Latest News & Updates

ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਗਿਆ ਅਰਥ ਡੇ 2021

ਜ਼ਿਲ੍ਹਾ ਮੋਗਾ ਦੀਆਂ ਨਾਮਵਰ ਅਤੇ ਸਿਰਮੌਰ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ,ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਮੈਨੇਜਮੈਂਟ ਮੈਂਬਰ ਮਿਸ ਨਿਤਾਸ਼ਾ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਚੰਦਨਵਾਂ ਵਿਖੇ ਅਰਥ ਡੇ 2021 ਮਨਾਇਆ ਗਿਆ।ਇਸ ਮੌਕੇ ਸਕੂਲ ਕੈਂਪਸ ਵਿਖੇ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ ।ਕੋਵਿਡ-19 ਮਹਾਂਮਾਰੀ ਦੇ ਪ੍ਰਕੋਪ ਕਾਰਨ ਅਤੇ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਵਿਦਿਆਰਥੀਆਂ ਲਈ ਸਕੂਲ ਬੰਦ ਹਨ , ਇਸ ਲਈ ਇਹ ਦਿਵਸ ਅਧਿਆਪਕਾਂ ਦੁਆਰਾ ਮਨਾਇਆ ਗਿਆ ।ਇਸ ਮੌਕੇ ਸਕੂਲ ਵਿੱਚ ਇਸ ਦਿਨ ਨਾਲ ਸੰਬੰਧਤ ਚਾਰਟ ਬਣਾਏ ਗਏ । ਅਧਿਆਪਕਾ ਸੁਖਦੀਪ ਕੌਰ ਅਤੇ ਕਿਰਨਦੀਪ ਕੌਰ ਦੁਆਰਾ ਇਸ ਮੌਕੇ ਸਪੀਚ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਅਰਥ ਡੇ 2021 ਦਾ ਥੀਮ “ਰੀਸਟੋਰ ਆਵਰ ਅਰਥ” ਹੈ ।ਉਹਨਾਂ ਦੁਆਰਾ ਦੱਸਿਆ ਗਿਆ ਕਿ ਨਵੀਆਂ ਤਕਨੀਕਾਂ,ਨਵੀਆਂ ਖੋਜਾਂ ਅਤੇ ਕੁਦਰਤੀ ਸਾਧਨਾਂ ਨਾਲ ਅਸੀਂ ਆਪਣੀ ਧਰਤੀ ਨੂੰ ਪਹਿਲਾਂ ਵਾਲੀ ਸਥਿੱਤੀ ਵਿੱਚ ਲਿਆ ਸਕਦੇ ਹਾਂ ।ਕੋਵਿਡ-19 ਮਹਾਂਮਾਰੀ ਦਾ ਪ੍ਰਕੋਪ ਪੂਰੇ ਭਾਰਤ ਵਿੱਚ ਤਾਂਡਵ ਮਚਾ ਰਿਹਾ ਹੈ ।ਇਸ ਮੌਕੇ ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਵੱਲੋਂ ਅਤੇ ਸਮੂਹ ਸਟਾਫ ਵੱਲੋਂ ਰੱਬ ਅੱਗੇ ਅਰਦਾਸ ਕੀਤੀ ਗਈ ਕਿ ਪੁਰੀ ਦੁਨੀਆ ਨੂੰ ਇਸ ਮਹਾਂਮਾਰੀ ਤੋਂ ਜਲਦ ਹੀ ਛੁਟਕਾਰਾ ਮਿਲੇ ਅਤੇ ਜ਼ਿੰਦਗੀ ਅੱਗੇ ਵਾਂਗ ਪੱਟੜੀ ਤੇ ਆ ਜਾਵੇ ।ਮੈਡਮ ਅੰਜਨਾ ਰਾਣੀ ਦੁਆਰਾ ਇਹ ਵੀ ਦੱਸਿਆ ਗਿਆ ਕਿ ਵਿਦਿਆਰਥੀਆਂ ਦੀ ਸਹੂਲਤ ਲਈ ਮਾਈਕ੍ਰੋਸੋਫਟ ਟੀਮਜ਼ ਐਪ ਰਾਹੀਂ ਲਾਈਵ ਆਨਲਾਈਨ ਕਲਾਸਾਂ ਚਲਾਈਆਂ ਜਾ ਰਹੀਆਂ ਹਨ ਤਾਂ ਕਿ ਉਹਨਾਂ ਦੀ ਪੜਾਈ ਦਾ ਨੁਕਸਾਨ ਨਾ ਹੋਵੇ ।

Comments are closed.