ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗੁਵਾਈ ਹੇਠ ਇੱਕ ਵਾਰ ਫਿਰ ਕਾਮਯਾਬੀ ਦੀ ਨਵੀਂ ਸਿਖਰ ਤੇ ਪਹੁੰਚ ਗਿਆ ਹੈ। ਜਦੋਂ ਸੀ.ਬੀ.ਐੱਸ.ਈ. ਦਾ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ ਤਾਂ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਸਕੂਲ ਲਈ ਇਹ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਮਹਿਤਾਬ ਸਿੰਘ ਨੇ ਇੰਗਲਿਸ, ਪਰਾਂਜਲ ਤੇ ਆਰਿੲਨ ਸਿੰਗਲਾ ਨੇ ਗਣਿਤ ਤੇ ਅਕਾਸ਼ਪ੍ਰੀਤ ਕੌਰ ਨੇ ਪੰਜਾਬੀ ਵਿਚੋਂ 100 ਵਿੱਚੋਂ 100 ਅੰਕ ਹਾਸਲ ਕੀਤੇ ਤੇ ਨਤੀਜਿਆਂ ਵਿੱਚ ਚਾਰ ਚੰਨ ਲਗਾ ਦਿੱਤੇ। ਓਵਰਆਲ ਨਤੀਜਿਆਂ ਦੀ ਗੱਲ ਕਰੀਏ ਤਾਂ 20 ਵਿਦਿਆਰਥੀਆਂ ਨੇ 90% ਤੋਂ ਜਿਆਦਾ ਅੰਕ ਪ੍ਰਾਪਤ ਕਰਕੇ ਆਪਣਾ ਪਰਚਮ ਲਹਿਰਾਇਆ, ਇਹਨਾਂ ਵਿੱਚ ਮਹਿਤਾਬ ਸਿੰਘ ਨੇ 97.6% ਅੰਕ ਲੈ ਕੇ ਸਕੂਲ ਵਿੱਚ ਪਹਿਲਾ ਸਥਾਨ, ਆਰਿਅਨ ਸਿੰਗਲਾ ਨੇ 97.4% ਅੰਕ ਲੈ ਕੇ ਦੂਸਰਾ ਅਤੇ ਗੁਰਨੂਰਪ੍ਰੀਤ ਕੌਰ 96.4% ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰਾਂ ਹਰਮਨਪ੍ਰੀਤ ਕੌਰ ਨੇ 96%, ਸਿਮਰਨਪ੍ਰੀਤ ਕੌਰ ਨੇ 95.6%, ਕਰਨਦੀਪ ਸਿੰਘ ਗਿੱਲ ਨੇ 94.6%, ਗੁਰਸਿਮਰਨ ਕੌਰ ਨੇ 94%, ਵਰਦਾਨ ਅਭੀ ਨੇ 93.4%, ਵਿਸ਼ਵਜੀਤ ਕੌਰ ਸਿੱਧੂ ਨੇ 93.4%, ਪਰਾਂਜਲ ਨੇ 93%, ਪੁਨਦੀਪਕ ਕੌਰ ਨੇ 92.8%, ਗਰਿਮਾ ਅਤੇ ਗੁਰਨੀਤ ਕੌਰ ਨੇ 92.6%, ਨਮੇ ਸ਼ਰਮਾ, ਪ੍ਰਭਜੋਤ ਕੌਰ ਤੇ ਕਮਲਜੋਤ ਕੌਰ ਨੇ 92%, ਮੁਸਕਾਨਪ੍ਰੀਤ ਕੌਰ ਨੇ 91.4%, ਕੋਮਲ ਸੰਧੂ ਨੇ 90.8%, ਪਰਨੀਤ ਕੌਰ ਅਤੇ ਪ੍ਰਥਮ ਨੇ 90% ਅੰਕ ਹਾਸਲ ਕੀਤੇ। ਇਸ ਤਰ੍ਹਾਂ 56 ਵਿਦਿਆਰਥੀਆਂ ਨੇ 80 ਤੋਂ 90% ਅੰਕ ਹਾਸਲ ਕੀਤੇ, ਜਿਨ੍ਹਾਂ ਵਿੱਚ ਗੁਰਪ੍ਰੀਤ ਕੌਰ 89.6%, ਅਰਸ਼ਦੀਪ ਸਿੰਘ ਜੋਹਲ ਨੇ 89.4%, ਰਬਾਜ਼ ਸਿੰਘ ਨੇ 89.2%, ਵਿਪਨਪ੍ਰੀਤ ਨੇ 89.6%, ਜਪਨੀਤ ਤੇ ਪ੍ਰਭਦੀਪ ਸਿੰਘ ਨੇ 89%, ਹਰਕਰਨ ਸਿੰਘ ਸੰਧੂ ਨੇ 88.6%, ਨਵਨੀਤ ਕੌਰ ਨੇ 88.2%, ਦਿਲਜੋਤ ਕੌਰ ਨੇ 88%, ਨਵਜੋਤ ਕੌਰ ਤੇ ਹੁਨਰਦੀਪ ਕੌਰ ਗਿੱਲ ਨੇ 87.4%, ਕਮਲਜੀਤ ਕੌਰ, ਅਕਾਸ਼ਪ੍ਰੀਤ ਕੌਰ ਤੇ ਨਵਨੀਤ ਕੌਰ ਜੋਹਲ ਨੇ 87.2%, ਮਹਿਕਪ੍ਰੀਤ ਕੌਰ ਨੇ 87%, ਸਾਹਿਲ ਰਤਨ ਅਤੇ ਮਨਪ੍ਰੀਆ ਕੌਰ ਨੇ 86.8%, ਰੋਮਨਦੀਪ ਸਿੰਘ ਨੇ 86%, ਗੁਰਜੋਤ ਸਿੰਘ ਸਿੱਧੂ, ਪ੍ਰਭਦੀਪ ਕੌਰ ਤੇ ਅਭਿਸ਼ੇਕਪ੍ਰੀਤ ਸਿੰਘ ਨੇ 85.8%, ਸ਼ਰਨਪ੍ਰੀਤ ਸਿੰਘ ਤੇ ਅਰਸ਼ਦੀਪ ਕੌਰ ਨੇ 85.6%, ਨਵਦੀਪ ਕੌਰ ਨੇ 85.4% ਅੰਕ ਹਾਸਲ ਕੀਤੇ। ਇਸ ਤੋਂ ਇਲਾਵਾ 50 ਤੋਂ ਵੱਧ ਵਿਦਿਆਰਥੀਆਂ ਨੇ 70% ਤੋਂ 80% ਅੰਕ ਪ੍ਰਾਪਤ ਕੀਤੇ ਅਤੇ 22 ਵਿਦਿਆਰਥੀਆਂ ਨੇ 60% ਤੋਂ 70% ਅੰਕ ਪ੍ਰਾਪਤ ਕੀਤੇ। ਇਸ ਤਰਾਂ ਬਲੂਮਿੰਗ ਬਡਜ਼ ਸਕੂਲ ਦਾ ਨਤੀਜਾ 100 ਫੀਸਦੀ ਰਿਹਾ ਅਤੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਸਕੂਲ ਪ੍ਰਿੰਸਪਿਲ ਡਾ. ਹਮੀਲੀਆ ਰਾਣੀ ਨੇ ਬੱਚਿਆਂ ਅਤੇ ਅਧਿਆਪਕਾਂ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ। ਉਹਨਾਂ ਕਿਹਾ ਇਸ ਸ਼ਾਨਦਾਰ ਨਤੀਜੇ ਨੇ ਸਕੂਲ਼ ਦਾ ਨਾਮ ਹੋਰ ਵੀ ਰੌਸ਼ਨ ਕਰ ਦਿੱਤਾ ਹੈ। ਲਾਕਡਾਉਨ ਦੇ ਸਮੇਂ ਦੋਰਾਨ ਵੀ ਅਧਿਆਪਕਾਂ ਵੱਲੋਂ ਲਗਾਤਾਰ ਵਿਦਿਆਰਥੀਆਂ ਦੀ ਪੜਾਈ ਜਾਰੀ ਰੱਖੀ ਗਈ ਤੇ ਵਿਦਿਆਰਥੀਆਂ ਨੇ ਵੀ ਆਨਲਾਇਨ ਕਲਾਸਾਂ ਦੇ ਬਾਵਜੂਦ ਸਖਤ ਮੇਹਨਤ ਕੀਤੀ ਜਿਸ ਦੇ ਕਾਰਨ ਹੀ ਸਕੂਲ ਦਾ ਨਤੀਜਾ 100% ਰਿਹਾ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਕਿਹਾ ਦਸਵੀਂ ਕਲਾਸ ਦਾ ਨਤੀਜਾ ਹਰੇਕ ਵਿਦਿਆਰਥੀ ਦੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਦਸਵੀਂ ਤੋਂ ਬਾਅਦ ਹੀ ਵਿਦਿਆਰਥੀ ਆਪਣੇ ਸੁਪਨਿਆਂ ਦੇ ਅਨੁਸਾਰ ਆਪਣੀ ਅੱਗੇ ਦੀ ਪੜਾਈ ਦੀ ਚੋਣ ਕਰਦੇ ਹਨ ਤਾਂ ਜੋ ਆਪਣੇ ਮਨਪਸੰਦ ਖੇਤਰ ਵਿੱਚ ਤਰੱਕੀ ਕਰਕੇ ਇੱਕ ਸੁਨਹਿਰਾ ਭਵਿੱਖ ਹਾਸਲ ਕਰ ਸਕਣ। ਇਸ ਮੌਕੇ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਨੂੰ ਅਗਲੀ ਪੜ੍ਹਾਈ ਲਈ ਸ਼ੁੱਭਕਾਮਨਾਵਾਂ ਦਿੱੱਤੀਆਂ ਅਤੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਦਾ ਮੂੰਹ ਮਿੱਠਾ ਕਰਵਾਇਆ।
Comments are closed.