ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ,ਪਿੰਡ-ਚੰਦਨਵਾਂ ਨੂੰ ‘ਫੈਪ’ ਵੱਲੋਂ ਬੈਸਟ ਅਕੈਡਮਿਕ ਨੈਸ਼ਨਲ ਅਵਾਰਡ 2023 ਨਾਲ ਸਨਮਾਨਿਤ ਕੀਤਾ ਗਿਆ
ਜ਼ਿਲ੍ਹਾ- ਮੋਗਾ ਦੀਆਂ ਨਾਮਵਰ ਵਿੱਦਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਡਾਕਟਰ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ,ਪਿੰਡ-ਚੰਦਨਵਾਂ ਨੂੰ ਚੰਡੀਗੜ ਯੂਨੀਵਰਸਿਟੀ ਵਿਖੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਬੈਸਟ ਅਕੈਡਮਿਕ ਨੈਸ਼ਨਲ ਅਵਾਰਡ 2023 ਦੇ ਤਾਜ ਨਾਲ ਨਵਾਜਿਆ ਗਿਆ ।ਚੰਡੀਗੜ ਯੂਨੀਵਰਸਿਟੀ ਵਿਖੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਪ੍ਰਧਾਨ ਡਾਕਟਰ ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਂਠ ਫੈਪ ਨੈਸ਼ਨਲ ਅਵਾਰਡ ਦਾ ਅਗਾਜ਼ ਹੋਇਆ ।ਇਸ ਅਵਾਰਡ ਲਈ ਪੂਰੇ ਦੇਸ਼ ਵਿੱਚੋਂ 300 ਤੋਂ ਵੱਧ ਪ੍ਰਾਈਵੇਟ ਸਕੂਲਾਂ ਨੇ ਅਰਜ਼ੀ ਦਿੱਤੀ ਅਤੇ ਵਧੀਆਂ ਅਕੈਡਮਿਕ ਰਿਕਾਰਡ ਦਾ ਦਾਅਵਾ ਪੇਸ਼ ਕੀਤਾ, ਪਰ ਉਸ ਵਿੱਚੋਂ ਸਿਰਫ ਪੰਜਾਬ ਦੇ 68 ਸਕੂਲ ਵਧੀਆ ਨੈਸ਼ਨਲ ਅਕੈਡਮਿਕ ਅਵਾਰਡ 2023 ਲਈ ਸਨਮਾਨਿਤ ਕੀਤੇ ਗਏ, ਜਿਸ ਵਿੱਚੋਂ ਮੋਗਾ ਜ਼ਿਲ੍ਹੇ ਵਿੱਚੋਂ 5 ਸਕੂਲਾਂ ਨੂੰ ਹੀ ਇਹ ਅਵਾਰਡ ਮਿਲਿਆ,ਜਿਨ੍ਹਾਂ ਵਿੱਚ ਬੀ.ਬੀ.ਐਸ ਚੰਦਨਵਾਂ ਨੂੰ ਫੈਪ ਅਕੈਡਮਿਕ ਨੈਸ਼ਨਲ ਅਵਾਰਡ 2023 ਦੇ ਤਾਜ ਨਾਲ ਨਵਾਜਿਆ ਗਿਆ ਅਤੇ ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਨੂੰ ਬੈਸਟ ਪ੍ਰਿੰਸੀਪਲ ਦੇ ਅਵਾਰਡ ਨਾਲ ਨਵਾਜਿਆ ਗਿਆ ।ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਇਹ ਅਵਾਰਡ ਉਨ੍ਹਾਂ ਸਕੂਲਾਂ ਨੂੰ ਹੀ ਦਿੱਤਾ ਗਿਆ, ਜਿਨ੍ਹਾਂ ਸਕੂਲਾਂ ਦੇ 2022-23 ਸੈਸ਼ਨ ਦੇ 10ਵੀਂ ਅਤੇ 12ਵੀਂ ਜਮਾਤ ਦੇ 95 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਗਿਣਤੀ ਵਿੱਚ ਸਭ ਤੋਂ ਵੱਧ ਸਨ ।ਸੈਸ਼ਨ 2022-23 ਵਿੱਚ 10ਵੀਂ ਦੇ ਵਿਦਿਆਰਥੀ ਦਿਲਪ੍ਰੀਤ ਸਿੰਘ,ਗੁਰਵਿੰਦਰ ਸਿੰਘ ਬਰਾੜ ਅਤੇ ਸੁਖਵੀਰ ਕੌਰ ਸਿੱਧੂ ਵੱਲੋਂ 95 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਗਏ । ਇਹ ਅਵਾਰਡ ਬੀ.ਬੀ.ਐਸ ਚੰਦਨਵਾਂ ਦੀ ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਨੂੰ ਸਾਬਕਾ ਲੈਫਟੀਨੈਂਟ ਗਵਰਨਰ ਆਫ ਪਾਂਡੀਚੈਰੀ ਅਤੇ ਸਾਬਕਾ ਆਈ.ਪੀ.ਐਸ ਅਫਸਰ ਡਾਕਟਰ ਕਿਰਨ ਬੇਦੀ , ਫੈਪ ਦੇ ਪ੍ਰਧਾਨ ਡਾਕਟਰ ਜਗਜੀਤ ਸਿੰਘ ਧੂਰੀ, ਚੰਡੀਗੜ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਅਤੇ ਚਾਬਕਾ ਭਾਰਤੀ ਕ੍ਰਿਕੇਟਰ (ਮਹਿਲਾ) ਨੇਹਾ ਤਨਵਰ ਦੇ ਹੱਥੋਂ ਪ੍ਰਾਪਤ ਹੋਇਆ ।ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਦੀ ਮੈਨੇਜਮੈਂਟ ਨੇ ਇਸ ਐਵਾਰਡ ਦੀ ਪ੍ਰਾਪਤੀ ਲਈ ਫੈਪ ਦਾ ਧੰਨਵਾਦ ਕੀਤਾ । ਇਸ ਮੌਕੇ ਸਕੂਲ ਸਟਾਫ ਵੱਲੋਂ ਪਿੱਛਲੇ ਬਹੁਤ ਸਾਲਾਂ ਤੋਂ ਜੋ ਵਧੀਆ ਰਿਜ਼ਲਟਾਂ ਦਾ ਸਿਲਸਿਲਾ ਚੱਲ ਰਿਹਾ ਹੈ ਨੂੰ ਇਸੇ ਤਰ੍ਹਾਂ ਅੱਗੇ ਚੱਲਦੇ ਰਹਿਣ ਦਾ ਭਰੋਸਾ ਦਿੱਤਾ ।
Comments are closed.