟ ਡਾਰੀਆ ਕਿੱਸੇਲੇਵਾ ਵੱਲੋਂ ਕੀਤੀ ਗਈ। ਸ਼ੁਭਨੀਤ ਕੌਰ ਦੇ ਸਕੂਲ ਪਹੁੰਚਣ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਅਤੇ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਸ਼ੁੱਭਨੀਤ ਕੌਰ ਨੂੰ ਉਚੇਚੇ ਤੌਰ ਤੇ ਮੁਬਾਰਕਬਾਦ ਦਿੱਤੀ ਗਈ ਅਤੇ ਵਿਦਿਆਰਥਣ ਦੀ ਇਸ ਉਪਲੱਬਧੀ ਦੀ ਭਰਪੂਰ ਸ਼ਲਾਘਾ ਕੀਤੀ ਗਈ। ਸ਼ੁੱਭਨੀਤ ਕੌਰ ਦੀ ਹੌਸਲਾ ਅਫਜ਼ਾਈ ਕਰਦਿਆਂ ਉਹਨਾਂ ਕਿਹਾ ਕਿ ਇਸ ਵਿਦਿਆਰਥਣ ਦਾ ਇੱਕ ਅੰਤਰਰਾਸ਼ਟਰੀ ਮੰਚ ਤੇ ਪਹੁੰਚਣਾ ਸਕੂਲ ਲਈ ਬੜ੍ਹੇ ਹੀ ਮਾਨ ਦੀ ਗੱਲ ਹੈ ਜਿਸ ਲਈ ਇਸ ਵਿਦਿਆਰਥਣ ਦੇ ਮਾਪੇ ਅਤੇ ਅਧਿਆਪਕ ਵੀ ਵਧਾਈ ਦੇ ਪਾਤਰ ਹਨ।

Comments are closed.