ਜ਼ਿਲ੍ਹਾ ਮੋਗਾ ਦੀਆਂ ਨਾਮਵਰ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ,ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਮੈਨੇਜਮੈਂਟ ਮੈਂਬਰ ਮਿਸ ਨਿਤਾਸ਼ਾ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਚੰਦਨਵਾਂ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ । ਇਸ ਮੌਕੇ ਜਯੋਤ ਪ੍ਰਜਵਲਿਤ ਕਰਨ ਦੀ ਰਸਮ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਦੁਆਰਾ ਅਦਾ ਕੀਤੀ ਗਈ । ਬਸੰਤ ਪੰਚਮੀ ਦੇ ਦਿਹਾੜੇ ਤੇ ਸਕੂਲ ਵਿਖੇ ਪਤੰਗਬਾਜ਼ੀ ਸ਼ੁਰੂ ਕਰਵਾਉਣ ਦੀ ਰਸਮ ਵੀ ਸ਼੍ਰੀ ਸੰਜੀਵ ਕੁਮਾਰ ਸੈਣੀ ਦੁਆਰਾ ਅਦਾ ਕੀਤੀ ਗਈ । ਇਸ ਮੌਕੇ ਗਰੁੱਪ ਚੇਅਰਮੈਨ ਦੁਆਰਾ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਉਹਨਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਕੋਵਿਡ-19 ਮਹਾਂਮਾਰੀ ਤੋਂ ਬਾਅਦ ਇਹ ਪਹਿਲਾ ਤਿਉਹਾਰ ਹੈ ਜੋ ਬੀ.ਬੀ.ਐਸ ਚੰਦਨਵਾਂ ਵਿਖੇ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਮਨਾਇਆ ਗਿਆ ।ਉਹਨਾਂ ਦੁਆਰਾ ਦੱਸਿਆ ਗਿਆ ਕਿ ਇਹ ਤਿਉਹਾਰ ਭਾਰਤ ਵਿੱਚ ਅਲੱਗ-ਅਲੱਗ ਇਲਾਕਿਆਂ ਵਿੱਚ ਅਲੱਗ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ ।ਇਹ ਦਿਨ ਮਾਂ ਸਰਸਵਤੀ ਨੂੰ ਸਮਰਪਿਤ ਹੈ ਜੋ ਕਿ ਵਿੱਦਿਆ ਅਤੇ ਸੰਗੀਤ ਦੀ ਦੇਵੀ ਹੈ ।ਉਹਨਾਂ ਦੱਸਿਆ ਕਿ ਇਸ ਦਿਨ ਤੋਂ ਚਾਲ੍ਹੀ ਦਿਨ ਬਾਅਦ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ । ਇਸ ਦਿਨ ਦੀ ਇਸ ਲਈ ਵੀ ਮਹੱਤਤਾ ਹੈ ਕਿਉਂਕਿ ਇਹਨਾਂ ਦਿਨਾਂ ਵਿੱਚ ਖੇਤ ਸਰ੍ਹੋਂ ਦੇ ਫੁੱਲਾਂ ਨਾਲ ਲਹਿਲਹਾਉਂਦੇ ਹੁੰਦੇ ਹਨ ।ਇਸ ਮੌਕੇ ਸਕੂਲ ਦੀ ਵਿਦਿਆਰਥਣ ਦਿਲਨਾਜ਼ ਕੌਰ ਦੁਆਰਾ ਕਲਾਸਿਕਲ ਡਾਂਸ ਪੇਸ਼ ਕੀਤਾ ਗਿਆ ।ਸੀਨੀਅਰ ਵਿੰਗ ਦੀਆਂ ਵਿਦਿਆਰਥਣਾਂ ਗਗਨਦੀਪ ਕੌਰ,ਕੋਮਲਪ੍ਰੀਤ ਕੌਰ ਅਤੇ ਤਰਨਪ੍ਰੀਤ ਕੌਰ ਦੁਆਰਾ ਮਾਂ ਸਰਸਵਤੀ ਨੂੰ ਸਮਰਪਿਤ ਗੀਤ ਤੇ ਡਾਂਸ ਪੇਸ਼ ਕੀਤਾ ਗਿਆ ।ਵਿਦਿਆਰਥੀਆਂ ਦੁਆਰਾ ਕੋਵਿਡ-19 ਪ੍ਰੋਟੋਕੋਲ ਦੀ ਪਾਲਨਾ ਕਰਦੇ ਹੋਏ ਸਕੂਲ ਕੈਂਪਸ ਵਿਖੇ ਪਤੰਗਬਾਜ਼ੀ ਦਾ ਆਨੰਦ ਮਾਨਿਆ । ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਦੁਆਰਾ ਸਮੂਹ ਮੈਨੇਜਮੈਂਟ,ਸਟਾਫ ਅਤੇ ਵਿਦਿਆਰਥੀਆਂ ਨੂੰ ਇਸ ਸ਼ੁੱਭ ਦਿਹਾੜੇ ਦੀ ਵਧਾਈ ਦਿੱਤੀ।
Comments are closed.