Latest News & Updates

ਬਲੂਮਿੰਗ ਬਡਜ਼ ਸਕੂਲ ਦੇ ਸ਼ੂਟਿੰਗ ਦੇ ਖਿਡਾਰੀਆਂ ਨੇ ਜਿੱਤੇ 8 ਗੋਲਡ, 2 ਸਿਲਵਰ, 1 ਬ੍ਰਾਂਜ਼ ਮੈਡਲ ਤੇ ਟ੍ਰਾਫੀ

ਪੰਜਾਬ ਭਰ ਦੀਆਂ ਟੀਮਾਂ ਚੋਂ ਬੀ.ਬੀ.ਐੱਸ ਦੀ ਟੀਮ ਪਹਿਲੇ ਨੰਬਰ ਤੇ ਰਹੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਵਿਦਿਅਕ ਖੇਤਰ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਮੱਲਾਂ ਮਾਰਦੇ ਹੋਏ ਅੱਗੇ ਵੱਧ ਰਹੀ ਹੈ। ਬੀਤੇ ਦਿਨੀ 19 ਮਈ ਤੋਂ ਲੈ ਕੇ 21 ਮਈ ਤੱਕ ਲੁਧਿਆਣਾ ਵਿਖੇ ਰੱਖਬਾਗ, ਸ਼ੂਟਿੰਗ ਰੇਂਜ ਵਿੱਚ ਹੋਏ ਚੈਂਪੀਅਨ ਆਫ ਚੈਂਪੀਅਨਸ ਮੁਕਾਬਲੇ ਦੋਰਾਨ ਬਲੂਮਿੰਗ ਬਡਜ਼ ਸਕੂਲ ਦੇ ਖਿਡਾਰੀਆਂ ਨੇ 8 ਗੋਲਡ, 2 ਸਿਲਵਰ, 1 ਬ੍ਰਾਂਜ਼ ਮੈਡਲ ਅਤੇ ਟ੍ਰਾਫੀ ਜਿੱਤੀ। ਜਾਣਕਾਰੀ ਦਿੰਦੇ ਹੋਏ ਕੋਚ ਹਰਜੀਤ ਸਿੰਘ ਨੇ ਦੱਸਿਆ ਕਿ ਲੁਧਿਆਣਾ ਸ਼ੁਟਿੰਗ ਰੇਂਜ, ਰੱਖਬਾਗ ਵੱਲੋਂ ਤੀਸਰੇ ਇੰਟਰ ਸ਼ੂਟਿੰਗ ਰੇਂਜ ਮੁਕਾਬਲੇ ਕਰਵਾਏ ਗਏ ਜਿਹਨਾਂ ਵਿੱਚ ਪੰਜਾਬ ਭਰ ਵਿੱਚੋਂ 25 ਤੋਂ ਵੱਧ ਟੀਮਾਂ ਨੇ ਹਿੱਸਾ ਲਿਆ। ਜਿਸ ਦੋਰਾਨ ਬਲੂਮਿੰਗ ਬਡਜ਼ ਸਕੂਲ ਦੇ ਸੱਤਵੀ ਕਲਾਸ ਦੇ ਖਿਡਾਰੀ ਸਾਹਿਬ ਅਰਜੁਨ ਸਿੰਘ ਨੇ ਚੈਂਪੀਅਨ ਆਫ ਚੈਂਪੀਅਨਸ ਮੁਕਾਬਲੇ ਦੋਰਾਨ ਦੂਸਰਾ ਸਥਾਨ ਹਾਸਲ ਕੀਤਾ ਤੇ ਟ੍ਰਾਫੀ ਜਿੱਤੀ। ਇਸ ਤੋਂ ਇਲਾਵਾ ਆਪਣੇ ਉਮਰ ਵਰਗ ਵਿੱਚ ਪਹਿਲਾਂ ਸਥਾਨ ਹਾਸਲ ਕਰਕੇ ਗੋਲਡ ਮੈਡਲ ਜਿੱਤਿਆ। ਆਪਣੇ ਉਮਰ ਵਰਗ ਵਿੱਚ ਖੇਡ ਦਾ ਵਧੀਆ ਪ੍ਰਦਰਸ਼ਨ ਕਰਕੇ ਦੱਸਵੀਂ ਕਲਾਸ ਦੇ ਹਰਜਾਪ ਸਿੰਘ ਨੇ ਪਹਿਲਾ ਸਥਾਨ ਹਾਸਲ ਕਰਦਿਆਂ ਗੋਲਡ ਅਤੇ ਨੌਵੀਂ ਕਲਾਸ ਦੇ ਹਰਕਰਨਵੀਰ ਸਿੰਘ ਨੇ ਦੂਸਰਾ ਸਥਾਨ ਹਾਸਲ ਕਰਦਿਆਂ ਸਿਲਵਰ ਮੈਡਲ ਜਿੱਤਿਆ। ਇਸ ਦੇ ਨਾਲ ਹੀ ਲੜਕੀਆਂ ਦੇ ਮੁਕਾਬਲਿਆਂ ਦੋਰਾਨ ਪੰਜਵੀਂ ਕਲਾਸ ਦੀ ਖਿਡਾਰਨ ਕੁਦਰਤਪ੍ਰੀਤ ਕੌਰ ਨੇ ਦੂਸਰਾ ਸਥਾਨ ਹਾਸਲ ਕਰਦਿਆਂ ਸਿਲਵਰ ਮੈਡਲ ਅਤੇ ਚੌਥੀ ਕਲਾਸ ਦੀ ਖਿਡਾਰਨ ਰਮਨਦੀਪ ਕੌਰ ਨੇ ਤੀਸਰਾ ਸਥਾਨ ਹਾਸਲ ਕਰਦਿਆਂ ਬ੍ਰਾਂਜ਼ ਮੈਡਲ ਜਿੱਤਿਆ। ਇਹਨਾਂ ਖਿਡਾਰੀਆਂ ਨੇ ਓਵਰਆਲ ਟੀਮ ਵਜੋਂ ਪਹਿਲਾ ਸਥਾਨ ਹਾਸ ਕੀਤਾ ਤੇ ਹਰ ਖਿਡਾਰੀ ਨੂੰ ਗੋਲਡ ਮੈਡਲ ਮਿਲਿਆ। ਖਿਡਾਰੀਆਂ ਨੇ ਦੱਸਿਆ ਕਿ ਇਸ ਜਿੱਤ ਦਾ ਕਾਰਨ ਸਕੂਲ ਦੁਆਰਾ ਮੁਹੱਈਆ ਕਰਵਾਏ ਗਏ ਹਰਜੀਤ ਸਿੰਘ ਵਰਗੇ ਮਾਹਰ ਕੋਚ ਤੇ ਸ਼ੂਟਿੰਗ ਖੇਡ ਦਾ ਵਧੀਆ ਇੰਫਰਾਸਟਰਕਚਰ ਹੈ। ਜ਼ਿਕਰਯੋਗ ਹੈ ਕਿ ਸਕੂਲ ਦੇ ਖਿਡਾਰੀ ਪਹਿਲਾਂ ਵੀ ਨੈਸਨਲ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਚੁੱਕੇ ਹਨ। ਇਸ ਦੋਰਾਨ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਸਕੂਲ ਵਿੱਚ ਬਣੀ ਸ਼ੁਟਿੰਗ ਰੇਂਜ ਵਿੱਚ ਇੰਟਰਨੈਸ਼ਨਲ ਲੈਵਲ ਦੀ ਡਿਜੀਟਲ ਟ੍ਰਾਲੀ ਵਿਦਿਆਰਥੀਆਂ ਲਈ ਮੋਜੂਦ ਹੈ। ਜਿਸ ਉਪਰ ਖਿਡਾਰੀ ਪ੍ਰੈਕਟਿਸ ਕਰਦੇ ਹਨ ਤੇ ਰਿਜਲਜ਼ ਲੈਪਟਾਪ ਤੇ ਆਉਂਦਾ ਹੈ। ਸਕੂਲ ਵਿੱਚ ਤੀਸਰੀ ਜਮਾਤ ਤੋਂ ਹੀ ਵਿਦਿਆਰਥੀਆਂ ਨੂੰ ਖੇਡਾਂ ਦੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਾਂ ਜੋ ਉਹਨਾਂ ਦੀ ਆਪਣੀ ਖੇਡ ਤੇ ਪਕੜ ਮਜਬੂਤ ਹੋ ਸਕੇ ਤੇ ਉਹ ਭਵਿੱਖ ਵਿੱਚ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ਤੇ ਮੈਡਲ ਹਾਸਿਲ ਕਰਕੇ ਆਪਣੇ ਸ਼ਹਿਰ, ਰਾਜ ਤੇ ਦੇਸ਼ ਦਾ ਨਾਂਅ ਰੋਸ਼ਨ ਕਰ ਸਕਣ। ਇਸ ਦੋਰਾਨ ਸਕੂਲ ਵਿੱਚ ਪਹੁੰਚੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਤੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਵਧਾਈ ਦਿੱਤੀ ਤੇ ਭਵਿੱਖ ਵਿੱਚ ਵੀ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ।

Comments are closed.