Latest News & Updates

ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਧੂਮਧਾਮ ਨਾਲ ਮਨਾਇਆ ਗਿਆ 77ਵਾਂ ਅਜ਼ਾਦੀ ਦਿਹਾੜਾ

ਤਿਰੰਗਾ ਲਹਿਰਾਉਣ ਦੀ ਰਸਮ ਬੀ.ਬੀ.ਐਸ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਵੱਲੋਂ ਅਦਾ ਕੀਤੀ ਗਈ

ਜ਼ਿਲ੍ਹਾ ਮੋਗਾ ਦੀਆਂ ਨਾਮਵਰ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਡਾਕਟਰ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ਼ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਪਿੰਡ-ਚੰਦਨਵਾਂ, ਤਹਿਸੀਲ-ਬਾਘਾਪੁਰਾਣਾ ਅਤੇ ਜ਼ਿਲ੍ਹਾ ਮੋਗਾ ਵਿਖੇ 77ਵਾਂ ਅਜ਼ਾਦੀ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ ।ਇਸ ਦਿਵਸ ਨੂੰ ਮਨਾਉਣ ਵਾਸਤੇ ਬੀ.ਬੀ.ਐਸ ਚੰਦਨਵਾਂ ਕੈਂਪਸ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਸਜਾਇਆ ਗਿਆ ।ਵਿਦਿਆਰਥੀਆਂ ਦੁਆਰਾ ਇਸ ਦਿਨ ਨੂੰ ਸਮਰਪਿਤ ਬਹੁਤ ਹੀ ਸੁੰਦਰ ਰੰਗੋਲੀ ਬਣਾਈ ਗਈ ।ਸਕੂਲ ਨੂੰ ਪੂਰੇ ਦੇਸ਼ ਭਗਤੀ ਦੇ ਮਾਹੌਲ ਨਾਲ ਸਜਾਇਆ ਗਿਆ ।ਇਸ ਦਿਵਸ ਮੌਕੇ ਬੀ.ਬੀ.ਐਸ ਚੰਦਨਵਾਂ ਕੈਂਪਸ ਵਿੱਚ ਕੌਮੀ ਝੰਡਾ ਲਹਿਰਾਉਣ ਦੀ ਰਸਮ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਵੱਲੋਂ ਅਦਾ ਕੀਤੀ ਗਈ ਅਤੇ ਸਕੂਲ ਫਲੈਗ ਲਹਿਰਾਉਣ ਦੀ ਰਸਮ ਚੇਅਰਪਰਸਨ ਮੈਡਮ ਕਮਲ ਸੈਣੀ ਦੁਆਰਾ ਅਦਾ ਕੀਤੀ ਗਈ ।ਸਕੂਲ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਕੀਤਾ ਗਿਆ , ਜਿਸ ਦੀ ਅਗਵਾਈ ਸਕੂਲ ਕਪਤਾਨਾਂ ਦਿਲਪ੍ਰੀਤ ਸਿੰਘ ਅਤੇ ਗੁਰਜੋਤ ਕੌਰ ਵੱਲੋਂ ਕੀਤੀ ਗਈ । ਸਟੇਜ ਸੰਚਾਲਨ ਦੀ ਭੂਮਿਕਾ ਵੀਰਪਾਲ ਕੌਰ, ਨਵਜੋਤ ਕੌਰ ਗਿੱਲ ਅਤੇ ਗਗਨਦੀਪ ਕੌਰ ਭੇਖਾ ਵੱਲੋਂ ਬਖੂਬੀ ਨਿਭਾਈ ਗਈ ।ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਗਰੁੱਪ ਚੇਅਰਪਰਸਨ ਮੈਡਮ ਕਮਲ ਸੈਣੀ ਵੱਲੋਂ ਦੱਸਿਆ ਗਿਆ ਕਿ ਸਾਡਾ ਦੇਸ਼ ਭਾਰਤ 15.08.1947 ਨੂੰ ਅਜ਼ਾਦ ਹੋਇਆ । ਇਸ ਅਜ਼ਾਦੀ ਨੂੰ ਸਾਡੇ ਦੇਸ਼ ਭਗਤਾਂ, ਸੂਰਬੀਰਾਂ ਨੇ ਲਹੂ ਦੀ ਹੋਲੀ ਖੇਡ ਕੇ ਪ੍ਰਾਪਤ ਕੀਤਾ । ਇਹ ਸੋਨੇ ਦੀ ਚਿੜੀ ਅਖਵਾਉਂਦਾ ਸੀ । ਇਸ ਨੂੰ ਮੁਗਲਾਂ ਤੇ ਅੰਗਰੇਜ਼ਾਂ ਨੇ ਆਪਣੀ ਮਨ ਮਰਜ਼ੀ ਮੁਤਾਬਕ ਲੁੱਟਿਆ । ਪਰ ਸਮੇਂ ਸਮੇਂ ਤੇ ਕੋਈ ਨਾ ਕੋਈ ਸੰਤ, ਕ੍ਰਾਂਤੀਕਾਰੀ ਅਤੇ ਦੇਸ਼ਪ੍ਰੇਮੀ ਭਾਰਤ ਵਿੱਚ ਆਇਆ ਤੇ ਮੁਗਲਾਂ ਵਿਰੁੱਧ ਅਵਾਜ਼ ਉਠਾਈ ਤੇ ਇਸ ਨੂੰ ਬਚਾਇਆ ।ਅਜ਼ਾਦੀ ਪ੍ਰਾਪਤੀ ਲਈ ਕਈ ਲਹਿਰਾਂ ਚਲਾਈਆਂ ਗਈਆਂ ਅਤੇ ਕੁਰਬਾਨੀਆਂ ਦਿੱਤੀਆਂ ਗਈਆਂ। ਕਈ ਦੇਸ਼ ਭਗਤਾਂ ਦੀਆਂ ਕੀਮਤੀ ਜਾਨਾਂ ਜਿਵੇਂ-ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਲਾਲਾ ਲਾਜਪਤ ਰਾਏ, ਹਰੀ ਕ੍ਰਿਸ਼ਨ, ਚੰਦਰ ਸ਼ੇਖਰ ਅਜ਼ਾਦ, ਸੁਖਦੇਵ,ਰਾਜਗੁਰੂ ਆਦਿ ਇਸ ਦੀ ਭੇਂਟ ਚੜੀਆਂ । ਇਸ ਤਰ੍ਹਾਂ ਭਾਰਤ ਦੀ ਅਜ਼ਾਦੀ ਦਾ ਇਤਿਹਾਸ ਬੜਾ ਵੱਡਾ ਤੇ ਪੁਰਾਨਾ ਹੈ ।ਇਸ ਮੌਕੇ ਵਿਦਿਆਰਥੀਆਂ ਵੱਲੋਂ ਵੱਖ ਵੱਖ ਆਈਟਮਾਂ ਪੇਸ਼ ਕੀਤੀਆਂ ਗਈਆਂ । ਇਸ ਮੌਕੇ ਸਕੂਲ ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਵੱਲੋਂ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਇਸ ਅਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਗਈ ।

Comments are closed.