Latest News & Updates

ਬਲੂਮਿੰਗ ਬਡਜ਼ ਸਕੂਲ਼ ਨੂੰ ਮਿਲਿਆ “ਬੈਸਟ ਸਕੂਲ ਅਕੈਡਮਿਕ ਪਰਫਾਰਮੈਂਸ” ਦਾ ‘ਫੈਪ’ ਨੈਸ਼ਨਲ ਅਵਾਰਡ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਤਰੱਕੀਆਂ ਦੇ ਰਾਹ ਤੇ ਅੱਗੇ ਵੱਧਦੀ ਜਾ ਰਹੀ ਹੈ, ਨੇ ਨਿਜੀ ਵਿਦਿਅਕ ਅਦਾਰਿਆਂ ਦੇ ਖੇਤਰ ਵਿੱਚ ਆਪਣੇ ਰੁਤਬੇ ਨੂੰ ਹੋਰ ਵੀ ਉੱਚਾ ਕਰਦੇ ਹੋਏ ਇੱਕ ਹੋਰ ਮੀਲ ਪੱਥਰ ਸਥਾਪਿਤ ਕਰ ਦਿੱਤਾ ਹੈ। ਬੀਤੇ ਦਿਨੀ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਹੋਏ “ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ਼ ਤੇ ਐਸੋਸਿਏਸ਼ਨਸ ਆਫ ਪੰਜਾਬ” ਵੱਲੋਂ ਪ੍ਰਾਈਵੇਟ ਸਕੂਲਾਂ ਲਈ “ਫੈਪ ਨੈਸ਼ਨਲ ਅਵਾਰਡ-2022” ਕਰਵਾਏ ਗਏ। ਜਿਸ ਦੌਰਾਨ ਬਲੂਮਿੰਗ ਬਡਜ਼ ਸਕੂਲ ਨੂੰ ‘ਬੈਸਟ ਸਕੂਲ ਫਾਰ ਅਕੈਡਮਿਕ ਪਰਫਾਰਮੈਂਸ’ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਅਵਾਰਡ ਸਕੂਲ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਜੀ ਤੇ ਸਟਾਫ ਨੇ ਫੈਡਰੇਸ਼ਨ ਦੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਧੂਰੀ ਜੀ ਵੱਲੋਂ ਪ੍ਰਾਪਤ ਕੀਤਾ। ਇਹ ਸਕੂਲ ਸਟਾਫ ਅਤੇ ਵਿਦਿਆਰਥੀਆਂ ਲਈ ਬੜੇ ਹੀ ਮਾਨ ਵਾਲੀ ਗੱਲ ਹੈ ਕਿ ਬਲੂਮਿੰਗ ਬਡਜ਼ ਸਕੂਲ ਨੂੰ ਇਹ ਸਨਮਾਨ ਪ੍ਰਾਪਤ ਹੋਇਆ ਹੈ। ਜ਼ਿਕਰਯੋਗ ਹੈ ਕਿ ਬਲੂਮਿੰਗ ਬਡਜ਼ ਸਕੂਲ ਸੰਸਥਾ ਵਿੱਦਿਆ ਦੇ ਖੇਤਰ ਵਿੱਚ ਹਮੇਸ਼ਾ ਹੀ ਮੋਹਰੀ ਰਹੀ ਹੈ। ਪਿਛਲੇ ਸਾਲਾਂ ਦੌਰਾਨ ਸਕੂਲ ਦਾ ਅਕੈਡਮਿਕ ਨਤੀਜਾ ਸ਼ਤ-ਪ੍ਰਤੀਸ਼ਤ ਰਿਹਾ ਅਤੇ 80 ਤੋਂ ਵੱਧ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਵਿੱਚ ਅਤੇ ਕੁੱਲ ਮਿਲਾ ਕੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ। ਜਿਸ ਅਧਾਰ ਤੇ ਸਕੂਲ ਨੂੰ ਇਸ ਕੈਟਾਗਰੀ ਵਿੱਚ ਇਹ ਸਨਮਾਨ ਹਾਸਿਲ ਹੋਇਆ। ਇਸ ਦੌਰਾਨ ਜਾਣਕਾਰੀ ਦਿੰਦਿਆਂ ਹੋਏ ਸਾਂਝੇ ਤੌਰ ਤੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਦੱਸਿਆ ਕਿ ਬਲੂਮਿੰਗ ਬਡਸ ਸਕੂਲ, ਮੋਗਾ ਪਿਛਲੇ ਵੀਹ ਸਾਲਾਂ ਤੋਂ ਆਪਣੇ ਵਿਦਿਆਰਥੀਆਂ ਦੇ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ ਲਈ ਜਾਣਿਆ ਜਾਂਦਾ ਹੈ। ਅਸੀਂ ਵਿਦਿਆਰਥੀਆਂ ਨੂੰ ਸਰਵਪੱਖੀ ਵਿਕਾਸ ਲਈ ਵਧੀਆ ਖੇਡ ਸਹੂਲਤਾਂ, ਅੰਤਰਰਾਸ਼ਟਰੀ ਪੱਧਰ ਦਾ ਬੁਨਿਆਦੀ ਢਾਂਚਾ ਪ੍ਰਦਾਨ ਕਰਦੇ ਹਾਂ। ਇਸ ਨੇ ਉਪਰੋਕਤ ਖੇਤਰਾਂ ਨਾਲ ਸਬੰਧਤ ਬਹੁਤ ਸਾਰੇ ਪੁਰਸਕਾਰ ਪ੍ਰਾਪਤ ਕੀਤੇ ਹਨ। ਬੀ.ਬੀ.ਐੱਸ. ‘ਸਮਾਰਟ ਐਜੂਕੇਸ਼ਨ’ ਨੂੰ ਅਪਣਾਉਣ ਲਈ ਪੂਰੇ ਖੇਤਰ ਵਿੱਚ ਸਭ ਤੋਂ ਮੋਹਰੀ ਰਿਹਾ ਹੈ ਅਤੇ ਇਸਦੇ ਸਾਰੇ ਕਲਾਸਰੂਮ ਸਮਾਰਟ ਕਲਾਸਾਂ ਨਾਲ ਲੈਸ ਹਹਨ ਅਤੇ ਬਹੁਤ ਸਾਰੀਆਂ ਕਲਾਸਾਂ ਵਿੱਚ ਟਚ ਬੋਰਡ ਹਨ ਤਾਂ ਜੋ ਆਪਣੇ ਵਿਦਿਆਰਥੀਆਂ ਨੂੰ ਸਿਖਾਉਣ ਦੇ ਸਭ ਤੋਂ ਵਧੀਆ ਸਾਧਨ ਅਤੇ ਸਿੱਖਣ ਨੂੰ ਗ੍ਰਹਿਣ ਕੀਤਾ ਜਾ ਸਕੇ। ਸਾਰੇ ਕਲਾਸਰੂਮ ਵੱਡੇ, ਹਵਾਦਾਰ ਹਨ, ਸਭ ਤੋਂ ਵਧੀਆ ਸਹੂਲਤਾਂ ਨਾਲ ਪੂਰੀ ਤਰ੍ਹਾਂ ਲੈਸ ਹਨ, ਜਿਸ ਵਿੱਚ ਸਭ ਤੋਂ ਵਧੀਆ ਸਿੱਖਣ ਦੇ ਵਾਤਾਵਰਣ ਪ੍ਰਦਾਨ ਕਰਨ ਲਈ ਕੈਮਰੇ ਅਤੇ ਏਅਰ ਕੰਡੀਸ਼ਨਰ ਸ਼ਾਮਲ ਹਨ। ਅਸੀਂ ਵਿਹਾਰਕ ਅਧਾਰਤ ਅਧਿਆਪਨ ਦੁਆਰਾ ਅਨੁਭਵੀ ਸਿੱਖਿਆ ਨੂੰ ਉਤਸ਼ਾਹਿਤ ਕਰ ਰਹੇ ਹਾਂ ਤਾਂ ਜੋ ਸਿੱਖਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਵੇ। ਸਕੂਲ ਨੂੰ ਸੀ.