Latest News & Updates

ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਈ ਗਈ ਗਾਂਧੀ ਜਯੰਤੀ

ਜ਼ਿਲ੍ਹਾ ਮੋਗਾ ਦੀਆਂ ਨਾਮਵਰ ਵਿੱਦਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਡਾਕਟਰ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਪਿੰਡ ਚੰਦਨਵਾਂ, ਤਹਿਸੀਲ-ਬਾਘਾਪੁਰਾਣਾ ਅਤੇ ਜ਼ਿਲ੍ਹਾ-ਮੋਗਾ ਵਿਖੇ ਗਾਂਧੀ ਜਯੰਤੀ ਮਨਾਈ ਗਈ ।ਇਸ ਮੌਕੇ ਸਕੂਲ ਕੈਂਪਸ ਵਿਖੇ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ । ਵਿਦਿਆਰਥੀਆਂ ਵੱਲੋਂ ਗਾਂਧੀ ਜਯੰਤੀ ਨਾਲ ਸੰਬੰਧਤ ਬਹੁਤ ਸੁੰਦਰ ਚਾਰਟ ਬਣਾਏ ਗਏ ।ਇਸ ਮੌਕੇ ਸਕੂਲ ਕੈਂਪਸ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਵੱਲੋਂ ਦੱਸਿਆ ਗਿਆ ਕਿ ਗੱਧੀ ਜਯੰਤੀ ਭਾਰਤ ਦਾ ਇੱਕ ਰਾਸ਼ਟਰੀ ਸਮਾਗਮ ਹੈ ।ਹਰ ਭਾਰਤੀ ਦੇ ਜੀਵਨ ਵਿੱਚ ਇਸ ਦਾ ਬਹੁਤ ਮਹੱਤਵ ਹੈ ।ਇਹ ਹਰ ਸਾਲ 2 ਅਕਤੂਬਰ ਨੂੰ ਮਹਾਤਮਾ ਗਾਂਧੀ ਜੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ।ਗਾਂਧੀ ਜੀ ਦਾ ਜਨਮ 2 ਅਕਤੂਬਰ,1869 ਨੂੰ ਪੋਰਬੰਦਰ,ਗੁਜਰਾਤ ਵਿਖੇ ਹੋਇਆ ਸੀ ।ਇਹ ਮਹੱਤਵਪੂਰਨ ਦਿਨ ਪੂਰੇ ਦੇਸ਼ ਵਿੱਚ ਬਹੁਤ ਸਤਿਕਾਰ ਅਤੇ ਮਾਣ ਨਾਲ ਮਨਾਇਆ ਜਾਂਦਾ ਹੈ । ਮਹਾਤਮਾ ਗਾਂਧੀ ਜੀ ਅਹਿੰਸਾ ਦੇ ਮਹਾਨ ਪ੍ਰਚਾਰਕ ਸਨ ।ਉਹ ਇੱਕ ਸੁਤੰਤਰਤਾ ਸੈਨਾਨੀ, ਮਹਾਨ ਨੇਤਾ ਅਤੇ ਇੱਕ ਟੀਚਾ ਪ੍ਰਾਪਤ ਕਰਨ ਵਿੱਚ ਅਹਿੰਸਾ ਨੀਤੀ ਦੇ ਸਮੱਰਥਕ ਸਨ । ਉਨ੍ਹਾਂ ਦੀ ਅਗਵਾਈ ਵਿੱਚ 15 ਅਗਸਤ,1947 ਨੂੰ ਭਾਰਤ ਨੂੰ ਅੰਗਰੇਜ਼ਾਂ ਹੱਥੋਂ ਅਜ਼ਾਦੀ ਮਿਲੀ । ਰਾਸ਼ਟਰ ਲਈ ਉਨ੍ਹਾਂ ਦੇ ਯੋਗਦਾਨ ਨੂੰ ਦੇਖਦੇ ਹੋਏ, ਉਨ੍ਹਾਂ ਨੂੰ ਭਾਰਤ ਦਾ ਪਿਤਾ ਕਿਹਾ ਜਾਂਦਾ ਹੈ । ਉਨ੍ਹਾਂ ਦੇ ਆਦਰਸ਼ਾਂ ਤੋਂ ਨਾ ਸਿਰਫ ਭਾਰਤੀ ਸਗੋਂ ਵਿਦੇਸ਼ੀ ਵੀ ਪ੍ਰੇਰਿਤ ਹੋਏ । 2007 ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਨੇ ਐਲਾਨ ਕੀਤਾ ਕਿ 2 ਅਕਤੂਬਰ ਨੂੰ ਅੰਤਰਰਾਸ਼ਟਰੀ ਅਹਿੰਸਾ ਦਿਵਸ ਵਜੋਂ ਮਨਾਇਆ ਜਾਵੇਗਾ ।ਭਾਰਤ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਇਸ ਦਿਨ ਨੂੰ ਨਵੀਂ ਦਿੱਲੀ ਦੇ ਰਾਜ ਘਾਟ ਵਿਖੇ ਮਹਾਤਮਾ ਗਾਂਧੀ ਦੀ ਸਮਾਧ ਉੱਤੇ ਜਾ ਕੇ ਮਨਾਉਂਦੇ ਹਨ ।ਫਿਰ ਉਹ ਭਾਰਤ ਦੇ ਹੋਰ ਰਾਜਨੀਤਿਕ ਨੇਤਾਵਾਂ ਦੇ ਨਾਲ ਉੱਥੇ ਪ੍ਰਾਰਥਨਾ ਕਰਦੇ ਹਨ ।ਚੰਦਨਵਾਂ ਬੀ.ਬੀ.ਐਸ ਕੈਂਪਸ ਵਿਖੇ ਵਿਦਿਆਰਥੀਆਂ ਨੇ ਬੁਰਾ ਨਾ ਕਹੋ, ਬੁਰਾ ਨਾ ਸੁਣੋ ਅਤੇ ਬੁਰਾ ਨਾ ਵੇਖੋ ਮਹਾਤਮਾ ਗਾਂਧੀ ਜੀ ਦੇ ਸਿਧਾਤਾਂ ਤੇ ਬਹੁਤ ਵਧੀਆ ਸਕਿੱਟ ਪੇਸ਼ ਕੀਤੀ ।ਇਸ ਮੌਕੇ ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ ।

Comments are closed.