ਬੀ.ਐੱਸ.ਸੀ. ਵੱਲੋਂ ਸ਼ਾਨਦਾਰ ਅਧਿਆਪਨ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ ਹੈ ਅਤੇ ਹਰ ਸਾਲ ਕੁਝ ਵਿਦਿਆਰਥੀ ਵੱਖ-ਵੱਖ ਵਿਸ਼ਿਆਂ ਵਿੱਚ 100 ਅੰਕ ਪ੍ਰਾਪਤ ਕਰਨ ਲਈ ਪ੍ਰਸ਼ੰਸਾ ਸਰਟੀਫਿਕੇਟ ਪ੍ਰਾਪਤ ਕਰਦੇ ਹਨ। ਸਕੂਲ ਦੀ ਲਾਇਬ੍ਰੇਰੀ ਵਿੱਚ 14000 ਤੋਂ ਵੱਧ ਕਿਤਾਬਾਂ ਸ਼ਾਮਲ ਹਨ ਅਤੇ ਸੰਸਥਾ ਦੀ ਸਰਵੋਤਮ ਫੈਕਲਟੀ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਪ੍ਰਦਾਨ ਕਰਨ ਲਈ ਵਧੀਆ ਅਧਿਆਪਨ ਅਤੇ ਸਹਾਇਕ ਪ੍ਰਬੰਧਨ ਪ੍ਰਦਾਨ ਕਰਦੀ ਹੈ। ਸਕੂਲ ਵਿੱਚ ਇਹ ਅਵਾਰਡ ਮਿਲਣ ਤੇ ਖੁਸ਼ੀ ਦਾ ਮਹੌਲ ਸੀ। ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਫੈਡਰੇਸ਼ਨ ਦੇ ਸਮੂਹ ਮੈਂਬਰਾਂ ਅਤੇ ਖਾਸ ਤੌਰ ਤੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਧੂਰੀ ਜੀ ਦਾ ਧੰਨਵਾਦ ਕੀਤਾ। ਉਹਨਾਂ ਸਕੂਲ ਮੈਨੇਜਮੈਂਟ ਦਾ ਉਚੇਚੇ ਤੌਰ ਤੇ ਇਹ ਕਹਿੰਦਿਆਂ ਧੰਨਵਾਦ ਕੀਤਾ ਕਿ ਮੈਨੇਜਮੈਂਟ ਦੁਆਰਾ ਮਹਇਆ ਕਰਵਾਈ ਜਾਣਵਾਲੀਆਂ ਨਵੀਨਤਮ ਤਕਨੀਕਾਂ, ਸਹੂਲਤਾਂ ਸਦਕਾ ਹੀ ਸਕੂਲ ਇਸ ਅਵਾਰਡ ਨੂੰ ਪ੍ਰਾਪਤ ਕਰ ਸਕਿਆ। ਇਸ ਤੋਂ ਬਾਅਦ ਉਹਨਾਂ ਕਿਹਾ ਕਿ ਇਹ ਸਨਮਾਨ ਸਾਡੇ ਸਾਰਿਆਂ ਦੀ ਸਖਤ ਮਿਹਨਤ ਅਤੇ ਲਗਨ ਦੀ ਜਿੱਤ ਦਾ ਪ੍ਰਤੀਕ ਰਹੇਗਾ ਅਤੇ ਇਸੇ ਜਜ਼ਬੇ ਨਾਲ ਸਾਨੂੰ ਅੱਗੇ ਵੀ ਹੋਰ ਵਧੀਆ ਕਰਨ ਲਈ ਪ੍ਰੋਤਸਾਹਿਤ ਕਰਦਾ ਰਹੇਗਾ।

Comments are closed.